Site icon Dainik Savera Punjab

ਵੈਨੇਜ਼ੁਏਲਾ ‘ਤੇ ਹਮਲੇ ਤੋਂ ਬਾਅਦ ਅਮਰੀਕਾ ਦਾ ਸਖ਼ਤ ਸੰਦੇਸ਼ — ਹਰ ਦੇਸ਼ ਕੇਂਦਰ ਲਈ ਚੇਤਾਵਨੀ….

us-issues-warning-after-venezuela-attack

us-issues-warning-after-venezuela-attack

ਨਵੀਂ ਦਿਲੀ: ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ ਵਿੱਚ ਹਾਲ ਹੀ ਵਿੱਚ 150 ਤੋਂ ਵੱਧ ਅਮਰੀਕੀ ਫਾਈਟਰ ਜੈੱਟਾਂ ਦੀ ਤੈਨਾਤੀ ਕੀਤੀ ਗਈ ਅਤੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਉਨ੍ਹਾਂ ਦੀ ਪਤਨੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਵੈਨੇਜ਼ੁਏਲਾ ‘ਤੇ ਅਮਰੀਕੀ ਹਮਲੇ ਦੀਆਂ ਖ਼ਬਰਾਂ ਲਗਾਤਾਰ ਅੰਤਰਰਾਸ਼ਟਰੀ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਇਸਦੇ ਨਾਲ ਹੀ ਅਮਰੀਕਾ ਦੇ ਵਿਦੇਸ਼ ਸਕੱਤਰ ਮਾਰਕੋ ਰੁਬਿਓ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ।

ਮਾਰਕੋ ਰੁਬਿਓ ਨੇ ਕਿਹਾ ਕਿ ਵੈਨੇਜ਼ੁਏਲਾ ਵਿਰੁੱਧ ਕੀਤੀ ਗਈ ਕਾਰਵਾਈ ਦੁਨੀਆ ਦੇ ਹਰ ਦੇਸ਼ ਦੀ ਸਰਕਾਰ ਅਤੇ ਨੇਤਾਵਾਂ ਲਈ ਇੱਕ ਸਪੱਸ਼ਟ ਸੰਦੇਸ਼ ਹੈ ਕਿ ਜੋ ਵੀ ਅਮਰੀਕਾ ਦੇ ਰਾਸ਼ਟਰੀ ਹਿਤਾਂ ਦੇ ਖ਼ਿਲਾਫ਼ ਕੰਮ ਕਰੇਗਾ ਉਸਦਾ ਵੀ ਇਹੀ ਅੰਜਾਮ ਹੋਵੇਗਾ।

READ ALSO: ਕਾਰਾਕਾਸ ‘ਚ 30 ਮਿੰਟਾਂ ਦਾ ਆਪਰੇਸ਼ਨ ਮਾਦੁਰੋ ਹਥਕੜੀਆਂ ਸਮੇਤ ਨਿਊਯਾਰਕ ਪਹੁੰਚਾਇਆ ਗਿਆ ਜਾਣੋਂ ਕਿਵੇਂ…

ਟਰੰਪ ਵੱਲੋਂ ਵੈਨੇਜ਼ੁਏਲਾ ‘ਤੇ ਹਮਲੇ ਦੀ ਘੋਸ਼ਣਾ ਤੋਂ ਬਾਅਦ ਮਾਰਕੋ ਰੁਬਿਓ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ “ਮਾਦੁਰੋ ਵੈਨੇਜ਼ੁਏਲਾ ਲਈ ਠੀਕ ਰਾਸ਼ਟਰਪਤੀ ਨਹੀਂ ਸਨ ਅਤੇ ਇਹ ਸਿਰਫ਼ ਅਮਰੀਕਾ ਦੀ ਰਾਏ ਨਹੀਂ ਹੈ।” ਰੁਬਿਓ ਨੇ ਜੋੜਿਆ ਕਿ ਟਰੰਪ ਦੇ ਪਹਿਲੇ ਕਾਰਜਕਾਲ ਤੋਂ ਲੈ ਕੇ ਬਾਇਡਨ ਅਤੇ ਫਿਰ ਟਰੰਪ ਦੇ ਦੂਜੇ ਕਾਰਜਕਾਲ ਤੱਕ ਯੂਰਪੀ ਯੂਨੀਅਨ ਸਮੇਤ ਕਈ ਦੇਸ਼ ਮਾਦੁਰੋ ਨੂੰ ਵੈਨੇਜ਼ੁਏਲਾ ਲਈ ਉਚਿਤ ਨੇਤਾ ਨਹੀਂ ਮੰਨਦੇ।

ਰੁਬਿਓ ਦੇ ਅਨੁਸਾਰ 2020 ਵਿੱਚ ਮਾਦੁਰੋ ਵਿਰੁੱਧ ਸੰਯੁਕਤ ਰਾਜ ਅਮਰੀਕਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਨ੍ਹਾਂ ‘ਤੇ 50 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਗਿਆ ਸੀ। ਮਾਦੁਰੋ ਨੂੰ ਕਈ ਮੌਕੇ ਦਿੱਤੇ ਗਏ ਪਰ ਉਨ੍ਹਾਂ ਨੇ ਹਮੇਸ਼ਾ ਗਲਤ ਰਸਤਾ ਹੀ ਚੁਣਿਆ।

READ ALSO: ਮਾਦੁਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੈਨੇਜ਼ੁਏਲਾ ਦੀ ਕਮਾਨ ਡੈਲਸੀ ਰੋਡਰਿਗਜ਼ ਦੇ ਹੱਥਾਂ ਵਿੱਚ

ਵੈਨੇਜ਼ੁਏਲਾ ‘ਤੇ ਕਾਰਵਾਈ ਕਿਉਂ ਕੀਤੀ ਗਈ?
ਰੁਬਿਓ ਨੇ ਅੱਗੇ ਕਿਹਾ, “ਮਾਦੁਰੋ ਨੂੰ ਲੱਗਦਾ ਸੀ ਕਿ ਉਹ ਅਮਰੀਕਾ ਨਾਲ ਖੇਡ ਖੇਡਦੇ ਰਹਿਣਗੇ ਅਤੇ ਅਸੀਂ ਕੁਝ ਨਹੀਂ ਕਰਾਂਗੇ। ਮਾਦੁਰੋ ਨੇ ਈਰਾਨ ਨੂੰ ਵੈਨੇਜ਼ੁਏਲਾ ਵਿੱਚ ਆਉਣ ਦਾ ਨਿਯੋਤਾ ਦਿੱਤਾ, ਅਮਰੀਕੀ ਤੇਲ ਜ਼ਬਤ ਕਰ ਲਿਆ, ਅਮਰੀਕਾ ਵਿੱਚ ਗੈਂਗ ਦੇ ਲੋਕਾਂ ਨੂੰ ਭਰ ਦਿੱਤਾ ਅਤੇ ਅਮਰੀਕੀ ਵਪਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।”

ਟਰੰਪ ਦਾ ਜ਼ਿਕਰ ਕਰਦੇ ਹੋਏ ਅਮਰੀਕੀ ਵਿਦੇਸ਼ ਸਕੱਤਰ ਨੇ ਕਿਹਾ ਕਿ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਕੋਈ ਖਿਡਾਰੀ ਨਹੀਂ ਹਨ। ਜਦ ਉਹ ਕਹਿੰਦੇ ਹਨ ਕਿ ਉਹ ਕੁਝ ਕਰਨਗੇ ਤਾਂ ਉਹ ਜ਼ਰੂਰ ਕਰਦੇ ਹਨ।

us-issues-warning-after-venezuela-attack
Exit mobile version