ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿੱਚ ਕਰਡੇਗਾ–ਕੁਨਕੁਰੀ ਮਾਰਗ ‘ਤੇ ਸ਼ੁੱਕਰਵਾਰ ਨੂੰ ਇੱਕ ਯਾਤਰੀ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਪੰਜ ਯਾਤਰੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 14 ਹੋਰ ਲੋਕ ਜ਼ਖ਼ਮੀ ਹੋਏ ਹਨ।
ਅੰਮ੍ਰਿਤਸਰ ਨੂੰ ਸਾਫ਼ ਬਣਾਉਣ ਲਈ ਕਮਿਸ਼ਨਰ ਦੀ ਵੱਡੀ ਅਪੀਲ—ਨਾਗਰਿਕਾਂ ਦੇ ਸਹਿਯੋਗ ਨਾਲ 700 ਟਨ ਕੂੜਾ ਰੋਜ਼ਾਨਾ ਇਕੱਠਾ
ਮਿਲੀ ਜਾਣਕਾਰੀ ਅਨੁਸਾਰ ਕਰਡੇਗਾ ਤੋਂ ਕੁਨਕੁਰੀ ਆ ਰਹੀ ਬੱਸ ਕਰਡੇਗਾ ਚੌਕੀ ਖੇਤਰ ਦੇ ਗੋਡਾਂਅਬਾ ਦੇ ਨੇੜੇ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਬਣ ਰਹੇ ਇਕ ਇਮਾਰਤ ਦੀ ਕੰਧ ਤੋੜਦੀ ਹੋਈ ਪਲਟ ਗਈ। ਸਥਾਨਕ ਲੋਕਾਂ ਨੇ ਸ਼ੱਕ ਜਤਾਇਆ ਹੈ ਕਿ ਬੱਸ ਦਾ ਬ੍ਰੇਕ ਫੇਲ ਹੋ ਸਕਦਾ ਹੈ। ਹਾਦਸੇ ਤੋਂ ਬਾਅਦ ਮੌਕੇ ‘ਤੇ ਹੜਕੰਪ ਮਚ ਗਿਆ। ਲੋਕਾਂ ਨੇ ਤੁਰੰਤ ਰਾਹਤ ਕੰਮ ਸ਼ੁਰੂ ਕਰਦੇ ਹੋਏ ਜ਼ਖ਼ਮੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਹੁਸ਼ਿਆਰਪੁਰ ਦੀ ‘ਸਾਂਝੀ ਰਸੋਈ’ ਬੁੱਕ‑ਏ‑ਡੇਅ ਸਕੀਮ —ਰੋਜ਼ 500 ਲੋਕਾਂ ਦਾ ਭੋਜਨ
ਮੁੱਖ ਮੰਤਰੀ ਦਫ਼ਤਰ ਦੇ ਨਿਰਦੇਸ਼ ‘ਤੇ ਤੁਰੰਤ ਐਂਬੂਲੈਂਸ ਸੇਵਾ ਮੌਕੇ ‘ਤੇ ਪਹੁੰਚੀ। ਤਿੰਨ ਐਂਬੂਲੈਂਸਾਂ ਦੀ ਮਦਦ ਨਾਲ ਸਾਰੇ ਜ਼ਖ਼ਮੀਆਂ ਨੂੰ ਕੁਨਕੁਰੀ ਕਮਿਊਨਿਟੀ ਹੈਲਥ ਸੈਂਟਰ ਅਤੇ ਹੋਲੀਕਰਾਸ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਗੁਰਦਾਸਪੁਰ ‘ਚ ਵੱਡੀ ਅਗਨੀਵੀਰ ਭਰਤੀ ਰੈਲੀ—9 ਤੋਂ 18 ਮਾਰਚ ਤੱਕ ਹਜ਼ਾਰਾਂ ਨੌਜਵਾਨਾਂ ਲਈ ਮੌਕਾ
ਇਸ ਦਰਦਨਾਕ ਹਾਦਸੇ ਵਿੱਚ ਇੱਕ ਛੋਟੇ ਬੱਚੇ ਦੀ ਮੌਤ ਹੋਣ ਦੀ ਵੀ ਪੁਸ਼ਟੀ ਹੋਈ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ਵਿੱਚ ਜੁਟੀ ਹੋਈ ਹੈ ਅਤੇ ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਗੈਂਗਸਟਰਾਂ ਦੀ ਵਾਪਸੀ! ਚੰਡੀਗੜ੍ਹ ਵਪਾਰੀ ਨੂੰ ਜਾਨੋਂ ਮਾਰਨ ਦੀ ਧਮਕੀ, 20 ਕਰੋੜ ਫਿਰੌਤੀ ਦੀ ਮੰਗ
ਜਸ਼ਪੁਰ ਦੇ ਮੁੱਖ ਚਿਕਿਤਸਾ ਅਧਿਕਾਰੀ (ਸੀਐਮਐਚਓ) ਜੀ.ਐਸ. ਜਾਤਰਾ ਨੇ ਅਧਿਕਾਰਿਕ ਤੌਰ ‘ਤੇ ਤਿੰਨ ਮੌਤਾਂ ਦੀ ਪੁਸ਼ਟੀ ਕੀਤੀ ਹੈ, ਪਰ ਉਨ੍ਹਾਂ ਕਿਹਾ ਕਿ ਇਹ ਅੰਕੜਾ ਵੱਧ ਸਕਦਾ ਹੈ। ਭਰੋਸੇਯੋਗ ਸਰੋਤਾਂ ਅਨੁਸਾਰ ਹੁਣ ਤੱਕ ਪੰਜ ਲੋਕਾਂ ਦੀ ਮੌਤ ਦੀ ਖ਼ਬਰ ਹੈ।
