Tragic Kitchen Accident : ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਵਿਨਾਇਕ ਚਤੁਰਥੀ ਦੇ ‘ਅੰਨਦਾਨ’ (ਭੋਜਨ ਦਾਨ) ਸਮਾਗਮ ਲਈ ਖਾਣਾ ਬਣਾਉਂਦੇ ਸਮੇਂ ਗਲਤੀ ਨਾਲ ਗਰਮ ਸਾਂਬਰ ਦੇ ਭਾਂਡੇ ਵਿੱਚ ਡਿੱਗਣ ਕਾਰਨ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ।
#AndhraPradesh —-
— NewsMeter (@NewsMeter_In) September 22, 2026
A 46-year-old woman, identified as Sujatha, died after falling into a vessel of boiling sambar while assisting with cooking for a Vinayaka Chavithi annadanam programme in Vijayawada.
Police are investigating the incident to ascertain the circumstances… pic.twitter.com/4qTpVc7ibH
ਅਸਲ ਵਿੱਚ ਕੀ ਹੋਇਆ?
ਇਹ ਦੁਖਦਾਈ ਘਟਨਾ ਵਿਜੈਵਾੜਾ ਦੇ ‘ਵਨ ਟਾਊਨ’ (One Town) ਖੇਤਰ ਦੇ ਕੇ.ਐਲ. ਰਾਓ ਨਗਰ ਇਲਾਕੇ ਵਿੱਚ ਵਿਨਾਇਕ ਚਤੁਰਥੀ ਦੇ ਜਸ਼ਨਾਂ ਦੌਰਾਨ ਵਾਪਰੀ। ਐਤਵਾਰ ਸਵੇਰੇ, ਜਦੋਂ ‘ਅੰਨਦਾਨ’ ਪ੍ਰੋਗਰਾਮ ਲਈ ਖਾਣਾ ਤਿਆਰ ਕੀਤਾ ਜਾ ਰਿਹਾ ਸੀ, ਤਾਂ ਇੱਕ ਔਰਤ ਅਚਾਨਕ ਗਰਮ ਸਾਂਬਰ ਦੇ ਭਾਂਡੇ ਵਿੱਚ ਡਿੱਗ ਗਈ, ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਿਸ ਅਤੇ ਸਥਾਨਕ ਲੋਕਾਂ ਅਨੁਸਾਰ, ਵਿਜੈਵਾੜਾ ‘ਵਨ ਟਾਊਨ’ ਦੇ ਕੇ.ਐਲ. ਰਾਓ ਨਗਰ ਇਲਾਕੇ ਦੀ ਰਹਿਣ ਵਾਲੀ ਸੁਜਾਤਾ (46) ਵਿਨਾਇਕ ਚਤੁਰਥੀ ਸਮਾਗਮ ਲਈ ਖਾਣਾ ਤਿਆਰ ਕਰਨ ਵਿੱਚ ਮਦਦ ਕਰ ਰਹੀ ਸੀ।
ਸਾਂਬਰ ਲੈ ਕੇ ਜਾਂਦੇ ਸਮੇਂ, ਉਹ ਗਲਤੀ ਨਾਲ ਉਬਲਦੇ ਸਾਂਬਰ ਵਾਲੇ ਇੱਕ ਵੱਡੇ ਭਾਂਡੇ ਵਿੱਚ ਡਿੱਗ ਗਈ। ਪ੍ਰਬੰਧਕਾਂ ਨੇ ਤੁਰੰਤ ਗੰਭੀਰ ਰੂਪ ਵਿੱਚ ਝੁਲਸੀ ਹੋਈ ਸੁਜਾਤਾ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਹਾਲਾਂਕਿ, ਉਸਦੀ ਹਾਲਤ ਵਿਗੜ ਗਈ ਕਿਉਂਕਿ ਉਸਦਾ ਸਰੀਰ ਬੁਰੀ ਤਰ੍ਹਾਂ ਸੜ ਗਿਆ ਸੀ, ਅਤੇ ਸੋਮਵਾਰ ਸਵੇਰੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਘਟਨਾ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ ਅਤੇ ਉਸਦੇ ਪਰਿਵਾਰ ਦਾ ਬੁਰਾ ਹਾਲ ਹੈ। ਵਿਜੈਵਾੜਾ ‘ਟੂ ਟਾਊਨ’ (Two Town) ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੀ ਜਾਂਚ ਕਰ ਰਹੀ ਹੈ।


