Site icon Dainik Savera Punjab

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (21-12-2025) ਅੰਮ੍ਰਿਤਸਰ ਤੋਂ।

harmandir sahib

harmandir sahib


ਸਲੋਕ ॥

ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥


ਸਲੋਕ ॥

ਜੋ ਸੰਤ ਪ੍ਰਭੂ ਦੇ ਕੀਰਤਨ ਨੂੰ ਆਪਣਾ ਆਧਾਰ ਬਣਾਉਂਦੇ ਹਨ, ਦਇਆਲ ਪ੍ਰਭੂ ਉਨ੍ਹਾਂ ਨੂੰ ਮਾਇਆ ਦੀ ਤਪਸ਼ ਤੋਂ ਬਚਾਉਂਦਾ ਹੈ। ਉਨ੍ਹਾਂ ਦੀ ਸੰਗਤ ਕਰਕੇ ਮਨੁੱਖ ਪਵਿਤ੍ਰ ਹੋ ਜਾਂਦਾ ਹੈ। ਹੇ ਨਾਨਕ, ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸਰ ਦਾ ਆਸਰਾ ਫੜ।

ਚਾਹੇ ਚੰਦਨ ਹੋਵੇ ਜਾਂ ਚੰਦ੍ਰਮਾ ਦੀ ਚਾਨਣ, ਜਾਂ ਠੰਢੀ ਰੁੱਤ—ਇਹ ਮਨ ਦੀ ਤਪਸ਼ ਨਹੀਂ ਮਿਟਾ ਸਕਦੇ। ਹੇ ਨਾਨਕ, ਸਿਰਫ਼ ਪ੍ਰਭੂ ਦਾ ਨਾਮ ਸਿਮਰਣ ਹੀ ਮਨ ਨੂੰ ਸ਼ਾਂਤੀ ਦੇ ਸਕਦਾ ਹੈ।

ਪ੍ਰਭੂ ਦੇ ਚਰਨਾਂ ਦਾ ਆਸਰਾ ਲੈਣ ਨਾਲ ਜੀਵ ਦੁਨੀਆ ਦੀ ਤਪਸ਼ ਤੋਂ ਬਚ ਜਾਂਦੇ ਹਨ। ਗੋਬਿੰਦ ਦੀ ਵਡਿਆਈ ਸੁਣ ਕੇ ਮਨ ਨਿਡਰ ਹੋ ਜਾਂਦੇ ਹਨ। ਜੋ ਨਾਮ-ਧਨ ਇਕੱਠਾ ਕਰਦੇ ਹਨ, ਉਹ ਕਦੇ ਘਾਟੇ ਵਿੱਚ ਨਹੀਂ ਪੈਂਦੇ। ਅਜੇਹੀ ਗੁਰਮੁਖਾਂ ਦੀ ਸੰਗਤ ਵੱਡੀ ਕਿਸਮਤ ਨਾਲ ਮਿਲਦੀ ਹੈ, ਜੋ ਹਰ ਵੇਲੇ ਪ੍ਰਭੂ ਨੂੰ ਯਾਦ ਕਰਦੇ ਹਨ।

harmandir sahib
Exit mobile version