Union Budget: ਕੇਂਦਰੀ ਬਜਟ ਤੋਂ ਠੀਕ ਪਹਿਲਾਂ ਸੰਸਦ ਵਿੱਚ ਆਰਥਿਕ ਸਰਵੇਖਣ ਦੀ ਪੇਸ਼ਕਾਰੀ ਦੇ ਦੌਰਾਨ ਭਾਰਤੀ ਰੁਪਏ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਵੀਰਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 92.00 ਦੇ ਪੱਧਰ ਤੱਕ ਡਿੱਗ ਗਿਆ, ਜੋ ਕਿ ਇਸਦਾ ਹੁਣ ਤੱਕ ਦਾ ਸਭ ਤੋਂ ਨੀਵਾਂ ਇਤਿਹਾਸਕ ਪੱਧਰ ਹੈ।
ਵਿਦੇਸ਼ੀ ਮੁਦਰਾ ਬਾਜ਼ਾਰ ਦੇ ਮਾਹਿਰਾਂ ਮੁਤਾਬਕ, ਅਮਰੀਕੀ ਡਾਲਰ ਦੀ ਲਗਾਤਾਰ ਮਜ਼ਬੂਤੀ ਅਤੇ ਗਲੋਬਲ ਪੱਧਰ ‘ਤੇ ਬਣੇ ਅਨਿਸ਼ਚਿਤ ਮਾਹੌਲ ਕਾਰਨ ਘਰੇਲੂ ਮੁਦਰਾ ‘ਤੇ ਭਾਰੀ ਦਬਾਅ ਬਣਿਆ ਹੋਇਆ ਹੈ।
ਰੁਪਏ ਵਿੱਚ ਵੱਡੀ ਗਿਰਾਵਟ ਦੇ ਮੁੱਖ ਕਾਰਨ
ਫੋਰੈਕਸ ਵਪਾਰੀਆਂ ਅਨੁਸਾਰ, ਵਧ ਰਹੀਆਂ ਭੂ-ਰਾਜਨੀਤਿਕ ਅਨਿਸ਼ਚਿਤਤਾਵਾਂ ਕਾਰਨ ਨਿਵੇਸ਼ਕ ਜੋਖਮ ਲੈਣ ਤੋਂ ਬਚ ਰਹੇ ਹਨ। ਇਸ ਦਾ ਸਿੱਧਾ ਪ੍ਰਭਾਵ ਉਭਰਦੇ ਬਾਜ਼ਾਰਾਂ ਦੀਆਂ ਮੁਦਰਾਵਾਂ ‘ਤੇ ਪਿਆ ਹੈ। ਡਾਲਰ ਦੀ ਮੰਗ ਵਧਣ ਨਾਲ ਰੁਪਿਆ ਅੰਤਰਬੈਂਕ ਫਾਰੇਕਸ ਬਾਜ਼ਾਰ ਵਿੱਚ 91.95 ਪ੍ਰਤੀ ਡਾਲਰ ‘ਤੇ ਖੁੱਲ੍ਹਿਆ ਅਤੇ ਵਪਾਰ ਦੌਰਾਨ ਫਿਸਲ ਕੇ 92 ਦੇ ਪੱਧਰ ਤੱਕ ਪਹੁੰਚ ਗਿਆ।
READ ALSO : ਕੋਚ ਗੌਤਮ ਗੰਭੀਰ ਦੇ ਟੀਮ ਇੰਡੀਆ ਦੀ ਕਪਤਾਨੀ ਤੋਂ ਹਟਾਉਣ ਤੇ BCCI ਨੇ ਤੌੜੀ ਚੁੱਪ
ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਵੀ ਰੁਪਿਆ 31 ਪੈਸੇ ਡਿੱਗ ਕੇ 91.99 ‘ਤੇ ਬੰਦ ਹੋਇਆ ਸੀ। ਜ਼ਿਕਰਯੋਗ ਹੈ ਕਿ 23 ਜਨਵਰੀ ਨੂੰ ਰੁਪਿਆ ਪਹਿਲੀ ਵਾਰ 92 ਦੇ ਨੇੜੇ ਪਹੁੰਚਿਆ ਸੀ।
ਇਸ ਦੌਰਾਨ ਛੇ ਮੁੱਖ ਵਿਸ਼ਵ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਦਰਸਾਉਂਦਾ ਡਾਲਰ ਇੰਡੈਕਸ 0.29 ਫੀਸਦੀ ਘਟ ਕੇ 96.16 ‘ਤੇ ਰਿਹਾ, ਪਰ ਇਸ ਦੇ ਬਾਵਜੂਦ ਰੁਪਏ ‘ਤੇ ਦਬਾਅ ਬਣਿਆ ਰਿਹਾ।
ਸੇਅਰ ਬਾਜ਼ਾਰ ‘ਚ ਵੀ ਕਮਜ਼ੋਰੀ
ਰੁਪਏ ਦੀ ਕਮਜ਼ੋਰੀ ਦਾ ਅਸਰ ਘਰੇਲੂ ਸੇਅਰ ਬਾਜ਼ਾਰ ‘ਤੇ ਵੀ ਦਿਖਾਈ ਦਿੱਤਾ। ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੇਕਸ 343.67 ਅੰਕ ਡਿੱਗ ਕੇ 82,001.01 ‘ਤੇ ਆ ਗਿਆ, ਜਦਕਿ ਨਿਫਟੀ 94.2 ਅੰਕ ਘਟ ਕੇ 25,248.55 ‘ਤੇ ਵਪਾਰ ਕਰਦਾ ਨਜ਼ਰ ਆਇਆ।
ਦੂਜੇ ਪਾਸੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬ੍ਰੈਂਟ ਕ੍ਰੂਡ ਆਇਲ ਦੀ ਕੀਮਤ 1.32 ਫੀਸਦੀ ਵੱਧ ਕੇ 69.30 ਡਾਲਰ ਪ੍ਰਤੀ ਬੈਰਲ ਹੋ ਗਈ।
ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਜਾਰੀ
ਸੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਬੁੱਧਵਾਰ ਨੂੰ ਵੀ ਖਰੀਦਦਾਰੀ ਕਰਦੇ ਰਹੇ। ਉਨ੍ਹਾਂ ਨੇ ਸ਼ੁੱਧ ਤੌਰ ‘ਤੇ 480.26 ਕਰੋੜ ਰੁਪਏ ਦੇ ਸੇਅਰ ਖਰੀਦੇ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਡਾਲਰ ਇੰਡੈਕਸ ਵਿੱਚ ਕੁਝ ਨਰਮੀ ਦੇ ਬਾਵਜੂਦ, ਮਹੀਨੇ ਦੇ ਅੰਤ ਵਿੱਚ ਡਾਲਰ ਦੀ ਮੰਗ ਵਧਣ ਅਤੇ ਨਿਵੇਸ਼ਕਾਂ ਦੀ ਮੰਦੀ ਭਾਵਨਾ ਕਾਰਨ ਰੁਪਿਆ ਇਤਿਹਾਸਕ ਨੀਵੇਂ ਪੱਧਰ ਤੱਕ ਡਿੱਗ ਗਿਆ।
ਸ਼ਰਾਬ ਦੇ ਨਸ਼ੇ ਵਿੱਚ ਫਾਰਚੂਨਰ ਚਲਾਉਂਦਾ ਅਦਾਕਾਰ ਹਾਦਸੇ ਦਾ ਸ਼ਿਕਾਰ, ਚਾਰ ਗੱਡੀਆਂ ਨੂੰ ਮਾਰੀ ਟੱਕਰ

