International Desk : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੈਨੇਰਿਕ ਦਵਾਈਆਂ ਦੇ ਆਯਾਤ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੇ ਮੁਤਾਬਕ, ਅਗਸਤ 2028 ਤੋਂ ਅਮਰੀਕਾ ਵਿੱਚ ਦਰਾਮਦ ਹੋਣ ਵਾਲੀਆਂ ਜੈਨੇਰਿਕ ਦਵਾਈਆਂ ‘ਤੇ 200 ਫੀਸਦੀ ਤੱਕ ਟੈਰਿਫ ਲਗਾਇਆ ਜਾਵੇਗਾ। ਇਸ ਫੈਸਲੇ ਦਾ ਮਕਸਦ ਅਮਰੀਕਾ ਵਿੱਚ ਘਰੇਲੂ ਦਵਾਈ ਉਤਪਾਦਨ ਨੂੰ ਪ੍ਰੋਤਸਾਹਿਤ ਕਰਨਾ ਅਤੇ ਵਿਦੇਸ਼ੀ ਨਿਰਭਰਤਾ ਘਟਾਉਣਾ ਦੱਸਿਆ ਗਿਆ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ Truth Social ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 1 ਅਗਸਤ 2026 ਤੋਂ ਅਗਲੇ ਦੋ ਸਾਲਾਂ ਤੱਕ ਜੈਨੇਰਿਕ ਦਵਾਈਆਂ ‘ਤੇ ਜ਼ੀਰੋ ਟੈਰਿਫ ਲਾਗੂ ਰਹੇਗਾ, ਤਾਂ ਜੋ ਵਿਦੇਸ਼ੀ ਕੰਪਨੀਆਂ ਨੂੰ ਅਮਰੀਕਾ ਵਿੱਚ ਨਿਰਮਾਣ ਯੂਨਿਟ ਸਥਾਪਤ ਕਰਨ ਦਾ ਸਮਾਂ ਮਿਲ ਸਕੇ। ਇਸ ਤੋਂ ਬਾਅਦ ਅਗਸਤ 2028 ਵਿੱਚ ਇੱਕ ਸਾਲ ਲਈ 100 ਫੀਸਦੀ ਟੈਰਿਫ ਅਤੇ ਫਿਰ 200 ਫੀਸਦੀ ਤੱਕ ਡਿਊਟੀ ਲਾਗੂ ਕੀਤੀ ਜਾਵੇਗੀ। ਇਹ ਟੈਰਿਫ ਉਹਨਾਂ ਕੰਪਨੀਆਂ ‘ਤੇ ਲਾਗੂ ਹੋਵੇਗਾ ਜੋ ਨਿਰਧਾਰਿਤ ਸਮੇਂ ਵਿੱਚ ਅਮਰੀਕਾ ਵਿੱਚ ਆਪਣਾ ਉਤਪਾਦਨ ਸ਼ੁਰੂ ਨਹੀਂ ਕਰਦੀਆਂ।
ਬੰਗਲਾਦੇਸ਼ ‘ਚ ਵੱਡੀ ਸਿਆਸੀ ਹਲਚਲ! ਰਾਸ਼ਟਰਪਤੀ ਸ਼ਹਾਬੁਦੀਨ ਦੇ ਅਸਤੀਫ਼ੇ ਦੀ ਚਰਚਾ ਤੇਜ਼
ਇਸ ਐਲਾਨ ਨਾਲ ਭਾਰਤ ਦੇ ਫਾਰਮਾਸਿਊਟੀਕਲ ਉਦਯੋਗ ਦੀ ਚਿੰਤਾ ਵੱਧ ਗਈ ਹੈ। ਭਾਰਤ ਨੂੰ “ਦੁਨੀਆ ਦੀ ਫਾਰਮੇਸੀ” ਕਿਹਾ ਜਾਂਦਾ ਹੈ ਅਤੇ ਉਹ ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ਵੱਡੇ ਪੱਧਰ ‘ਤੇ ਜੈਨੇਰਿਕ ਦਵਾਈਆਂ ਦੀ ਸਪਲਾਈ ਕਰਦਾ ਹੈ।
ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (GTRI) ਦੇ ਅਨੁਸਾਰ, 2025 ਵਿੱਚ ਭਾਰਤ ਨੇ ਅਮਰੀਕਾ ਨੂੰ 9.7 ਅਰਬ ਡਾਲਰ ਦੀਆਂ ਦਵਾਈਆਂ ਨਿਰਯਾਤ ਕੀਤੀਆਂ, ਜੋ ਦੇਸ਼ ਦੀ ਕੁੱਲ 25.8 ਅਰਬ ਡਾਲਰ ਦੀ ਫਾਰਮਾਸਿਊਟੀਕਲ ਬਰਾਮਦ ਦਾ ਲਗਭਗ 38 ਫੀਸਦੀ ਹਿੱਸਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਹ ਟੈਰਿਫ ਲਾਗੂ ਹੁੰਦੇ ਹਨ ਤਾਂ ਭਾਰਤੀ ਦਵਾਈ ਕੰਪਨੀਆਂ ਨੂੰ ਆਪਣੀ ਨਿਰਯਾਤ ਰਣਨੀਤੀ ਅਤੇ ਨਿਵੇਸ਼ ਯੋਜਨਾਵਾਂ ਵਿੱਚ ਵੱਡੇ ਬਦਲਾਅ ਕਰਨੇ ਪੈ ਸਕਦੇ ਹਨ।
“ਪੰਜਾਬ ਦੀ ਸਿਆਸਤ ‘ਚ ਜਾਖੜ ਦਾ ਵੱਡਾ ਹਮਲਾ, ਬੋਲੇ ਬੱਚਿਆਂ ਨੂੰ ਅੱਗੇ ਕਰਕੇ ਸਿਆਸਤ ਨਾ ਕਰੋ”

