ਪੰਜਾਬ ਡੈਕਸ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੁਖਬੀਰ ਬਾਦਲ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਗੁਪਤ ਸਮਝੌਤੇ ਕਰਨ ਦੀ ਆਦਤ ਬਾਦਲ ਪਰਿਵਾਰ ਦੀ ਹੈ, ਉਸਦੀ ਨਹੀਂ। ਵੜਿੰਗ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨਾਲ ਅਕਾਲੀ ਦਲ ਦਾ ਸਮਝੌਤਾ ਨਵਾਂ ਨਹੀਂ, ਬਲਕਿ ਕਾਫ਼ੀ ਸਮੇਂ ਤੋਂ ਚੱਲਦਾ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ‘ਸੁੱਖ ਵਿਲਾਸ’ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਣਿਆ ਦੱਸ ਕੇ ਢਾਹੁਣ ਦੀ ਗੱਲ ਕੀਤੀ, ਤਾਂ ਸੁਖਬੀਰ ਬਾਦਲ ਨੇ ਤੁਰੰਤ ਹੀ ਸਮਝੌਤਾ ਕਰਕੇ ਆਪਣਾ ਮਹਲ ਬਚਾ ਲਿਆ ਅਤੇ ਇਸੇ ਦੇ ਤਹਿਤ ਆਪਣੇ ਸਾਲੇ ਬਿਕਰਮ ਮਜੀਠੀਆ ਨੂੰ ਜੇਲ੍ਹ ਭੇਜਣ ਦਿੱਤਾ।
ਸੁਖਬੀਰ ਬਾਦਲ @officeofssbadal ਜੀ, ਅੰਦਰ ਖ਼ਾਤੇ ਸਮਝੌਤੇ ਕਰਨ ਦੀ ਆਦਤ ਤੁਹਾਨੂੰ ਹੈ ਮੈਂਨੂੰ ਨਹੀਂ!
ਤੁਹਾਡਾ @AAPPunjab ਸਰਕਾਰ ਨਾਲ ਸਮਝੌਤਾ ਅੱਜ ਦਾ ਨਹੀਂ ਬਲਕਿ ਬਹੁਤ ਦੇਰ ਪਹਿਲਾਂ ਦਾ ਹੈ ਜਿਸਦੇ ਸਬੂਤ ਇਹ ਹਨ-
– ਜਦੋਂ ਸਰਕਾਰ ਨੇ ਕਿਹਾ ਕਿ ਜੰਗਲਾਤ ਅਤੇ ਵਾਤਾਵਰਨ ਵਿਭਾਗ ਦੇ ਨਿਯਮਾਂ ਨੂੰ ਛਿੱਕੇ ‘ਤੇ ਟੰਗ ਕੇ ਬਣਿਆ ‘ਸੁੱਖ ਵਿਲਾਸ’… pic.twitter.com/5wQtT7WakA— Amarinder Singh Raja Warring (@RajaBrar_INC) March 25, 2026
ਵੜਿੰਗ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਉਸਨੇ ਬਾਦਲ ਪਰਿਵਾਰ ਦੇ “ਬੱਸ ਮਾਫ਼ੀਆ” ਦਾ ਦਬਦਬਾ ਖਤਮ ਕੀਤਾ ਸੀ, ਪਰ ਮੌਜੂਦਾ ਸਰਕਾਰ ਨੇ ਚਾਰ ਸਾਲਾਂ ਵਿੱਚ ਉਨ੍ਹਾਂ ਦੀ ਇੱਕ ਵੀ ਬੱਸ ਜ਼ਬਤ ਨਹੀਂ ਕੀਤੀ—ਇਹ ਵੀ ਸਮਝੌਤੇ ਦਾ ਹੀ ਨਤੀਜਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਵਿੱਚ ‘ਆਪ’ ਦੀ ਹਾਰ ਤੋਂ ਬਾਅਦ, ਜਦੋਂ ਉਪ-ਚੋਣਾਂ ਵਿੱਚ ਵੀ ਕਾਂਗਰਸ ਦੀ ਜਿੱਤ ਸਾਫ਼ ਦਿਖ ਰਹੀ ਸੀ, ਤਾਂ ਅਕਾਲੀ ਦਲ ਨੇ ਉਮੀਦਵਾਰ ਨਾ ਖੜਾ ਕਰਕੇ ‘ਆਪ’ ਨੂੰ ਲਾਭ ਪਹੁੰਚਾਇਆ।
ਸੁਖਨਾ ਝੀਲ 3 ਦਿਨ ਲਈ ਬੰਦ: ਚੰਡੀਗੜ੍ਹ ‘ਚ ਏਅਰ ਸ਼ੋਅ ਦੀ ਤਿਆਰੀ ਚਰਮ ‘ਤੇ
ਵੜਿੰਗ ਨੇ ਸੁਖਬੀਰ ਨੂੰ ਚੁਣੌਤੀ ਦਿੱਤੀ ਕਿ ਉਹ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਜਾ ਕੇ ਸਹੁੰ ਖਾ ਕੇ ਦੱਸਣ ਕਿ ਗਿੱਦੜਬਾਹਾ ਉਪ-ਚੋਣ ਵਿੱਚ ਉਨ੍ਹਾਂ ਨੇ ‘ਆਪ’ ਦੇ ਉਮੀਦਵਾਰ ਡਿੰਪੀ ਢਿੱਲੋਂ ਨੂੰ ਵੋਟਾਂ ਨਹੀਂ ਪਵਾਈਆਂ।
ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਨਾਲ ਬਾਦਲ ਪਰਿਵਾਰ ਦਾ ਕੋਈ ਸਮਝੌਤਾ ਨਹੀਂ ਸੀ, ਜਿਸਦੇ ਤਹਿਤ ਕੈਪਟਨ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਵਾਅਦਾ ਤੋੜਿਆ ਪਰ ਬਾਦਲਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।
ਜ਼ਮੀਨ ਦੀ ਰਜਿਸਟ੍ਰੇਸ਼ਨ ਤੋਂ ਲੇ ਕੇ ਸ਼ਰਾਬ, ਪਾਣੀ ਦੀ ਬੋਤਲਾਂ ਤੇ ਇਨ੍ਹੇਂ ਦਿਨਾਂ ‘ਚ ਹੋ ਜਾਣੇ ਇਹ ਵੱਡੇ ਬਦਲਾਵ
ਵੜਿੰਗ ਨੇ ਅੰਤ ਵਿੱਚ ਦੋਸ਼ ਲਾਇਆ ਕਿ ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਵਿੱਚ ਵੀ ਮੌਜੂਦਾ ਸਰਕਾਰ ਨੇ ਸਮਝੌਤੇ ਕਾਰਨ ਕਾਰਵਾਈ ਨਹੀਂ ਕੀਤੀ।
