ਨਵੀਂ ਦਿੱਲੀ (ਦੈਨਿਕ ਸਵੇਰਾ): ਚੀਨ ਵਿੱਚ ਮਸ਼ਹੂਰ ਬਾਰਡਰ ਕੌਲੀ ਕੁੱਤੇ ‘ਚੁਟੌ’ (ਚੁਟੋਉ) ਨਾਲ ਵਾਪਰੀ ਘਟਨਾ ਸੱਚ ਹੈ। ਇਸ ਕੁੱਤੇ ਦੇ ਸੋਸ਼ਲ ਮੀਡੀਆ ’ਤੇ ਲਗਭਗ 15 ਲੱਖ ਫਾਲੋਅਰ ਸਨ। 11 ਮਈ 2026 ਨੂੰ ਜਦੋਂ ਉਸਦਾ ਮਾਲਕ ਵਿਦੇਸ਼ ਯਾਤਰਾ ’ਤੇ ਸੀ, ਚੁਟੋਉ ਨੂੰ ਚੋਰਾਂ ਨੇ ਚੋਰੀ ਕਰ ਲਿਆ ਦੂਜੇ ਸ਼ਬਦਾ ‘ਚ ਕਹੀਏ ਤਾਂ ਚੁਟੋਉ ਨੂੰ ਕਿਡਨੇਪ ਕਰ ਲਿਆ। ਸੀਸੀਟੀਵੀ ਫੁਟੇਜ ਵਿੱਚ ਦੋ ਲੋਕ ਉਸਨੂੰ ਇਲੈਕਟ੍ਰਿਕ ਬਾਈਕ ’ਤੇ ਲੈ ਜਾਂਦੇ ਦਿਖੇ।
ਇਹ ਵੀ ਪੜੋਂ:
ਥਾਈਲੈਂਡ: ਮਿਲੋ ਇੰਟਰਨੈੱਟ ਦੀ ਨਵੀਂ ਸੈਂਸੇਸ਼ਨ ਨੂੰ ਜਿਸ ਦੇ ਗੁੱਸੇ ਅੱਗੇ ਚੋਰ ਵੀ ਟੇਕਣਗੇ ਗੋਡੇ, ਜਾਣੋ ਕੌਣ ਹੈ ਇਹ ਵਾਇਰਲ ਸਟਾਰ?
ਮਾਲਕ ਗੁਓ ਨੇ ਯਾਤਰਾ ਛੱਡ ਕੇ ਵਾਪਸ ਆ ਕੇ ਖੋਜ ਸ਼ੁਰੂ ਕੀਤੀ। 26 ਮਈ ਨੂੰ ਪਤਾ ਲੱਗਾ ਕਿ ਚੁਟੌ ਨੂੰ 180 ਯੁਆਨ (ਲਗਭਗ 2,300 ਰੁਪਏ) ਵਿੱਚ ਇੱਕ ਰੈਸਟੋਰੈਂਟ ਨੂੰ ਵੇਚ ਦਿੱਤਾ ਗਿਆ ਸੀ, ਜਿੱਥੇ ਕੁੱਤੇ ਦਾ ਮਾਸ ਵੇਚਿਆ ਜਾਂਦਾ ਹੈ। ਉੱਥੇ ਉਸਨੂੰ ਮਾਰ ਕੇ ਪਕਾਇਆ ਗਿਆ।
ਚੋਰ ਨੇ ਦਲੀਲ ਦਿੱਤੀ ਕਿ ਉਸਨੇ ਚੁਟੌ ਨੂੰ ਗਲਤੀ ਨਾਲ ਆਵਾਰਾ ਕੁੱਤਾ ਸਮਝਿਆ, ਪਰ ਮਾਲਕ ਨੇ ਕਿਹਾ ਕਿ ਚੁਟੌ ਦੇ ਗਲੇ ਵਿੱਚ ਕਾਲਰ ਅਤੇ ਜੀਪੀਐਸ ਟ੍ਰੈਕਰ ਸੀ। ਗੁਓ ਨੇ ਉਸਨੂੰ ਵਾਪਸ ਲਿਆਉਣ ਲਈ 10,000 ਯੁਆਨ (ਲਗਭਗ 1.4 ਲੱਖ ਰੁਪਏ) ਦਾ ਇਨਾਮ ਵੀ ਘੋਸ਼ਿਤ ਕੀਤਾ ਸੀ, ਪਰ ਤਦ ਤੱਕ ਚੁਟੌ ਮਾਰਿਆ ਜਾ ਚੁੱਕਾ ਸੀ।
ਇਹ ਵੀ ਪੜੋਂ:
ਪਤੀ ਵੱਲੋਂ ਦਾਇਰ ਕੀਤੇ ਮਾਣਹਾਨੀ ਕੇਸ ਉੱਤੇ ਸੇਲੀਨਾ ਜੇਤਲੀ ਦਾ ਕਰਾਰਾ ਜਵਾਬ, ਬਦਨਾਮੀ ਫੈਲਾਣ ਤੇ ਚੁੱਪ ਕਰਾਉਣ ਦੀ ਕੋਸ਼ਿਸ਼ਾਂ
ਇਸ ਘਟਨਾ ਨੇ ਚੀਨ ਵਿੱਚ ਲੋਕਾਂ ਨੂੰ ਗੁੱਸੇ ਅਤੇ ਦੁੱਖ ਨਾਲ ਭਰ ਦਿੱਤਾ। ਕਈ ਲੋਕਾਂ ਨੇ ਪਾਲਤੂ ਜਾਨਵਰਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਕੁਝ ਸ਼ਹਿਰਾਂ ਵਿੱਚ ਕੁੱਤੇ ਦੇ ਮਾਸ ’ਤੇ ਪਾਬੰਦੀ ਹੈ, ਪਰ ਰਾਸ਼ਟਰੀ ਪੱਧਰ ’ਤੇ ਅਜੇ ਵੀ ਪਾਲਤੂ ਜਾਨਵਰਾਂ ਦੀ ਸੁਰੱਖਿਆ ਲਈ ਵਿਆਪਕ ਕਾਨੂੰਨ ਨਹੀਂ ਹਨ।
ਇਹ ਮਾਮਲਾ ਚੀਨ ਵਿੱਚ ਪਾਲਤੂ ਜਾਨਵਰਾਂ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜੇ ਕਰਦਾ ਹੈ।
pet-dog-kidnapped-by-thieves-sold-to-restaurant-heartwarming-ending
