Punjab News
Punjab News

Sutlej River : ਲੁਧਿਆਣਾ ਦੇ ਸਸਰਾਲੀ ਪਿੰਡ ਵਿੱਚ ਸਤਲੁਜ ਦਰਿਆ ਦਾ ਖਤਰਾ, ਡਿਪਟੀ ਕਮਿਸ਼ਨਰ ਨੇ ਭਾਰਤੀ ਫੌਜ ਤੋਂ ਮੰਗੀ ਮਦਦ
ਪੰਜਾਬ ਵਿੱਚ ਭਾਵੇਂ ਹੜ੍ਹਾਂ ਦਾ ਪਾਣੀ ਹੌਲੀ-ਹੌਲੀ ਸੁੱਕ ਰਿਹਾ ਹੈ, ਪਰ ਲੁਧਿਆਣਾ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਸਸਰਾਲੀ ਵਿੱਚ ਹਜੇ ਵੀ ਖਤਰਾ ਬਣਿਆ ਹੋਇਆ ਹੈ। ਇੱਥੇ ਹਰ ਰੋਜ਼ ਇੱਕ ਤੋਂ ਡੇਢ ਏਕੜ ਤੱਕ ਜ਼ਮੀਨ ਦਰਿਆ ਵਿੱਚ ਰੁੜ ਰਹੀ ਹੈ।
ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਹਾਲਾਤ ਗੰਭੀਰ ਹਨ ਅਤੇ ਆਰਜ਼ੀ ਬੰਨ ਹਾਲਾਂਕਿ ਅਜੇ ਵੀ ਬਚਿਆ ਹੋਇਆ ਹੈ, ਪਰ ਪਾਣੀ ਉਸਦੇ ਨੇੜੇ-ਨੇੜੇ ਪਹੁੰਚ ਰਿਹਾ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਭਾਰਤੀ ਫੌਜ ਤੋਂ ਮਦਦ ਦੀ ਮੰਗ ਕੀਤੀ ਗਈ ਹੈ ਅਤੇ ਇਸ ਸਬੰਧੀ ਇਕ ਚਿੱਠੀ ਵੀ ਭੇਜੀ ਗਈ ਹੈ।
ਨਾਲ ਹੀ ਪੜੋਸੀ ਪਿੰਡ ਰੌੜ ਵਿੱਚ ਵੀ ਸਤਲੁਜ ਦਰਿਆ ਦੀ ਕੱਟੜੀ ਕਾਰਨ ਖਤਰਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਹੈ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਹਾਲਾਤਾਂ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ।