Site icon Dainik Savera Punjab

ਟਰੰਪ ਸਰਕਾਰ ਦਾ ਵੱਡਾ ਕਦਮ , ਹੁਣ Immigration ਵਕੀਲ ਵੀ ਆ ਸਕਦੇ ਹਨ ਨਿਸ਼ਾਨੇ ’ਤੇ

Trump government's big move, now immigration lawyers can also be targeted

ਇੰਟਰਨੈਸਨਲ ਨਿਊਜ਼ : ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਤੋਂ ਬਾਅਦ ਹੁਣ ਇੰਮੀਗ੍ਰੇਸ਼ਨ ਵਕੀਲਾਂ ਉੱਤੇ ਵੀ ਸਖ਼ਤੀ ਦੀ ਤਿਆਰੀ ਹੋ ਰਹੀ ਹੈ। Department of Homeland Security ਵੱਲੋਂ ਜਾਰੀ ਨਵੇਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਈ ਸਾਲਾਂ ਤੋਂ ਫਰਜ਼ੀ ਅਸਾਇਲਮ ਕੇਸਾਂ ਰਾਹੀਂ ਇੰਮੀਗ੍ਰੇਸ਼ਨ ਸਿਸਟਮ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ।

ਇਨ੍ਹਾਂ ਹੁਕਮਾਂ ਅਨੁਸਾਰ, ਉਹ ਵਕੀਲ ਵੀ ਜਾਂਚ ਦੇ ਘੇਰੇ ਵਿੱਚ ਆ ਸਕਦੇ ਹਨ ਜੋ ਝੂਠੇ ਦਸਤਾਵੇਜ਼ਾਂ ਜਾਂ ਗਲਤ ਜਾਣਕਾਰੀ ਦੇ ਆਧਾਰ ’ਤੇ ਅਸਾਇਲਮ ਅਰਜ਼ੀਆਂ ਦਾਇਰ ਕਰਦੇ ਹਨ।

ਅਮਰੀਕੀ ਕਾਨੂੰਨ ਮੁਤਾਬਕ, ਕੋਈ ਵੀ ਵਿਦੇਸ਼ੀ ਨਾਗਰਿਕ ਅਮਰੀਕਾ ਵਿੱਚ ਅਸਾਇਲਮ ਦੀ ਮੰਗ ਕਰ ਸਕਦਾ ਹੈ। ਪਰ ਇਸ ਲਈ ਨਸਲ, ਧਰਮ, ਕੌਮੀਅਤ ਜਾਂ ਸਿਆਸੀ ਵਿਚਾਰਾਂ ਕਾਰਨ ਜਾਨ ਨੂੰ ਖ਼ਤਰਾ ਹੋਣ ਦੇ ਸਬੂਤ ਦੇਣਾ ਲਾਜ਼ਮੀ ਹੁੰਦਾ ਹੈ।

ਨਵੇਂ ਨਿਯਮਾਂ ਤੋਂ ਬਾਅਦ Immigration and Customs Enforcement ਦੇ ਵਕੀਲਾਂ ਨੂੰ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਵਧੇਰੇ ਅਧਿਕਾਰ ਮਿਲ ਗਿਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨੀਤੀ ਨਾਲ ਸਰਕਾਰ ਇਕੋ ਵਾਰ ਵਿੱਚ ਦੋ ਨਿਸ਼ਾਨੇ ਲਗਾਉਣਾ ਚਾਹੁੰਦੀ ਹੈ। ਜੇ ਵਕੀਲ ਧੋਖਾਧੜੀ ਵਿੱਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਮੁਵੱਕਲਾਂ ਦੇ ਕੇਸ ਵੀ ਸ਼ੱਕ ਦੇ ਘੇਰੇ ਵਿੱਚ ਆ ਸਕਦੇ ਹਨ।

ਦੋਸ਼ ਸਾਬਤ ਹੋਣ ’ਤੇ ਭਾਰੀ ਜੁਰਮਾਨੇ, ਪ੍ਰੈਕਟਿਸ ’ਤੇ ਪਾਬੰਦੀ ਅਤੇ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।ਅਮਰੀਕਾ ਵਿੱਚ ਪਹਿਲਾਂ ਵੀ ਕਈ ਇੰਮੀਗ੍ਰੇਸ਼ਨ ਧੋਖਾਧੜੀ ਮਾਮਲਿਆਂ ਵਿੱਚ ਸਜ਼ਾਵਾਂ ਸੁਣਾਈਆਂ ਜਾ ਚੁੱਕੀਆਂ ਹਨ।

Exit mobile version