Site icon Dainik Savera Punjab

ਦੋਸਤਾਂ ਨੂੰ ਦਿਖਾਉਣ ਲਈ ਸਕੂਲ ਬੰਦੂਕ ਲੈ ਕੇ ਆਇਆ ਸਟੂਡੈਂਟ ; ਅਚਾਨਕ ਚੱਲੀ ਗੋਲੀ, 9ਵੀਂ ਜਮਾਤ ਦਾ ਵਿਦਿਆਰਥੀ ਜ਼ਖ਼ਮੀ

Student Gun Accident : ਕੇਰਲ ਦੇ ਪਾਲੱਕਾਡ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਤ੍ਰਿਥਾਲਾ ਸਥਿਤ ਪਰੁਥੁਰ ਹਾਇਰ ਸੈਕੰਡਰੀ ਸਕੂਲ ਵਿੱਚ 9ਵੀਂ ਜਮਾਤ ਦੇ ਇੱਕ ਵਿਦਿਆਰਥੀ ਨੂੰ ਗੋਲੀ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਇੱਕ ਹੋਰ ਵਿਦਿਆਰਥੀ ਕੋਲੋਂ ਅਚਾਨਕ ਚੱਲ ਗਈ ਸੀ। ਇਸ ਘਟਨਾ ਤੋਂ ਬਾਅਦ ਸਕੂਲ ਕੈਂਪਸ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਮੱਚ ਗਈ।

ਜ਼ਖ਼ਮੀ ਵਿਦਿਆਰਥੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਨੁਸਾਰ, 9ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਕਥਿਤ ਤੌਰ ‘ਤੇ ਆਪਣੇ ਘਰੋਂ ਬੰਦੂਕ ਲਿਆਂਦੀ ਸੀ, ਤਾਂ ਜੋ ਉਹ ਆਪਣੇ ਜਮਾਤੀਆਂ ਨੂੰ ਦਿਖਾ ਸਕੇ। ਜਦੋਂ ਵਿਦਿਆਰਥੀ ਜਮਾਤ ਵਿੱਚ ਬੰਦੂਕ ਦੇਖ ਰਹੇ ਸਨ, ਤਾਂ ਅਚਾਨਕ ਗੋਲੀ ਚੱਲ ਗਈ ਜੋ ਇੱਕ ਹੋਰ ਵਿਦਿਆਰਥੀ ਦੇ ਹੱਥ ਵਿੱਚ ਲੱਗੀ। ਮੁੱਢਲੀ ਜਾਣਕਾਰੀ ਮੁਤਾਬਕ ਇਹ ਘਟਨਾ ਅਚਾਨਕ ਵਾਪਰੀ ਹੈ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Exit mobile version