ਸਫਾਈ ਲਈ ਨਵਾਂ ਐਕਸ਼ਨ: ਸੜਕਾਂ ‘ਤੇ ਕੂੜਾ ਸੁੱਟਣ ਵਾਲਿਆਂ ਨੂੰ ‘ਵਾਪਸੀ ਤੋਹਫ਼ਾ’

0
18

ਬੰਗਲੁਰੂ: ਗ੍ਰੇਟਰ ਬੰਗਲੁਰੂ ਅਥਾਰਟੀ (GBA) ਨੇ ਸ਼ਹਿਰ ਦੀ ਸਫਾਈ ਨੂੰ ਲੈ ਕੇ ਇੱਕ ਵਿਲੱਖਣ ਅਤੇ ਸਖ਼ਤ ਮੁਹਿੰਮ ਸ਼ੁਰੂ ਕੀਤੀ ਹੈ। ਜਿਨ੍ਹਾਂ ਲੋਕਾਂ ਨੂੰ ਸੜਕਾਂ ਜਾਂ ਜਨਤਕ ਥਾਵਾਂ ‘ਤੇ ਕੂੜਾ ਸੁੱਟਦੇ ਹੋਏ ਫੜਿਆ ਜਾਵੇਗਾ, ਉਨ੍ਹਾਂ ਦਾ ਕੂੜਾ ‘ਵਾਪਸੀ ਤੋਹਫ਼ੇ’ ਵਜੋਂ ਉਨ੍ਹਾਂ ਦੇ ਘਰਾਂ ਤੱਕ ਭੇਜਿਆ ਜਾਵੇਗਾ। ਇਸ ਮੁਹਿੰਮ ਨੂੰ “ਕੂੜਾ ਡੰਪਿੰਗ ਫੈਸਟੀਵਲ” ਦਾ ਨਾਮ ਦਿੱਤਾ ਗਿਆ ਹੈ, ਜਿਸਦਾ ਉਦੇਸ਼ ਲੋਕਾਂ ਨੂੰ ਸਫਾਈ ਲਈ ਜਾਗਰੂਕ ਕਰਨਾ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਬਣਾਈ ਰੱਖਣਾ ਹੈ। ਬੰਗਲੁਰੂ ਸਾਲਿਡ ਵੇਸਟ ਮੈਨੇਜਮੈਂਟ ਲਿਮਟਿਡ (BSWML) ਦੇ ਸੀਈਓ ਕਰੀਗੌੜਾ ਨੇ ਦੱਸਿਆ ਕਿ ਰੋਜ਼ਾਨਾ 5,000 ਵਾਹਨਾਂ ਰਾਹੀਂ ਘਰਾਂ ਤੋਂ ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਇਕੱਠਾ ਕੀਤਾ ਜਾਂਦਾ ਹੈ। ਫਿਰ ਵੀ ਕਈ ਨਾਗਰਿਕ ਖੁੱਲ੍ਹੇ ਵਿੱਚ ਕੂੜਾ ਸੁੱਟਦੇ ਹਨ। ਉਨ੍ਹਾਂ ਕਿਹਾ, “ਅਸੀਂ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਵਧਾ ਦਿੱਤੀ ਹੈ ਅਤੇ ਕਈ ਗਲੀਆਂ ‘ਚ ਕੂੜਾ ਸੁੱਟਣ ਦੀਆਂ ਵੀਡੀਓਜ਼ ਮਿਲੀਆਂ ਹਨ।”

ਸੁਪਰੀਮ ਕੋਰਟ ਦਾ ਵੱਡਾ ਫੈਸਲਾ: ਲੰਬੇ ਸਮੇਂ ਦੀ ਕਿਰਾਏਦਾਰੀ ਨਾਲ ਨਹੀਂ ਮਿਲਦਾ ਮਕਾਨ ਦਾ ਮਾਲਕਾਣਾ ਹੱਕ

ਇਸ ਨੀਤੀ ਅਨੁਸਾਰ, ਸਫਾਈ ਕਰਮਚਾਰੀ ਸੜਕਾਂ ‘ਤੇ ਸੁੱਟਿਆ ਕੂੜਾ ਉਨ੍ਹਾਂ ਦੇ ਘਰਾਂ ‘ਚ ਵਾਪਸ ਪਹੁੰਚਾਉਣਗੇ ਅਤੇ ਉਨ੍ਹਾਂ ‘ਤੇ ₹2,000 ਦਾ ਜੁਰਮਾਨਾ ਵੀ ਲਗਾਇਆ ਜਾਵੇਗਾ। ਸੋਸ਼ਲ ਮੀਡੀਆ ‘ਤੇ ਇਸ ਮੁਹਿੰਮ ਦੀ ਚਰਚਾ ਜ਼ੋਰਾਂ ‘ਤੇ ਹੈ। ਕੁਝ ਲੋਕ ਇਸਨੂੰ “ਸਵੱਛ ਭਾਰਤ” ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਕਦਮ ਮੰਨ ਰਹੇ ਹਨ, ਜਦਕਿ ਹੋਰ ਇਸਨੂੰ ਸਖ਼ਤ ਪਰ ਅਸਰਦਾਰ ਉਪਾਅ ਮੰਨਦੇ ਹਨ। ਕਰੀਗੌੜਾ ਨੇ ਕਿਹਾ, “ਸਾਡੇ ਕਰਮਚਾਰੀ ਘਰ-ਘਰ ਜਾ ਕੇ ਲੋਕਾਂ ਨੂੰ ਕੂੜਾ ਵੱਖਰਾ ਕਰਨ ਦੀ ਸਿੱਖਿਆ ਦੇ ਰਹੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਜਾਗਰੂਕਤਾ ਫੈਲਾਈ ਜਾ ਰਹੀ ਹੈ।” ਸ਼ਹਿਰ ਦੀ ਸੁੰਦਰਤਾ ਬਣਾਈ ਰੱਖਣ ਲਈ, ਵੱਡੇ ਡਸਟਬਿਨ ਲਗਾਏ ਜਾ ਰਹੇ ਹਨ ਅਤੇ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਵੀ ਵਰਤੇ ਜਾ ਰਹੇ ਹਨ। “ਬੰਗਲੁਰੂ ਇੱਕ ‘ਗਾਰਡਨ ਸਿਟੀ’ ਹੈ, ਅਤੇ ਇਸਦੀ ਰੱਖਿਆ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ,” ਕਰੀਗੌੜਾ ਨੇ ਅੰਤ ਵਿੱਚ ਕਿਹਾ।

ਸੁਪਰੀਮ ਕੋਰਟ ਦਾ ਵੱਡਾ ਫੈਸਲਾ: ਲੰਬੇ ਸਮੇਂ ਦੀ ਕਿਰਾਏਦਾਰੀ ਨਾਲ ਨਹੀਂ ਮਿਲਦਾ ਮਕਾਨ ਦਾ ਮਾਲਕਾਣਾ ਹੱਕ