Site icon Dainik Savera Punjab

BREAKING: ਕੈਮਰੂਨ ਸਰਹੱਦ ਨੇੜੇ ਫੌਜੀ ਟਿਕਾਣੇ ’ਤੇ ਆਤਮਘਾਤੀ ਹਮਲਾ, 5 ਨਾਈਜੀਰੀਆਈ ਸੈਨਿਕਾਂ ਦੀ ਮੌਤ

Suicide attack on military post near Cameroon border,

Suicide attack on military post near Cameroon border,

International Desk: ਨਾਈਜੀਰੀਆ ਦੇ ਬੋਰਨੋ ਰਾਜ ਵਿੱਚ ਕੈਮਰੂਨ ਸਰਹੱਦ ਦੇ ਨੇੜੇ ਇੱਕ ਫੌਜੀ ਟਿਕਾਣੇ ’ਤੇ ਹੋਏ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ ਪੰਜ ਨਾਈਜੀਰੀਆਈ ਸੈਨਿਕ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਰੱਖਿਆ ਅਤੇ ਸੁਰੱਖਿਆ ਸੂਤਰਾਂ ਮੁਤਾਬਕ ਇਹ ਹਮਲਾ ਰਾਜ ਦੇ ਇੱਕ ਦੂਰ-ਦੁਰਾਡੇ ਖੇਤਰ ਵਿੱਚ ਵਾਪਰਿਆ, ਜੋ ਲੰਮੇ ਸਮੇਂ ਤੋਂ ਕੱਟੜਪੰਥੀ ਸਮੂਹਾਂ ਨਾਲ ਜੁੜੀ ਵਿਦਰੋਹੀ ਹਿੰਸਾ ਦਾ ਕੇਂਦਰ ਬਣਿਆ ਹੋਇਆ ਹੈ।

ਏਐਫਪੀ ਵੱਲੋਂ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਆਤਮਘਾਤੀ ਹਮਲਾ ਐਤਵਾਰ ਨੂੰ ਪੁਲਕਾ ਸ਼ਹਿਰ ਦੇ ਨੇੜਲੇ ਫਿਰਗੀ ਇਲਾਕੇ ਵਿੱਚ ਸਥਿਤ ਇੱਕ ਫੌਜੀ ਚੌਕੀ ’ਤੇ ਕੀਤਾ ਗਿਆ। ਸਰਕਾਰ-ਸਮਰਥਿਤ ਕਮਿਊਨਿਟੀ ਮਿਲੀਸ਼ੀਆ ਦੇ ਮੈਂਬਰ ਉਮਰ ਸੈਦੂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਉਸਨੇ ਮੌਕੇ ’ਤੇ ਖੂਨ ਨਾਲ ਲੱਥਪੱਥ ਲਾਸ਼ਾਂ ਦੇਖੀਆਂ।

READ ALSO : ਉੱਤਰੀ ਅਤੇ ਪੂਰਬੀ ਭਾਰਤ ਵਿੱਚ ਧੁੰਦਲੇ ਸਰਦੀਆਂ ਦੇ ਅਸਮਾਨ ਦੇ ਕਾਰਨ ਇੰਡੀਗੋ ਨੇ ਯਾਤਰਾ ਸਲਾਹ ਜਾਰੀ ਕੀਤੀ

ਉਮਰ ਸੈਦੂ ਨੇ ਕਿਹਾ, “ਧਮਾਕੇ ਤੋਂ ਬਾਅਦ ਮੈਂ ਆਪਣੇ ਘਰ ਦੇ ਪਿਛਲੇ ਪਾਸੇ ਪੰਜ ਸੈਨਿਕਾਂ ਦੀਆਂ ਲਾਸ਼ਾਂ ਦੇਖੀਆਂ। ਅਸੀਂ ਜ਼ਖ਼ਮੀ ਸੈਨਿਕਾਂ ਨੂੰ ਤੁਰੰਤ ਹਸਪਤਾਲ ਲਿਜਾਣ ਵਿੱਚ ਮਦਦ ਕੀਤੀ।” ਉਸਨੇ ਅੱਗੇ ਦੱਸਿਆ ਕਿ ਕਈ ਘੰਟਿਆਂ ਬਾਅਦ ਯੂਨੀਵਰਸਿਟੀ ਆਫ਼ ਮੈਦੁਗੁਰੀ ਟੀਚਿੰਗ ਹਸਪਤਾਲ ਦੇ ਡਾਕਟਰੀ ਸਟਾਫ ਨੇ ਪੁਸ਼ਟੀ ਕੀਤੀ ਕਿ ਸੁਰੱਖਿਆ ਹੇਠ ਲਿਆਂਦੇ ਗਏ ਸਾਰੇ ਪੰਜ ਸੈਨਿਕਾਂ ਦੀ ਮੌਤ ਹੋ ਚੁੱਕੀ ਸੀ।

ਧਮਾਕੇ ਤੋਂ ਬਾਅਦ ਆਲੇ ਦੁਆਲੇ ਦੇ ਇਲਾਕੇ ਵਿੱਚ ਭਾਰੀ ਦਹਿਸ਼ਤ ਫੈਲ ਗਈ। ਹੋਰ ਹਮਲਿਆਂ ਦੇ ਡਰ ਕਾਰਨ ਕਈ ਸਥਾਨਕ ਵਸਨੀਕ ਆਪਣੇ ਘਰਾਂ ਤੋਂ ਭੱਜਣ ਲਈ ਮਜਬੂਰ ਹੋ ਗਏ। ਇਲਾਕੇ ਵਿੱਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਅਤੇ ਫੌਜ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਉੱਧਰ ਨਾਈਜੀਰੀਆਈ ਫੌਜ ਨੇ ਹਮਲੇ ਦੀ ਪੁਸ਼ਟੀ ਤਾਂ ਕੀਤੀ ਹੈ, ਪਰ ਹੁਣ ਤੱਕ ਮਾਰੇ ਗਏ ਸੈਨਿਕਾਂ ਦੀ ਗਿਣਤੀ ਬਾਰੇ ਸਰਕਾਰੀ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ। ਘਟਨਾ ਨੇ ਇੱਕ ਵਾਰ ਫਿਰ ਬੋਰਨੋ ਰਾਜ ਵਿੱਚ ਸੁਰੱਖਿਆ ਸਥਿਤੀ ਅਤੇ ਕੱਟੜਪੰਥੀ ਹਿੰਸਾ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

Banga ਤੋਂ MLA Dr. Sukhwinder Sukhi ਪਹੁੰਚੇ ਕਾਉਂਟਿੰਗ ਸੈਂਟਰ, ਵੱਡੀ ਜਿੱਤ ਦਾ ਕੀਤਾ ਦਾਅਵਾ

Suicide attack on military post near Cameroon border,
Exit mobile version