ਪੰਜਾਬ ਨਿਊਜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਨਾਭਾ ਪਹੁੰਚੇ ਜਿੱਥੇ ਜੇਲ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਟਕਸਾਲੀ ਅਕਾਲੀ ਪਰਿਵਾਰ ਐਸਜੀਪੀਸੀ ਮੈਂਬਰ ਹਰਦੀਪ ਕੌਰ ਖੋਖ ਅਤੇ ਬਲਤੇਜ ਸਿੰਘ ਖੋਖ ਦੇ ਘਰ ਉਨਾਂ ਦੇ ਪਿਤਾ ਦੀ ਮੌਤ ਤੇ ਦੁੱਖ ਜਾਹਿਰ ਕਰਨ ਪਹੁੰਚੇ ਸੀਨੀਅਰ ਅਕਾਲੀ ਦਲ ਆਗੂ ਬਲਤੇਜ ਸਿੰਘ ਖੋਖ ਤੇ ਪਿਤਾ ਮਹਿੰਦਰ ਸਿੰਘ ਖੋਖ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ ਜਿਨਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਕਈ ਵਾਰ ਜੇਲਾਂ ਵੀ ਕੱਟੀਆਂ , ਸਵ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਮਹਿੰਦਰ ਸਿੰਘ ਖੋਖ ਨੇ ਕਈ ਵਾਰ ਜੇਲ ਕੱਟੀ ਸੀ। ਜਿਸ ਤੋਂ ਬਾਅਦ ਅਕਾਲੀ ਦਲ ਦੇ ਨਾਲ ਉਹਨਾਂ ਦਾ ਖਾਸ ਰਿਸ਼ਤਾ ਬਣ ਗਿਆ ਸੀ। 

ਇਸ ਮੌਕੇ ਗੱਲ ਕਰਦੇ ਹੋਏ ਸੀਨੀਅਰ ਅਕਾਲੀ ਦਲ ਨੇਤਾ ਬਲਤੇਜ ਸਿੰਘ ਖੋਖ ਅਤੇ ਜੱਸਾ ਸਿੰਘ ਖੋਖ ਨੇ ਦੱਸਿਆ ਕਿ ਇਸ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਲਈ ਕਈ ਵਾਰ ਜਿਲਾ ਕੱਟੀਆਂ ਹਨ ਅਤੇ ਅਕਾਲੀ ਦਲ ਪ੍ਰਤੀ ਦ੍ਰਿੜਤਾ ਨੂੰ ਵੇਖਦੇ ਹੋਏ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਉਹਨਾਂ ਦੇ ਘਰ ਪਹੁੰਚੇ ਹਨ ਜਿਸ ਲਈ ਉਹ ਧੰਨਵਾਦੀ ਹਨ ਉਹਨਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਅੱਜ ਵੀ ਉਹਨਾਂ ਨੂੰ ਸੁਨੇਹਾ ਦਿੱਤਾ ਕਿ ਹੜ ਪੀੜਤ ਕਿਸਾਨਾਂ ਅਤੇ ਲੋਕਾਂ ਦੀ ਮਦਦ ਕਰਨ ਦਿਨ ਰਾਤ ਇੱਕ ਕੀਤਾ ਜਾਵੇ।