skip to content

Last Updated: June 7, 2026

Dainik Savera Times Logo

ਯੂਕੇ ‘ਚ ਗ੍ਰੂਮਿੰਗ ਗੈਂਗਾਂ ਵਿਰੁੱਧ ਭੜਕਿਆ ਸਿੱਖ ਭਾਈਚਾਰਾ: ਹਾਊਂਸਲੋ ਬਣਿਆ ਗਵਾਹ…

5 months पहले

ਯੂਕੇ ‘ਚ ਗ੍ਰੂਮਿੰਗ ਗੈਂਗਾਂ ਵਿਰੁੱਧ ਭੜਕਿਆ ਸਿੱਖ ਭਾਈਚਾਰਾ: ਹਾਊਂਸਲੋ ਬਣਿਆ ਗਵਾਹ…

ਅੰਤਰਰਾਸ਼ਟਰੀ ਡੈਕਸ: ਵੈਸਟ ਲੰਡਨ ਦੇ ਹਾਊਂਸਲੋ ਇਲਾਕੇ ਵਿੱਚ ਇੱਕ 16 ਸਾਲ ਦੀ ਸਿੱਖ ਕੁੜੀ ਦੇ ਅਗਵਾ ਅਤੇ ਸ਼ੋਸ਼ਣ ਦੀ ਕੋਸ਼ਿਸ਼ ਨਾਲ ਜੁੜੀ ਇੱਕ ਗੰਭੀਰ ਘਟਨਾ ਨੇ ਸਾਰੇ ਯੂਕੇ ਵਿੱਚ ਚਰਚਾ ਛੇੜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਨੂੰ ਇੱਕ ਪਾਕਿਸਤਾਨੀ ਗ੍ਰੂਮਿੰਗ ਗੈਂਗ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ। ਇਹ ਘਟਨਾ ਕੈਮਰੇ ‘ਚ ਕੈਦ ਹੋਈ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਗਈ।

ਸਿੱਖ ਪ੍ਰੈੱਸ ਅਸੋਸੀਏਸ਼ਨ ਦੀ ਰਿਪੋਰਟ ਮੁਤਾਬਕ ਦੋਸ਼ੀ ਦੀ ਉਮਰ ਲਗਭਗ 38 ਸਾਲ ਹੈ ਅਤੇ ਉਹ ਪਹਿਲਾਂ ਵੀ ਹਾਊਂਸਲੋ ਇਲਾਕੇ ਵਿੱਚ ਨਾਬਾਲਿਗ ਕੁੜੀਆਂ ਨਾਲ “ਦੋਸਤੀ” ਕਰਨ ਲਈ ਜਾਣਿਆ ਜਾਂਦਾ ਸੀ। ਦੋਸ਼ੀ ਨੇ ਕੁੜੀ ਨਾਲ ਨਜਾਇਜ਼ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਧਮਕਾ ਕੇ ਇਕੱਲੇ ਰਹਿਣ ਲਈ ਮਜਬੂਰ ਕੀਤਾ। ਕੁੜੀ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਪਰ ਉਸਨੇ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ।

2032 ‘ਚ ਚੰਦ ‘ਤੇ ਹੋਟਲ, ਪਰ ਕਮਰਾ ਲੈਣਾ ਨਹੀਂ ਸੌਖਾ… ਕਿਰਾਇਆ ਸੁਣੋ ਪਹਿਲਾਂ

ਜਦੋਂ ਇਹ ਜਾਣਕਾਰੀ ਸਥਾਨਕ ਲੋਕਾਂ ਤੱਕ ਪਹੁੰਚੀ ਤਾਂ ਲਗਭਗ 200 ਤੋਂ ਵੱਧ ਸਿੱਖ ਨਾਗਰਿਕ ਇਕੱਠੇ ਹੋ ਗਏ ਅਤੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕੁਝ ਘੰਟਿਆਂ ਦੀ ਕਾਰਵਾਈ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਕੁੜੀ ਦੇ ਮਾਪੇ ਵੀ ਇਸ ਵਿਰੋਧ ਵਿੱਚ ਸ਼ਾਮਲ ਹੋਏ।

ਮੀਡੀਆ ਰਿਪੋਰਟਾਂ ਅਨੁਸਾਰ ਦੋਸ਼ੀ ਨੇ ਕੁੜੀ ਨੂੰ 16 ਸਾਲ ਦੀ ਉਮਰ ‘ਚ ਮਾਪਿਆਂ ਤੋਂ ਦੂਰ ਕਰਨ ਲਈ ਮਨੋਵਿਗਿਆਨਕ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਜੋ ਕਿ ਗ੍ਰੂਮਿੰਗ ਗੈਂਗਾਂ ਵੱਲੋਂ ਵਰਤੀ ਜਾਂਦੀ ਆਮ ਰਣਨੀਤੀ ਮੰਨੀ ਜਾਂਦੀ ਹੈ।

ਇਸ ਮਾਮਲੇ ਨੇ ਯੂਕੇ ਵਿੱਚ ਗ੍ਰੂਮਿੰਗ ਗੈਂਗਾਂ ਦੀ ਵਧ ਰਹੀ ਸਮੱਸਿਆ ਵੱਲ ਦੁਬਾਰਾ ਧਿਆਨ ਖਿੱਚਿਆ ਹੈ। ਪਿਛਲੇ ਸਾਲ ਜੂਨ ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨੇ ਗ੍ਰੂਮਿੰਗ ਗੈਂਗਾਂ ਦੀ ਜਾਂਚ ਦੀ ਵਕਾਲਤ ਕੀਤੀ ਸੀ ਅਤੇ ਇੱਕ ਕਾਨੂੰਨੀ ਜਾਂਚ ਦੀ ਸ਼ੁਰੂਆਤ ਵੀ ਕੀਤੀ ਸੀ। ਦਿ ਗਾਰਡੀਅਨ ਦੀ ਰਿਪੋਰਟ ਅਨੁਸਾਰ ਪਿਛਲੇ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ 800 ਤੋਂ ਵੱਧ ਬੱਚਿਆਂ ਨਾਲ ਜੁੜੇ ਸ਼ੋਸ਼ਣ ਦੇ ਮਾਮਲੇ ਮੁੜ ਖੋਲ੍ਹੇ ਗਏ ਸਨ।

6 ਸਾਲਾਂ ਦੀ ਬੱਚੀ ਨਾਲੀ ‘ਚ ਡਿੱਗੀ ਬਾਹਰ ਕੱਡੀ ਤਾਂ ਮਾਪਿਆਂ ਨੇ ਕੁੱਟ ਕੁੱਟ ਕੇ ਮਾਰ ਤਾਂ..

ਇਸਦੇ ਉਲਟ ਜਨਵਰੀ 2025 ਵਿੱਚ ਬ੍ਰਿਟਿਸ਼ ਸੰਸਦ ਨੇ ਕਨਜ਼ਰਵੇਟਿਵ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਿੱਲ ਨੂੰ ਰੱਦ ਕਰ ਦਿੱਤਾ ਸੀ ਜਿਸ ਵਿੱਚ ਗ੍ਰੂਮਿੰਗ ਗੈਂਗਾਂ ਦੀ ਜਾਂਚ ਦੀ ਮੰਗ ਕੀਤੀ ਗਈ ਸੀ।

ਗ੍ਰੂਮਿੰਗ ਗੈਂਗਾਂ ਨਾਲ ਜੁੜੀ ਇਹ ਸਮੱਸਿਆ ਪਹਿਲੀ ਵਾਰ 2010 ਵਿੱਚ ਸਾਹਮਣੇ ਆਈ ਸੀ ਅਤੇ ਇਲਜ਼ਾਮ ਲਗਦੇ ਆਏ ਹਨ ਕਿ ਬ੍ਰਿਟਿਸ਼-ਪਾਕਿਸਤਾਨੀ ਪਿਛੋਕੜ ਵਾਲੇ ਕੁਝ ਗਿਰੋਹ ਯੂਕੇ ਵਿੱਚ ਨੌਜਵਾਨ ਕੁੜੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ।

uk-grooming-gangs-sikh-community-protest-hounslow

खबरें और भी हैं...

Copyright © 2026 Dainik Savera Times. All rights reserved.