Punjab News
Punjab News

Tarn Taran News :ਤਰਨਤਾਰਨ ਮੰਡ ਇਲਾਕੇ ਵਿੱਚ ਹੜ੍ਹਾਂ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਮੁਸ਼ਕਿਲ ਘੜੀ ਵਿੱਚ, ਸ੍ਰੀ ਭੈਣੀ ਸਾਹਿਬ (ਲੁਧਿਆਣਾ) ਦੀ ਸੰਗਤ ਨੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਨਕਦ ਮਾਲੀ ਸਹਾਇਤਾ ਦਿੱਤੀ ਹੈ।
ਪਿਛਲੇ ਦਿਨਾਂ ਵਿੱਚ ਪੈਣ ਵਾਲੀ ਭਾਰੀ ਮੀਂਹ ਦੇ ਕਾਰਨ ਪਹਾੜੀ ਇਲਾਕਿਆਂ ਵਿੱਚ ਦਰਿਆਵਾਂ ਵਿੱਚ ਪਾਣੀ ਦੀ ਮਾਤਰਾ ਵੱਧ ਗਈ ਹੈ। ਇਸ ਦੇ ਨਤੀਜੇ ਵਜੋਂ ਮੰਡ ਏਰੀਆ ਵਿੱਚ ਹਜ਼ਾਰਾਂ ਏਕੜ ਖੜੀਆ ਫਸਲਾਂ ਬਰਬਾਦ ਹੋ ਗਈਆਂ ਹਨ। ਨਾਲ ਹੀ ਤੇਜ਼ ਬਹਾਅ ਦੇ ਪਾਣੀ ਕਾਰਨ ਮਾਲ-ਦੰਗਰ, ਖੇਤੀਬਾੜੀ ਯੰਤਰਾਂ, ਟ੍ਰੈਕਟਰਾਂ, ਟਰਾਲੀਆਂ ਅਤੇ ਰੁੜਾਂ ਪਾਣੀ ਵਿੱਚ ਬਹਿ ਗਈਆਂ ਹਨ। ਸੈਂਕੜੇ ਘਰ ਤਬਾਹ ਹੋ ਚੁੱਕੇ ਹਨ, ਖਾਸ ਕਰਕੇ ਦਰਿਆ ਦੇ ਦੋਵੇਂ ਪਾਸਿਆਂ ਵਾਲੇ ਇਲਾਕਿਆਂ ਵਿੱਚ ਭਾਰੀ ਨੁਕਸਾਨ ਦਰਜ ਕੀਤਾ ਗਿਆ ਹੈ।