
ਚੰਡੀਗੜ੍ਹ: ਸ਼ਹਿਰ ਦੀ ਧੀ ਤਨਿਸ਼ਕਾ ਯਾਦਵ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ [ਜੇਈਈ (ਮੇਨ) – 2025] ਸੈਸ਼ਨ 1 ਪੇਪਰ 2 (ਬੀ. ਆਰਚ ਅਤੇ ਬੀ. ਪਲੈਨਿੰਗ) ਲਈ ਐਨਟੀਏ ਸਕੋਰ ਵਿੱਚ ਆਲ ਇੰਡੀਆ ਤੀਜਾ ਰੈਂਕ ਪ੍ਰਾਪਤ ਕਰਕੇ ਅਤੇ ਚੰਡੀਗੜ੍ਹ ਟਾਪ ਕਰਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।

ਪੰਜਾਬ ਕੇਡਰ ਦੇ ਸੀਨੀਅਰ ਆਈਏਐਸ ਅਧਿਕਾਰੀ ਕਮਲ ਕਿਸ਼ੋਰ ਯਾਦਵ ਅਤੇ ਸ਼੍ਰੀਮਤੀ ਗੀਤਾਂਜਲੀ ਸਾਗਰ, ਆਈਆਰਐਸ (ਇਨਕਮ ਟੈਕਸ) ਦੀ ਧੀ ਤਨਿਸ਼ਕਾ ਨੇ ਇਸ ਵੱਕਾਰੀ ਪ੍ਰੀਖਿਆ ਵਿੱਚ ਸ਼ਹਿਰ ਵਿੱਚੋਂ ਟਾਪ ਕੀਤਾ ਹੈ। ਤਨਿਸ਼ਕਾ ਯਾਦਵ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਤਨਿਸ਼ਕਾ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੰਦੀ ਹੈ ਅਤੇ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਦੇਸ਼ ਦੀ ਸੇਵਾ ਕਰਨ ਦੀ ਇੱਛਾ ਰੱਖਦੀ ਹੈ।
ਜ਼ਿਕਰਯੋਗ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਪੇਪਰ 2 (ਬੀ. ਆਰਚ ਅਤੇ ਬੀ. ਪਲੈਨਿੰਗ) ਲਈ 289 ਸ਼ਹਿਰਾਂ (ਭਾਰਤ ਤੋਂ ਬਾਹਰਲੇ 12 ਸ਼ਹਿਰਾਂ ਸਮੇਤ) ਦੇ 391 ਕੇਂਦਰਾਂ ‘ਤੇ ਸਾਂਝੀ ਪ੍ਰਵੇਸ਼ ਪ੍ਰੀਖਿਆ (ਮੁੱਖ) – 2025 ਸੈਸ਼ਨ 1 (ਜਨਵਰੀ 2025) ਆਯੋਜਿਤ ਕੀਤੀ ਸੀ।