Site icon Dainik Savera Punjab

ਨਿੱਜੀ ਝਗੜੇ ਦੌਰਾਨ 2 ਔਰਤਾਂ ਨੇ ਪਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ,ਪੁਲਿਸ ਵੱਲੋਂ ਦੋਵੇਂ ਨੂੰ ਕੀਤਾ ਕਾਬੂ

Faridkot News : ਫਰੀਦਕੋਟ ਪੁਲਿਸ ਨੇ ਪਿੰਡ ਜਲਾਲੇਆਣਾਂ ਵਿੱਚ 2 ਮਹਿਲਾਵਾਂ ਵੱਲੋਂ ਆਪਸੀ ਝਗੜੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਪਾੜੇ ਜਾਣ ਦੇ ਇੱਕ ਸੰਵੇਦਨਸ਼ੀਲ ਕੇਸ ਨੂੰ ਸਿਰਫ ਕੁੱਝ ਘੰਟਿਆਂ ਵਿੱਚ ਸੁਲਝਾਉਂਦੇ ਹੋਏ ਇਸ ਵਿੱਚ ਆਰੋਪੀ ਦੋਵੇਂ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੰਜੀਵ ਕੁਮੀਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਵੱਲੋ ਸਾਂਝੀ ਕੀਤੀ ਗਈ। ਗ੍ਰਿਫਤਾਰ ਮਹਿਲਾਵਾ ਦੀ ਪਹਿਚਾਣ ਕੁਲਦੀਪ ਕੌਰ ਪਤਨੀ ਜੁਗਰਾਜ ਸਿੰਘ ਅਤੇ ਵੀਰਾਂ ਕੌਰ ਪਤਨੀ ਹਰਪਾਲ ਸਿੰਘ ਵਜੋਂ ਹੋਈ ਹੈ, ਜੋ ਦੋਵੇਂ ਮਹਿਲਾਵਾਂ ਪਿੰਡ ਜਲਾਲੇਆਣਾ (ਜਿਲ੍ਹਾ ਫਰੀਦਕੋਟ) ਦੀਆਂ ਹੀ ਰਿਹਾਇਸ਼ੀ ਹਨ।

Kidney Damage : ਇਹ Healthy Food ਕਿਡਨੀ ਲਈ ਬਣ ਸਕਦੈ ‘ਜ਼ਹਿਰ’ ਜਾਣੋ ਕਿਵੇਂ ਫਾਇਦੇ ਦੀ ਥਾਂ ਹੁੰਦਾ ਨੁਕਸਾਨ

ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਜਲਾਲੇਆਣਾ ਵਿਖੇ ਉਸੇ ਪਿੰਡ ਦੀਆਂ 2 ਮਹਿਲਾਵਾਂ ਕੁਲਦੀਪ ਕੌਰ ਅਤੇ ਵੀਰਾਂ ਕੌਰ ਵੱਲੋ ਆਪਿਸ ਵਿੱਚ ਬਹਿਸ ਕਰਦੀਆਂ ਹੋਈਆਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਿਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਜ਼ੋਰ ਨਾਲ ਹੱਥ ਮਾਰੇ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਸਾਹਿਬ ਅਤੇ ਉੱਪਰ ਪਿਆ ਖਾਲਸਾ ਤੀਰ ਨੀਚੇ ਜ਼ਮੀਨ ‘ਤੇ ਡਿੱਗ ਪਏ। ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 05 ਪਵਿੱਤਰ ਅੰਗ ਫਟ ਗਏ। ਜਿਸ ਸਬੰਧੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਜਗਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਸਬੰਧਿਤ ਮਹਿਲਾਵਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।

23 ਜ਼ਿਲ੍ਹਾ ਪ੍ਰੀਸ਼ਦ ਤੇ 154 ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਐਲਾਨ ਅੱਜ, ਚੋਣ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ

ਇਹਨਾਂ ਦੋਵੇਂ ਮਹਿਲਾਵਾਂ ਨਾਲ ਕੀਤੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵਾਂ ਮਹਿਲਾਵਾਂ ਵਿਚਕਾਰ ਨਿੱਜੀ ਮਸਲੇ ਦੌਰਾਨ ਹੋਈ ਤਿੱਖੀ ਬਹਿਸ ਸਮੇ ਗੁੱਸੇ ਵਿੱਚ ਸਹੁੰ ਖਾਣ ਵੇਲੇ ਅਣਜਾਣੇ ਤੌਰ ‘ਤੇ ਇਹ ਘਟਨਾ ਵਾਪਰ ਗਈ। ਡੀ.ਐਸ.ਪੀ ਕੋਟਕਪੂਰਾ ਨੇ ਦੱਸਿਆ ਕਿ ਮਾਮਲਾ ਸੰਵੇਦਨਸ਼ੀਲ ਹੋਣ ਕਰਕੇ ਸ਼ੁਰੂ ਤੋਂ ਹੀ ਵਧੀਕ ਸੰਜੀਦਗੀ ਨਾਲ ਕੰਮ ਕੀਤਾ ਗਿਆ ਅਤੇ ਦੋਵੇਂ ਮਹਿਲਾਵਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਲਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਸ਼ੁਰੂ ਕੀਤੀ ਗਈ ਹੈ। ਉਕਤ ਦੋਵੇਂ ਦੋਸ਼ੀ ਮਹਿਲਾਵਾਂ ਹੁਣ ਫਰੀਦਕੋਟ ਪੁਲਿਸ ਦੀ ਗ੍ਰਿਫਤ ਵਿੱਚ ਹਨ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਇਹਨਾਂ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।

Exit mobile version