ਮੋਗਾ ਦੀ ਧੀ ਪਰਮ “That Girl” ਦੇ ਨਾਮ ਨਾਲ ਸੋਸ਼ਲ ਮੀਡੀਆ ’ਤੇ ਛਾਈ,ਸੋਨੂ ਸੂਦ ਨੇ ਕੀਤੀ ਵੀਡੀਓ ਕਾਲ

0
12

ਮੋਗਾ ਦੇ ਨਜ਼ਦੀਕੀ ਪਿੰਡ ਦੁਨੇਕੇ ਦੀ ਰਹਿਣ ਵਾਲੀ ਪਰਮ ਅੱਜਕੱਲ੍ਹ ਸੋਸ਼ਲ ਮੀਡੀਆ ’ਤੇ “That Girl” ਦੇ ਨਾਮ ਨਾਲ ਛਾਈ ਹੋਈ ਹੈ। ਇੰਸਟਾਗਰਾਮ ’ਤੇ ਗਾਇਆ ਉਸਦਾ ਇੱਕ ਗਾਣਾ ਉਸਦੀ ਕਿਸਮਤ ਹੀ ਬਦਲ ਗਿਆ। ਸਾਦਗੀ ਭਰੇ ਅੰਦਾਜ਼ ਵਿੱਚ ਗਾਇਆ ਇਹ ਗੀਤ ਲੋਕਾਂ ਦੇ ਦਿਲਾਂ ਨੂੰ ਐਨਾ ਭਾ ਗਿਆ ਕਿ ਕੁਝ ਹੀ ਸਮੇਂ ਵਿੱਚ ਪਰਮ ਦੀ ਵੀਡੀਓ ਵਾਇਰਲ ਹੋ ਗਈ। ਹੁਣ ਨਾ ਸਿਰਫ਼ ਪੰਜਾਬ, ਸਗੋਂ ਵਿਦੇਸ਼ਾਂ ’ਚ ਵੀ ਉਸਦੀ ਪਹਿਚਾਨ ਬਣ ਚੁੱਕੀ ਹੈ।

Punjab Right to Trade Act : ਛੋਟੇ ਵਪਾਰੀਆਂ ਨੂੰ ਮਿਲਿਆਂ ਸਹਾਰਾ,ਉਦਯੋਗ ਦੀ ਬਦਲੀ ਤਸਵੀਰ

ਇੰਗਲੈਂਡ ਵਿੱਚ ਰਹਿੰਦੇ ਇੱਕ ਮਿਊਜ਼ਿਕ ਪ੍ਰੋਡਿਊਸਰ ਨੇ ਪਰਮ ਦੀ ਆਵਾਜ਼ ਸੁਣ ਕੇ ਉਸ ਨਾਲ ਸੰਪਰਕ ਕੀਤਾ ਤੇ ਉਸਨੂੰ ਗਾਣੇ ਰਿਕਾਰਡ ਕਰਨ ਲਈ ਸਾਈਨ ਕੀਤਾ। ਇਹ ਮੋਗਾ ਦੀ ਇਸ ਨੌਜਵਾਨ ਧੀ ਲਈ ਇੱਕ ਵੱਡਾ ਮੌਕਾ ਸਾਬਤ ਹੋਇਆ। ਪਰਮ ਨੇ ਕਿਹਾ ਕਿ ਉਹ ਕਦੇ ਸੋਚਿਆ ਵੀ ਨਹੀਂ ਸੀ ਕਿ ਪਿੰਡ ਦੇ ਇੱਕ ਛੋਟੇ ਜਿਹੇ ਕੋਨੇ ਤੋਂ ਸ਼ੁਰੂ ਹੋਇਆ ਉਸਦਾ ਸ਼ੌਂਕ ਇੱਕ ਦਿਨ ਦੁਨੀਆ ਤੱਕ ਪਹੁੰਚ ਜਾਵੇਗਾ।ਇਸੇ ਵਿਚਾਲੇ, ਮੋਗਾ ਦੇ ਹੀ ਬਾਲੀਵੁੱਡ ਸਟਾਰ ਸੋਨੂ ਸੂਦ ਨੇ ਵੀ ਪਰਮ ਨਾਲ ਇੱਕ ਵੀਡੀਓ ਕਾਲ ਕਰਕੇ ਉਸਦੀ ਹੌਸਲਾ ਅਫ਼ਜ਼ਾਈ ਕੀਤੀ। ਵੀਡੀਓ ਕਾਲ ਦੌਰਾਨ ਸੋਨੂ ਸੂਦ ਨੇ ਪਰਮ ਨੂੰ ਕਿਹਾ ਕਿ ਉਹ ਉਸਦੀ ਕਾਬਲਿਤ ’ਤੇ ਮਾਣ ਮਹਿਸੂਸ ਕਰਦੇ ਹਨ। ਸੋਨੂ ਸੂਦ ਨੇ ਕਿਹਾ, “ਮੈਂ ਹਮੇਸ਼ਾ ਮੋਗਾ ਦੀ ਧੀ ਪਰਮ ਦੇ ਨਾਲ ਖੜਾ ਹਾਂ। ਜਦੋਂ ਵੀ ਇਸਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇਗੀ, ਮੈਂ ਇਸਦੀ ਸਹਾਇਤਾ ਕਰਾਂਗਾ।”

ਸੋਨੂ ਸੂਦ ਦੀ ਇਹ ਗੱਲ ਸੁਣ ਕੇ ਪਰਮ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ। ਉਸਨੇ ਕਿਹਾ ਕਿ ਬਾਲੀਵੁੱਡ ਦੇ ਇੱਕ ਵੱਡੇ ਸਿਤਾਰੇ ਵੱਲੋਂ ਮਿਲੀ ਇਹ ਤਵੱਜੋ ਉਸ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ।

ਇਹ ਕਹਾਣੀ ਇਸ ਗੱਲ ਦੀ ਮਿਸਾਲ ਹੈ ਕਿ ਜੇਕਰ ਮਨ ਵਿੱਚ ਜਜ਼ਬਾ ਤੇ ਮਿਹਨਤ ਹੋਵੇ, ਤਾਂ ਪਿੰਡ ਦੀਆਂ ਗਲੀਆਂ ਤੋਂ ਵੀ ਦੁਨੀਆ ਤੱਕ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ।

Amritsar ‘ਚ ਸਮਾਰਟ ਸਿਟੀ ਲਈ ਆਏ ₹125 ਕਰੋੜ ਦੇ ਫੰਡ ‘ਚ S.E ਪੱਧਰ ਦੇ ਅਫਸਰ ਵੱਲੋਂ ਵੱਡਾ ਘੋਟਾਲਾ!