ਸੁਖੋਈ Su 30MKI Crash : ਭਾਰਤੀ ਹਵਾਈ ਸੈਨਾ (IAF) ਦਾ ਇੱਕ ਲੜਾਕੂ ਜਹਾਜ਼, ਸੁਖੋਈ Su-30MKI, ਵੀਰਵਾਰ ਰਾਤ ਨੂੰ ਅਸਾਮ ਦੇ ਕਰਬੀ ਅੰਗਲੋਂਗ ਜ਼ਿਲ੍ਹੇ ਵਿੱਚ ਹਾਦਸਾਗ੍ਰਸਤ ਹੋ ਗਿਆ। IAF ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਹਾਦਸੇ ਦੀ ਪੁਸ਼ਟੀ ਕੀਤੀ। IAF ਨੇ ਕਿਹਾ, “Su-30MKI ਲੜਾਕੂ ਜਹਾਜ਼ ਇੱਕ ਸਿਖਲਾਈ ਮਿਸ਼ਨ ‘ਤੇ ਸੀ ਅਤੇ ਜੋਰਹਾਟ ਤੋਂ ਲਗਭਗ 60 ਕਿਲੋਮੀਟਰ ਦੂਰ ਅਸਾਮ ਦੇ ਕਰਬੀ ਅੰਗਲੋਂਗ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।”
ਈਰਾਨ ਯੁੱਧ ਦਾ ਇਜ਼ਰਾਈਲ ਦੀ ਆਰਥਿਕਤਾ ‘ਤੇ ਭਾਰੀ ਅਸਰ, ਪ੍ਰਤੀ ਹਫ਼ਤੇ ਲਗਭਗ 3 ਬਿਲੀਅਨ ਡਾਲਰ ਦਾ ਹੋ ਰਿਹੈ ਨੁਕਸਾਨ
ਅਸਾਮ ਵਿੱਚ ਸੁਖੋਈ ਲੜਾਕੂ ਜਹਾਜ਼ ਹਾਦਸਾਗ੍ਰਸਤ
ਭਾਰਤੀ ਹਵਾਈ ਸੈਨਾ ਨੇ ਵੀਰਵਾਰ, 5 ਮਾਰਚ ਨੂੰ ਰਾਤ 9:34 ਵਜੇ ਲੜਾਕੂ ਜਹਾਜ਼ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ। ਲੜਾਕੂ ਜਹਾਜ਼ ਨੇ ਅਸਾਮ ਦੇ ਜੋਰਹਾਟ ਤੋਂ ਉਡਾਣ ਭਰੀ ਸੀ ਤੇ ਆਖਰੀ ਵਾਰ ਸ਼ਾਮ 7:42 ਵਜੇ ਸੰਪਰਕ ਕੀਤਾ ਗਿਆ ਸੀ। Su-30MKI ਰੂਸੀ ਜਹਾਜ਼ ਨਿਰਮਾਤਾ ਸੁਖੋਈ ਦੁਆਰਾ ਨਿਰਮਿਤ ਦੋ-ਸੀਟਰ ਲੜਾਕੂ ਜਹਾਜ਼ ਹੈ। ਲੜਾਕੂ ਜਹਾਜ਼ ਦੇ ਲਾਪਤਾ ਹੋਣ ਤੋਂ ਤੁਰੰਤ ਬਾਅਦ IAF ਨੇ ਇੱਕ ਖੋਜ ਕਾਰਜ ਸ਼ੁਰੂ ਕੀਤਾ।
Sukhoi-30-Aircraft : ਅਸਾਮ ‘ਚ ਭਾਰਤੀ ਹਵਾਈ ਸੈਨਾ ਦਾ ਸੁਖੋਈ 30 ਜਹਾਜ਼ ਲਾਪਤਾ, ਹਵਾਈ ਸੈਨਾ ਨੇ ਖੋਜ ਮੁਹਿੰਮ ਚਲਾਈ
IAF ਨੂੰ ਦੇਰ ਰਾਤ ਲੜਾਕੂ ਜਹਾਜ਼ ਮਿਲਿਆ
ਹਵਾਈ ਸੈਨਾ ਨੇ ਦੇਰ ਰਾਤ ਸੁਖੋਈ ਲੜਾਕੂ ਜਹਾਜ਼ ਲੱਭਣ ਦੀ ਰਿਪੋਰਟ ਦਿੱਤੀ, ਪਰ ਜਹਾਜ਼ ਪਹਿਲਾਂ ਹੀ ਕਰੈਸ਼ ਹੋ ਚੁੱਕਾ ਸੀ। ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ ਸੁਖੋਈ Su-30MKI ਲੜਾਕੂ ਜਹਾਜ਼ ਅਸਾਮ ਦੇ ਕਾਰਬੀ ਅੰਗਲੋਂਗ ਜ਼ਿਲ੍ਹੇ ਵਿੱਚ ਕਰੈਸ਼ ਹੋ ਗਿਆ ਸੀ।


