Site icon Dainik Savera Punjab

Uber drivers ਦੀ ਇਤਿਹਾਸਕ ਜਿੱਤ, ਡਰਾਈਵਰਾਂ ਦਾ ਪਹਿਲਾ ਯੂਨੀਅਨ ਸਮਝੌਤਾ ਮਨਜ਼ੂਰ

Uber drivers win historic victory, first union agreement for drivers approved

Uber ਡਰਾਈਵਰਾਂ ਵੱਲੋਂ Victoria ਵਿੱਚ ਕੀਤਾ ਗਿਆ ਨਵਾਂ ਯੂਨੀਅਨ ਸਮਝੌਤਾ ਕੈਨੇਡਾ ਦੇ ਰਾਈਡ-ਹੇਲਿੰਗ ਸੈਕਟਰ ਲਈ ਇੱਕ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ।

ਪਿਛਲੇ ਦੋ ਸਾਲਾਂ ਤੋਂ ਉਬਰ ਚਲਾ ਰਹੇ ਅਮਨਿੰਦਰ ਸਿੰਘ ਨੇ ਦੱਸਿਆ ਕਿ ਡਰਾਈਵਰਾਂ ਨੂੰ ਸਿਰਫ਼ ਸਵਾਰੀਆਂ ਚੁੱਕਣ ਅਤੇ ਛੱਡਣ ਤੱਕ ਹੀ ਸੀਮਿਤ ਨਹੀਂ ਰਹਿਣਾ ਪੈਂਦਾ, ਸਗੋਂ ਉਨ੍ਹਾਂ ਨੂੰ ਨਸਲੀ ਟਿੱਪਣੀਆਂ, ਝੂਠੀਆਂ ਸ਼ਿਕਾਇਤਾਂ ਅਤੇ ਅਕਾਊਂਟ ਬੰਦ ਹੋਣ ਦੇ ਡਰ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ।

ਇਨ੍ਹਾਂ ਮੁਸ਼ਕਲਾਂ ਨੂੰ ਦੇਖਦੇ ਹੋਏ 1,000 ਤੋਂ ਵੱਧ ਉਬਰ ਡਰਾਈਵਰਾਂ ਨੇ United Food and Commercial Workers Local 1518 ਨਾਲ ਮਿਲ ਕੇ ਯੂਨੀਅਨ ਬਣਾਈ। ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ 28 ਅਪ੍ਰੈਲ ਨੂੰ ਪਹਿਲੇ ਸਾਂਝੇ ਸਮਝੌਤੇ ਨੂੰ ਮਨਜ਼ੂਰੀ ਮਿਲੀ।

ਸਮਝੌਤੇ ਵਿੱਚ ਕੀ ਮਿਲਿਆ?
ਡਰਾਈਵਰਾਂ ਲਈ ਸਾਇਨਿੰਗ ਬੋਨਸ
ਹਰ ਤਿੰਨ ਮਹੀਨੇ ਬਾਅਦ ਰਾਈਡਾਂ ਦੇ ਅਧਾਰ ‘ਤੇ ਵਾਧੂ ਬੋਨਸ
ਕੁਝ ਫੀਸਾਂ ਵਿੱਚ ਹਰ ਸਾਲ 5% ਵਾਧਾ
ਸਿਹਤ ਲਾਭਾਂ ਲਈ 500 ਡਾਲਰ
ਵਿਵਾਦ ਜਾਂ ਸ਼ਿਕਾਇਤ ਲਈ ਅਧਿਕਾਰਤ ਸੁਣਵਾਈ ਪ੍ਰਕਿਰਿਆ

ਮਜ਼ਦੂਰ ਕਾਨੂੰਨ ਵਿਦ Michael Wright ਨੇ ਇਸਨੂੰ “ਇਤਿਹਾਸਕ ਅਤੇ ਮਿਸਾਲੀ” ਕਿਹਾ ਹੈ। ਉਨ੍ਹਾਂ ਦੇ ਮੁਤਾਬਕ ਗਿਗ ਇਕਾਨੋਮੀ ਵਿੱਚ ਯੂਨੀਅਨ ਬਣਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਕੰਪਨੀਆਂ ਡਰਾਈਵਰਾਂ ਨੂੰ ਕਰਮਚਾਰੀ ਦੀ ਬਜਾਏ “ਇੰਡਿਪੈਂਡੈਂਟ ਕਾਂਟ੍ਰੈਕਟਰ” ਮੰਨਦੀਆਂ ਹਨ।

ਇਸ ਸਮਝੌਤੇ ਨੂੰ ਕੈਨੇਡਾ ਵਿੱਚ ਗਿਗ ਵਰਕਰਾਂ ਦੇ ਹੱਕਾਂ ਲਈ ਇੱਕ ਵੱਡੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਹੋਰ ਸ਼ਹਿਰਾਂ ਦੇ ਡਰਾਈਵਰਾਂ ਨੂੰ ਵੀ ਆਪਣੇ ਹੱਕਾਂ ਲਈ ਇਕੱਠੇ ਹੋਣ ਲਈ ਪ੍ਰੇਰਿਤ ਕਰੇਗਾ।

Exit mobile version