Site icon Dainik Savera Punjab

ਟਰੰਪ ਦੀ ਮੈਕਸੀਕੋ ਨੂੰ ਸਖ਼ਤ ਚੇਤਾਵਨੀ ਪਾਣੀ ਨਹੀ ਤਾ ਵਾਧੂ ਟੈਰਿਫ ਦੇਣਾ..

ਅੰਤਰਰਾਸ਼ਟਰੀ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਪਾਣੀ ਸੰਧੀ ਅਨੁਸਾਰ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰਦਾ ਤਾਂ ਵਾਸ਼ਿੰਗਟਨ ਉਸ ‘ਤੇ ਪੰਜ ਫੀਸਦੀ ਵਾਧੂ ਟੈਰਿਫ਼ ਲਗਾਏਗਾ। ਟਰੰਪ ਨੇ ਕਿਹਾ ਕਿ ਪਾਣੀ ਦੀ ਘਾਟ ਕਾਰਨ ਟੈਕਸਾਸ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ‘ਟ੍ਰੁਥ ਸੋਸ਼ਲ’ ‘ਤੇ ਲਿਖਿਆ ਕਿ ਮੈਕਸੀਕੋ ਪਿਛਲੇ ਪੰਜ ਸਾਲਾਂ ਤੋਂ ਸੰਧੀ ਅਨੁਸਾਰ ਆਪਣਾ ਵਾਅਦਾ ਨਹੀਂ ਨਿਭਾ ਰਿਹਾ। ਟਰੰਪ ਦੇ ਅਨੁਸਾਰ ਹੁਣ ਤੱਕ ਪਾਣੀ ਦੀ ਘਾਟ ਅੱਠ ਲੱਖ ਏਕੜ ਫੁੱਟ ਤੋਂ ਵੱਧ ਹੋ ਚੁੱਕੀ ਹੈ ਜੋ ਟੈਕਸਾਸ ਦੀਆਂ ਫਸਲਾਂ ਅਤੇ ਪਸ਼ੂਪਾਲਨ ਲਈ ਵੱਡੀ ਸਮੱਸਿਆ ਬਣ ਗਈ ਹੈ।

ਪੰਜ ਸੌ ਕਰੋੜ ਵਾਲੀ ਅਟੈਚੀ ਬਿਆਨ ਤੋਂ ਬਾਅਦ ਨਵਜੋਤ ਕੌਰ ਸਿੱਧੂ ਨਿਲੰਬਿਤ

ਟਰੰਪ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਟੈਰਿਫ਼ ਲਗਾਉਣ ਲਈ ਲੋੜੀਂਦੇ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਣੀ ਤੁਰੰਤ ਨਾ ਛੱਡਿਆ ਗਿਆ ਤਾਂ ਮੈਕਸੀਕੋ ‘ਤੇ ਪੰਜ ਫੀਸਦੀ ਟੈਰਿਫ਼ ਲਗਾਇਆ ਜਾਵੇਗਾ। ਟਰੰਪ ਨੇ ਸਪਸ਼ਟ ਕੀਤਾ ਕਿ ਮੈਕਸੀਕੋ ਦੀ ਦੇਰੀ ਕਾਰਨ ਟੈਕਸਾਸ ਦੇ ਕਿਸਾਨਾਂ ਨੂੰ ਹੋਰ ਵੱਧ ਨੁਕਸਾਨ ਹੋ ਰਿਹਾ ਹੈ।

Punjab Assembly Election 2027 : ਗਿੱਦੜਬਾਹਾ ਤੋਂ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਲੜਨਗੇ ਸੁਖਬੀਰ

ਇਸ ਤਰ੍ਹਾਂ ਟਰੰਪ ਦੀ ਚੇਤਾਵਨੀ ਨੇ ਨਾ ਸਿਰਫ ਮੈਕਸੀਕੋ ‘ਤੇ ਦਬਾਅ ਵਧਾਇਆ ਹੈ ਸਗੋਂ ਟੈਕਸਾਸ ਦੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਵੀ ਉਜਾਗਰ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਮੈਕਸੀਕੋ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਵਾਸ਼ਿੰਗਟਨ ਵੱਲੋਂ ਆਰਥਿਕ ਪਾਬੰਦੀਆਂ ਲਗਾਈਆਂ ਜਾਣਗੀਆਂ। ਇਹ ਮਾਮਲਾ ਹੁਣ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਨਵਾਂ ਤਣਾਅ ਪੈਦਾ ਕਰ ਰਿਹਾ ਹੈ ਅਤੇ ਖੇਤੀਬਾੜੀ ਖੇਤਰ ਲਈ ਵੱਡੀ ਚੁਣੌਤੀ ਬਣ ਗਿਆ ਹੈ।

Exit mobile version