Punjab News
Punjab News

Sri Darbar Sahib : ਸ਼੍ਰੀ ਅੰਮ੍ਰਿਤਸਰ ਵਿੱਚ ਬਾਬਾ ਅਟੱਲ ਰਾਏ ਸਾਹਿਬ ਜੀ ਦੇ ਸੱਚਖੰਡ ਪਿਆਨਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ
ਅੱਜ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ, ਜੋ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸਥਿਤ ਹੈ, ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।
ਇਸ ਮੌਕੇ ‘ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਅਟੱਲ ਰਾਏ ਜੀ ਦਾ ਜੀਵਨ ਸਾਡੇ ਲਈ ਇੱਕ ਰੋਸ਼ਨ ਦੀਵਾ ਹੈ। ਬਚਪਨ ਤੋਂ ਹੀ ਉਨ੍ਹਾਂ ਨੇ ਉੱਚ ਆਦਰਸ਼ ਅਤੇ ਗੁਰਮਤ ਸਿਧਾਂਤਾਂ ਨੂੰ ਆਪਣੇ ਜੀਵਨ ਦਾ ਅਟੂਟ ਹਿੱਸਾ ਬਣਾ ਲਿਆ ਸੀ।
ਉਨ੍ਹਾਂ ਦੀ ਉਮਰ ਭਾਵੇਂ ਕੇਵਲ 9 ਸਾਲ ਸੀ, ਪਰ ਉਨ੍ਹਾਂ ਦੇ ਕਰਮ, ਸਿੱਧਾਂਤ ਅਤੇ ਆਤਮਕ ਮਹਾਨਤਾ ਅੱਜ ਵੀ ਸਾਨੂੰ ਪ੍ਰੇਰਨਾ ਦਿੰਦੇ ਹਨ।