Site icon Dainik Savera Punjab

ਲਾਲ ਕਿਲੇ ਧਮਾਕੇ ਵਿੱਚ ਵਰਤੇ ਪਦਾਰਥ ਦੀ ਵੱਡੀ ਕਾਰਵਾਈ – 150 ਕਿਲੋ ਧਮਾਕੇਖੇਜ਼ ਬਰਾਮਦ

tonk-rajasthan-police-seize-150kg-ammonium-nitrate

tonk-rajasthan-police-seize-150kg-ammonium-nitrate

ਨਵੀਂ ਦਿਲੀ: ਨਵੇਂ ਸਾਲ ਦੀ ਈਵ ‘ਤੇ ਰਾਜਸਥਾਨ ਦੇ ਟੋਂਕ ਜ਼ਿਲ੍ਹੇ ਵਿੱਚ ਵੱਡਾ ਖਤਰਾ ਟਲ ਗਿਆ ਜਦੋਂ ਪੁਲਿਸ ਨੇ ਇੱਕ ਕਾਰ ਵਿਚੋਂ 150 ਕਿਲੋਗ੍ਰਾਮ ਅਮੋਨਿਅਮ ਨਾਈਟਰੇਟ ਬਰਾਮਦ ਕੀਤਾ। ਇਹ ਉਹੀ ਧਮਾਕੇਖੇਜ਼ ਪਦਾਰਥ ਹੈ ਜਿਸਦਾ ਇਸਤੇਮਾਲ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ਵਿੱਚ ਕੀਤਾ ਗਿਆ ਸੀ। ਇਸ ਕਾਰਵਾਈ ਦੌਰਾਨ ਪੁਲਿਸ ਨੇ ਦੋ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਅਧਿਕਾਰੀਆਂ ਦੇ ਅਨੁਸਾਰ ਟੋਂਕ ਪੁਲਿਸ ਦੀ ਖ਼ਾਸ ਟੀਮ ਨੇ ਬਰੋਨੀ ਥਾਣੇ ਦੇ ਇਲਾਕੇ ਵਿੱਚ ਇੱਕ ਮਾਰੁਤੀ ਸਿਆਜ਼ ਕਾਰ ਨੂੰ ਰੋਕਿਆ। ਕਾਰ ਵਿੱਚ ਯੂਰੀਆ ਦੀਆਂ ਬੋਰੀਆਂ ਵਿੱਚ ਛੁਪਾ ਕੇ ਰੱਖਿਆ ਗਿਆ ਕਰੀਬ 150 ਕਿਲੋਗ੍ਰਾਮ, ਅਮੋਨਿਅਮ, ਨਾਈਟਰੇਟ ਮਿਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸੁਰਿੰਦਰ ਪਟਵਾ ਅਤੇ ਸੁਰਿੰਦਰ ਮੋਚੀ ਵਜੋਂ ਹੋਈ ਹੈ ਜੋ ਦੋਵੇਂ ਬੂੰਦੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਨਵੇਂ ਸਾਲ ਦੇ ਜਸ਼ਣ ‘ਚ ਵੈਸ਼ਣੋ ਦੇਵੀ ਯਾਤਰਾ ਹੋਵੇਗੀ ਹੋਰ ਆਸਾਨ — ਉੱਤਰੀ ਰੇਲਵੇ ਨੇ ਖਾਸ ਟ੍ਰੇਨਾਂ ਦਾ ਐਲਾਨ ਕੀਤਾ, ਕਿੰਨੇ ਦਿਨਾਂ ਲਈ ਜਾਣੋ

ਪੁਲਿਸ ਅਧਿਕਾਰੀ ਮ੍ਰਿਤੁੰਜਯ ਮਿਸ਼ਰਾ ਨੇ ਦੱਸਿਆ ਕਿ ਦੋਸ਼ੀ ਇਹ ਸਮੱਗਰੀ ਬੂੰਦੀ ਤੋਂ ਟੋਂਕ ਸਪਲਾਈ ਕਰਨ ਲਈ ਲੈ ਜਾ ਰਹੇ ਸਨ। ਅਮੋਨਿਅਮ, ਨਾਈਟਰੇਟ ਦੇ ਨਾਲ ਪੁਲਿਸ ਨੇ 200 ਵਿਸਫੋਟਕ ਬੈਟਰੀਆਂ ਅਤੇ ਲਗਭਗ 1100 ਮੀਟਰ ਸੇਫਟੀ ਫਿਊਜ਼ ਤਾਰ ਦੇ ਛੇ ਗੱਠਰ ਵੀ ਬਰਾਮਦ ਕੀਤੇ। ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।

ਐਸਪੀ ਮਿਸ਼ਰਾ ਨੇ ਕਿਹਾ ਕਿ ਖ਼ਾਸ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ। ਪੁਲਿਸ ਹੁਣ ਦੋਸ਼ੀਆਂ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਧਮਾਕੇਖੇਜ਼ ਸਮੱਗਰੀ ਕਿੱਥੋਂ ਆਈ ਸੀ ਅਤੇ ਇਸਦਾ ਮਕਸਦ ਕੀ ਸੀ। ਜਾਂਚ ਵਿੱਚ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਕੀ ਇਹ ਖੇਪ ਗੈਰਕਾਨੂੰਨੀ ਖਨਨ ਵਰਗੀਆਂ ਗਤੀਵਿਧੀਆਂ ਲਈ ਵਰਤੀ ਜਾਣੀ ਸੀ।

WATCH VIDEO: 2026 ਦੀ ਸ਼ੁਰੂਆਤ ‘ਤੇ ਪੂਰੇ ਪੰਜਾਬ ਭਰ ‘ਚ ਬਦਲਿਆ ਮੌਸਮ, ਦੇਖੋ ਮੌਕੇ ਦੀਆ ਤਸਵੀਰਾਂ

ਇਸ ਕਾਰਵਾਈ ਨਾਲ ਇੱਕ ਵੱਡਾ ਸੰਭਾਵੀ ਖਤਰਾ ਟਲ ਗਿਆ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਯਕੀਨ ਦਿਵਾਇਆ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਤਾਂ ਜੋ ਸੱਚ ਸਾਹਮਣੇ ਆ ਸਕੇ।

tonk-rajasthan-police-seize-150kg-ammonium-nitrate
Exit mobile version