Chandigarh ਨਿਊਜ਼: ਚੰਡੀਗੜ੍ਹ ਪੁਲਿਸ ਨੇ ਸੈਕਟਰ-32 ਸਥਿਤ ਸੇਵਕ ਫਾਰਮੇਸੀ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਏਐਸਆਈ ਅਜੈਪਾਲ ਪਾਲੀ ਅਤੇ ਕਾਂਸਟੇਬਲ ਅਵਿਨਾਸ਼ ਨੂੰ ਮੁਅੱਤਲ ਕਰ ਦਿੱਤਾ ਹੈ। ਵਿਭਾਗੀ ਜਾਂਚ ਦੌਰਾਨ ਦੋਵਾਂ ਅਧਿਕਾਰੀਆਂ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਇਸ ਤੋਂ ਪਹਿਲਾਂ ਕਾਂਸਟੇਬਲ ਅਵਿਨਾਸ਼ ਨੂੰ ਲਾਈਨ ਹਾਜ਼ਿਰ ਕੀਤਾ ਗਿਆ ਸੀ।
ਰੇਵ ਪਾਰਟੀਆਂ ਅਤੇ ਡਾਕਟਰਾਂ ਨਾਲ ਸੰਬੰਧਾਂ ਦੇ ਦਾਅਵੇ
ਮਾਮਲੇ ਦੇ ਦੋਸ਼ੀ ਰਾਹੁਲ ਬਿਸ਼ਟ ਨੇ ਪੁਲਿਸ ਪੁੱਛਗਿੱਛ ਦੌਰਾਨ ਦਾਅਵਾ ਕੀਤਾ ਕਿ ਉਹ ਸਰਕਾਰੀ ਡਾਕਟਰਾਂ ਨੂੰ ਲੈ ਕੇ ਚੰਡੀਗੜ੍ਹ ਦੇ ਕਲੱਬਾਂ ਅਤੇ ਬਾਹਰ ਰੇਵ ਪਾਰਟੀਆਂ ਦਾ ਆਯੋਜਨ ਕਰਵਾਉਂਦਾ ਸੀ। ਹਾਲਾਂਕਿ, ਪੁਲਿਸ ਵੱਲੋਂ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਕਿਹੜੇ ਡਾਕਟਰਾਂ ਜਾਂ ਕਿਹੜੇ ਕਲੱਬਾਂ ਦੇ ਨਾਮ ਇਸ ਵਿੱਚ ਸਾਹਮਣੇ ਆਏ ਹਨ। ਅਪਰਾਧ ਸ਼ਾਖਾ ਵੱਲੋਂ ਵੀ ਇਸ ਸਬੰਧੀ ਕੋਈ ਅਧਿਕਾਰਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
READ ALSO : ਜਲੰਧਰ ਦੇ ਮੁੱਖ ਚੌਕ ‘ਤੇ ਆਉਣ ਵਾਲੇ ਸਾਵਧਾਨ ਰਹਿਣ! ਉਨ੍ਹਾਂ ਨੂੰ ਕਰਨਾ ਪੈ ਸਕਦਾ ਹੈ ਮੁਸ਼ਕਲਾਂ ਦਾ ਸਾਹਮਣਾ
ਗੈਂਗਸਟਰਾਂ ਨਾਲ ਸੰਪਰਕ ਦੇ ਦੋਸ਼
ਸੂਤਰਾਂ ਅਨੁਸਾਰ, ਸੈਕਟਰ-46 ਦਾ ਰਹਿਣ ਵਾਲਾ ਰਾਹੁਲ ਬਿਸ਼ਟ ਪਹਿਲਾਂ ਸੈਕਟਰ-31 ਵਿੱਚ ਲੈਬ ਚਲਾਉਂਦਾ ਸੀ ਅਤੇ ਬਾਅ ਵਿੱਚ ਸੈਕਟਰ-32 ਚਲਾ ਗਿਆ। ਦੋਸ਼ ਹੈ ਕਿ ਉਹ ਇਲਾਕੇ ਦੇ ਆਰਥਿਕ ਤੌਰ ‘ਤੇ ਮਜ਼ਬੂਤ ਲੋਕਾਂ ਦੀ ਜਾਸੂਸੀ ਕਰਦਾ ਅਤੇ ਉਨ੍ਹਾਂ ਦੇ ਮੋਬਾਈਲ ਨੰਬਰ ਗੈਂਗਸਟਰਾਂ ਤੱਕ ਪਹੁੰਚਾਉਂਦਾ ਸੀ।ਦੱਸਿਆ ਜਾਂਦਾ ਹੈ ਕਿ ਉਹ ਗੈਂਗਸਟਰ Lawrence Bishnoi ਦੇ ਸਾਥੀ ਸਾਬਾ ਗੋਬਿੰਦਗੜ੍ਹ ਦੇ ਕਰੀਬੀ ਸੰਪਰਕ ਵਿੱਚ ਸੀ। ਪ੍ਰਭਾਵਸ਼ਾਲੀ ਲੋਕਾਂ ਦੇ ਨੰਬਰਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਕਰੋੜਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾਂਦੀ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਪੀੜਤ ਪੁਲਿਸ ਕੋਲ ਸ਼ਿਕਾਇਤ ਲੈ ਕੇ ਪਹੁੰਚਦੇ ਸਨ ਤਾਂ ਉਨ੍ਹਾਂ ਨੂੰ ਕਾਰਵਾਈ ਦੀ ਬਜਾਏ ਡਰਾਇਆ ਜਾਂਦਾ ਸੀ। ਫਿਰੌਤੀ ਦੀ ਰਕਮ ਲਈ ਗੱਲਬਾਤ ਕਰਨ ਵਾਸਤੇ ਐਸਆਈਟੀ ਰਾਹੀਂ ਸੰਪਰਕ ਕੀਤਾ ਜਾਂਦਾ ਸੀ। ਜੇਕਰ ਕੋਈ ਰਕਮ ਦੇਣ ਤੋਂ ਇਨਕਾਰ ਕਰਦਾ, ਤਾਂ ਉਸ ‘ਤੇ ਹਮਲੇ ਦੀ ਵੀ ਸੰਭਾਵਨਾ ਬਣ ਜਾਂਦੀ ਸੀ। ਸੈਕਟਰ-32 ਦੀ ਸੇਵਕ ਫਾਰਮੇਸੀ ਗੋਲੀਬਾਰੀ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਬਿਟਕੋਇਨ ਵਿਵਾਦ ਅਤੇ ਪੁਰਾਣੇ ਦੋਸ਼
ਏਐਸਆਈ ਅਜੈਪਾਲ ਪਾਲੀ ਪਹਿਲਾਂ ਸਾਈਬਰ ਸੈੱਲ ਵਿੱਚ ਤੈਨਾਤ ਰਹਿ ਚੁੱਕਾ ਹੈ। ਸੂਤਰਾਂ ਮੁਤਾਬਕ, ਕੁਝ ਸਾਲ ਪਹਿਲਾਂ ਉਸਦਾ ਨਾਮ ਕਰੋੜਾਂ ਰੁਪਏ ਦੇ ਬਿਟਕੋਇਨ ਲੈਣ-ਦੇਣ ਦੇ ਇਕ ਵਿਵਾਦ ਵਿੱਚ ਵੀ ਸਾਹਮਣੇ ਆਇਆ ਸੀ। ਉਸ ਵੇਲੇ ਮਾਮਲਾ ਸ਼ਾਂਤ ਹੋ ਗਿਆ ਸੀ, ਪਰ ਹੁਣ ਦੁਬਾਰਾ ਚਰਚਾ ਵਿੱਚ ਹੈ।ਇਸ ਤੋਂ ਇਲਾਵਾ, ਸਾਲ 2014 ਵਿੱਚ ਲੁਧਿਆਣਾ ਵਿੱਚ ਫਿਰੌਤੀ ਅਤੇ ਅਗਵਾ ਦੇ ਦੋਸ਼ਾਂ ਤਹਿਤ ਵੀ ਉਸ ਦੇ ਖਿਲਾਫ ਕੇਸ ਦਰਜ ਹੋਇਆ ਸੀ। ਹਾਲਾਂਕਿ ਬਾਅਦ ਵਿੱਚ ਸ਼ਿਕਾਇਤਕਰਤਾਵਾਂ ਵੱਲੋਂ ਬਿਆਨ ਵਾਪਸ ਲੈਣ ‘ਤੇ ਉਹ ਬਰੀ ਹੋ ਗਿਆ ਸੀ।
ਸੈਕਟਰ-9 ਦੇ ਇਕ ਮਹਿੰਗੇ ਜਿਮ ਦੀ ਮੈਂਬਰਸ਼ਿਪ ਰੱਖਣ ਵਾਲੇ ਪਾਲੀ ਦੀ ਸੈਕਟਰ-32 ਗੋਲੀਬਾਰੀ ਮਾਮਲੇ ਵਿੱਚ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਜਿਮ ਪ੍ਰਬੰਧਨ ਨੇ ਉਸਦੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਹੋਰ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
BREAKING :ਪਾਕਿਸਤਾਨ ਵਿੱਚ ਬੰਬ ਧਮਾਕਾ: 11 ਸੁਰੱਖਿਆ ਕਰਮੀ ਮਾਰੇ ਗਏ, ਕਈ ਜ਼ਖਮੀ
