Site icon Dainik Savera Punjab

ਕੋਵਿਡ ਵਿਵਾਦ ਮੁੜ ਭੜਕਿਆ: ਅਮਰੀਕੀ ਵਿਗਿਆਨੀ ਤੇ ਵੁਹਾਨ ਲੈਬ ਨੂੰ ਲੈ ਕੇ ਵੱਡਾ ਖੁਲਾਸਾ

ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਦੀ ਸਾਬਕਾ ਡਾਇਰੈਕਟਰ ਤੁਲਸੀ ਗੈਬਾਰਡ ਨੇ ਆਪਣੇ ਅਹੁਦੇ ਦੇ ਆਖਰੀ ਦਿਨ ਕੁਝ ਅਜਿਹੇ ਗੁਪਤ ਦਸਤਾਵੇਜ਼ ਜਾਰੀ ਕੀਤੇ ਹਨ, ਜਿਨ੍ਹਾਂ ਨੇ ਵੱਡਾ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਅਮਰੀਕਾ ਦੇ ਪ੍ਰਮੁੱਖ ਮੈਡੀਕਲ ਸਲਾਹਕਾਰ ਐਂਥਨੀ ਫੌਸੀ ਨੇ ਚੀਨ ਦੀ ਉਸੇ ਵੁਹਾਨ ਲੈਬ ਨੂੰ ਫੰਡ ਦਿੱਤਾ ਸੀ, ਜਿੱਥੋਂ ਕੋਵਿਡ-19 ਵਾਇਰਸ ਫੈਲਣ ਦਾ ਸ਼ੱਕ ਹੈ।

 

ਅਮਰੀਕੀ ਪੈਸੇ ਨਾਲ ਹੋ ਰਹੀ ਸੀ ਖ਼ਤਰਨਾਕ ਖੋਜ:

ਜਾਰੀ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ, ਐਂਥਨੀ ਫੌਸੀ ਨੇ ਅਮਰੀਕੀ ਟੈਕਸਦਾਤਾਵਾਂ ਦੇ ਲੱਖਾਂ ਡਾਲਰ ਚੀਨ ਦੇ ‘ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ’ (WIV) ਨੂੰ ਦਿੱਤੇ ਸਨ। ਉੱਥੇ ਚਮਗਿੱਦੜਾਂ ਦੇ ਕੋਰੋਨਾਵਾਇਰਸ ‘ਤੇ ਇੱਕ ਖ਼ਤਰਨਾਕ ਰਿਸਰਚ (Gain-of-function research) ਕੀਤੀ ਜਾ ਰਹੀ ਸੀ।

ਇਹ ਵੀ ਪੜੋਂ: 

ਦੋਆਬਾ ਵਾਸੀਆਂ ਨੂੰ ਵੱਡੀ ਸੌਗਾਤ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਤਲੁਜ ਦੇ ਧੁੱਸੀ ਬੰਨ੍ਹ ‘ਤੇ 38 ਕਿਲੋਮੀਟਰ ਲੰਬੀ ਸੜਕ ਦਾ ਨੀਂਹ ਪੱਥਰ

ਦੋਆਬਾ ਵਾਸੀਆਂ ਨੂੰ ਵੱਡੀ ਸੌਗਾਤ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਤਲੁਜ ਦੇ ਧੁੱਸੀ ਬੰਨ੍ਹ ‘ਤੇ 38 ਕਿਲੋਮੀਟਰ ਲੰਬੀ ਸੜਕ ਦਾ ਨੀਂਹ ਪੱਥਰ

ਸੱਚਾਈ ਨੂੰ ਦਬਾਉਣ ਦੀ ਸਾਜ਼ਿਸ਼:

ਗੈਬਾਰਡ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਫੌਸੀ ਨੇ ਵੱਡੇ ਸਿਆਸੀ ਆਗੂਆਂ ਨਾਲ ਮਿਲ ਕੇ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਕਿ ਕੋਵਿਡ-19 ਵਾਇਰਸ ਚੀਨ ਦੀ ਲੈਬ ਵਿੱਚੋਂ ਲੀਕ ਹੋਇਆ ਸੀ।

ਕਾਂਗਰਸ (ਸੰਸਦ) ਦੇ ਸਾਹਮਣੇ ਝੂਠ ਬੋਲਿਆ:

ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਫੌਸੀ ਨੇ ਸਾਲ 2024 ਵਿੱਚ ਅਮਰੀਕੀ ਸੰਸਦ (ਕਾਂਗਰਸ) ਦੇ ਸਾਹਮਣੇ ਸਹੁੰ ਖਾ ਕੇ ਝੂਠ ਬੋਲਿਆ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਸ ਵਾਇਰਸ ਰਿਸਰਚ ਬਾਰੇ ਖੁਫੀਆ ਅਧਿਕਾਰੀਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ, ਜਦਕਿ ਇਨ੍ਹਾਂ ਦਸਤਾਵੇਜ਼ਾਂ ਨੇ ਉਸ ਦੀ ਸਿੱਧੀ ਭੂਮਿਕਾ ਦਾ ਪਰਦਾਫਾਸ਼ ਕਰ ਦਿੱਤਾ ਹੈ।

tulsi-gabbard-claims-fauci-funded-wuhan-lab-covid-origin-allegation

 

Exit mobile version