skip to content

Last Updated: October 7, 2026

Dainik Savera Times Logo

Twin Daughters: ਜੁੜਵਾਂ ਧੀਆਂ ਦੇ ਜਨਮ ਦਾ ਉਹ ਖਾਸ ਪਲ, ਖੁਸ਼ੀ ਨਾਲ ਰੋ ਪਏ ਆਦਿਤਿਆ ਸੀਲ, ਅਨੁਸ਼ਕਾ ਰੰਜਨ ਨੇ ਸ਼ੇਅਰ ਕੀਤਾ ਡਿਲੀਵਰੀ ਦਾ ਅਣਦੇਖਿਆ ਵੀਡੀਓ

4 weeks ਪਹਿਲਾ

Twin Daughters: ਜੁੜਵਾਂ ਧੀਆਂ ਦੇ ਜਨਮ ਦਾ ਉਹ ਖਾਸ ਪਲ, ਖੁਸ਼ੀ ਨਾਲ ਰੋ ਪਏ ਆਦਿਤਿਆ ਸੀਲ, ਅਨੁਸ਼ਕਾ ਰੰਜਨ ਨੇ ਸ਼ੇਅਰ ਕੀਤਾ ਡਿਲੀਵਰੀ ਦਾ ਅਣਦੇਖਿਆ ਵੀਡੀਓ

Twin Daughters: ਅਦਾਕਾਰਾ ਅਨੁਸ਼ਕਾ ਰੰਜਨ ਅਤੇ ਅਦਾਕਾਰ ਆਦਿਤਿਆ ਸੀਲ ਨੇ ਮਾਤਾ-ਪਿਤਾ ਬਣਨ ਦੇ ਆਪਣੇ ਸਫ਼ਰ ਦਾ ਇੱਕ ਖਾਸ ਅਤੇ ਭਾਵੁਕ ਪਲ ਫੈਨਜ਼ ਨਾਲ ਸਾਂਝਾ ਕੀਤਾ ਹੈ। ਕਪਲ ਨੇ ਜੁੜਵਾ ਧੀਆਂ ਦੇ ਜਨਮ ਦੌਰਾਨ ਹਸਪਤਾਲ ਵਿੱਚ ਰਿਕਾਰਡ ਕੀਤੇ ਕੁਝ ਅਣਦੇਖੇ ਪਲਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ। ਵੀਡੀਓ ਵਿੱਚ ਡਿਲੀਵਰੀ ਤੋਂ ਪਹਿਲਾਂ ਅਨੁਸ਼ਕਾ ਦੇ ਹਸਪਤਾਲ ਪਹੁੰਚਣ ਤੋਂ ਲੈ ਕੇ ਧੀਆਂ ਦੇ ਜਨਮ ਤੋਂ ਬਾਅਦ ਦੇ ਭਾਵੁਕ ਪਲਾਂ ਦੀ ਝਲਕ ਦਿਖਾਈ ਦਿੰਦੀ ਹੈ।

ਮੰਗਲਵਾਰ, 8 ਸਤੰਬਰ ਨੂੰ ਅਨੁਸ਼ਕਾ ਅਤੇ ਆਦਿਤਿਆ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤੀ। ਵੀਡੀਓ ਦੀ ਸ਼ੁਰੂਆਤ ਅਨੁਸ਼ਕਾ ਦੇ ਵ੍ਹੀਲਚੇਅਰ ’ਤੇ ਬੈਠ ਕੇ ਡਿਲੀਵਰੀ ਰੂਮ ਵੱਲ ਜਾਂਦੇ ਹੋਏ ਹੁੰਦੀ ਹੈ। ਉਨ੍ਹਾਂ ਦੇ ਨਾਲ ਆਦਿਤਿਆ ਵੀ ਨਜ਼ਰ ਆਉਂਦੇ ਹਨ। ਇਸ ਤੋਂ ਬਾਅਦ ਅਨੁਸ਼ਕਾ ਨੂੰ ਸਟ੍ਰੈਚਰ ਰਾਹੀਂ ਓਪਰੇਸ਼ਨ ਥੀਏਟਰ ਦੇ ਅੰਦਰ ਲਿਜਾਇਆ ਜਾਂਦਾ ਦਿਖਾਇਆ ਗਿਆ ਹੈ। ਵੀਡੀਓ ਦੇ ਥੰਬਨੇਲ ’ਤੇ ਲਿਖਿਆ ਸੀ, ‘ਬੱਚੇ ਇੱਥੇ ਆ ਗਏ’, ਜਦਕਿ ਪੋਸਟ ਦੇ ਕੈਪਸ਼ਨ ਵਿੱਚ ਕਪਲ ਨੇ ਲਿਖਿਆ, ‘ਅਤੇ ਇਹ ਆ ਗਏ’।

ਵੀਡੀਓ ਦਾ ਸਭ ਤੋਂ ਭਾਵੁਕ ਪਲ ਜੁੜਵਾ ਧੀਆਂ ਦੇ ਜਨਮ ਤੋਂ ਬਾਅਦ ਦਿਖਾਈ ਦਿੰਦਾ ਹੈ। ਆਦਿਤਿਆ ਸੀਲ ਓਪਰੇਸ਼ਨ ਥੀਏਟਰ ਤੋਂ ਬਾਹਰ ਆਉਂਦੇ ਹਨ ਅਤੇ ਉਨ੍ਹਾਂ ਦੇ ਚਿਹਰੇ ’ਤੇ ਖੁਸ਼ੀ ਸਾਫ਼ ਨਜ਼ਰ ਆਉਂਦੀ ਹੈ। ਉਹ ਹੱਥ ਹਿਲਾ ਕੇ ਪਰਿਵਾਰ ਨੂੰ ਧੀਆਂ ਦੇ ਜਨਮ ਦੀ ਖੁਸ਼ਖਬਰੀ ਦਿੰਦੇ ਹਨ। ਇਸ ਤੋਂ ਬਾਅਦ ਉਹ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਗਲੇ ਲਗਾਉਂਦੇ ਹਨ ਅਤੇ ਖੁਸ਼ੀ ਦੇ ਹੰਝੂ ਨਹੀਂ ਰੋਕ ਸਕਦੇ। ਆਦਿਤਿਆ ਦਾ ਇਹ ਭਾਵੁਕ ਪਲ ਦੇਖ ਕੇ ਫੈਨਜ਼ ਵੀ ਭਾਵੁਕ ਹੋ ਗਏ।

ਅਨੁਸ਼ਕਾ ਅਤੇ ਆਦਿਤਿਆ ਨੇ 23 ਅਗਸਤ 2026 ਨੂੰ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਜੁੜਵਾ ਧੀਆਂ ਦੇ ਜਨਮ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀਆਂ ਧੀਆਂ ਦੇ ਨਾਮ ਵੀਰਾ ਰੰਜਨ ਸੀਲ ਅਤੇ ਮਾਹੀ ਰੰਜਨ ਸੀਲ ਹਨ। ਕਪਲ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਸੀ ਕਿ ਦੋਵੇਂ ਧੀਆਂ ਉਨ੍ਹਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ ਆਈਆਂ ਹਨ। ਇਸ ਤੋਂ ਬਾਅਦ ਫੈਨਜ਼ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਉਨ੍ਹਾਂ ਨੂੰ ਖੂਬ ਵਧਾਈਆਂ ਦਿੱਤੀਆਂ ਸਨ।

ਧੀਆਂ ਦੇ ਜਨਮ ਤੋਂ ਬਾਅਦ ਅਨੁਸ਼ਕਾ ਰੰਜਨ ਨੇ ਆਪਣੀ IVF ਜਰਨੀ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਸੀ। ਉਨ੍ਹਾਂ ਦੱਸਿਆ ਸੀ ਕਿ ਪਰਿਵਾਰ ਸ਼ੁਰੂ ਕਰਨ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਨੂੰ ਕਈ ਭਾਵਨਾਤਮਕ ਅਤੇ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਅਨੁਸ਼ਕਾ ਨੇ IVF ਪ੍ਰਕਿਰਿਆ ਦੌਰਾਨ ਕਰੀਬ 150 ਇੰਜੈਕਸ਼ਨ ਲੈਣ ਦੀ ਗੱਲ ਵੀ ਸਾਂਝੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਮੁਸ਼ਕਲ ਸਫ਼ਰ ਵਿੱਚ ਪਤੀ ਆਦਿਤਿਆ ਅਤੇ ਪਰਿਵਾਰ ਨੇ ਲਗਾਤਾਰ ਉਨ੍ਹਾਂ ਦਾ ਸਾਥ ਦਿੱਤਾ। ਨਾਲ ਹੀ ਉਨ੍ਹਾਂ ਨੇ ਫਰਟਿਲਿਟੀ ਟ੍ਰੀਟਮੈਂਟ ਨੂੰ ਲੈ ਕੇ ਸਮਾਜ ਵਿੱਚ ਮੌਜੂਦ ਝਿਝਕ ਅਤੇ ਗਲਤ ਧਾਰਨਾਵਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਲੋੜ ਦੱਸੀ ਸੀ।

ਦੱਸ ਦੇਈਏ ਕਿ ਅਨੁਸ਼ਕਾ ਰੰਜਨ ਅਤੇ ਆਦਿਤਿਆ ਸੀਲ ਨੇ ਕਰੀਬ ਚਾਰ ਸਾਲ ਤੱਕ ਡੇਟ ਕਰਨ ਤੋਂ ਬਾਅਦ 21 ਨਵੰਬਰ 2021 ਨੂੰ ਮੁੰਬਈ ਵਿੱਚ ਵਿਆਹ ਕੀਤਾ ਸੀ। ਦੋਵਾਂ ਦੀ ਪਹਿਲੀ ਮੁਲਾਕਾਤ 2017 ਵਿੱਚ ਇੱਕ ਚੈਰਿਟੀ ਫੈਸ਼ਨ ਇਵੈਂਟ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਉੱਥੇ ਹੀ, 29 ਮਈ 2026 ਨੂੰ ਕਪਲ ਨੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਰਾਹੀਂ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਫੈਨਜ਼ ਨਾਲ ਸਾਂਝੀ ਕੀਤੀ ਸੀ। ਹੁਣ ਜੁੜਵਾ ਧੀਆਂ ਦੇ ਜਨਮ ਤੋਂ ਬਾਅਦ ਦੋਵੇਂ ਆਪਣੀ ਪੇਰੈਂਟਹੁੱਡ ਜਰਨੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.