ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਲਈ ਆਪਣੇ ਵਿਸ਼ੇਸ਼ ਕੁਮੈਂਟਰੀ ਪੈਨਲ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਕ੍ਰਿਕਟ ਜਗਤ ਦੀਆਂ ਕੁਝ ਸਭ ਤੋਂ ਮਸ਼ਹੂਰ ਅਤੇ ਪ੍ਰੇਰਣਾਦਾਇਕ ਹਸਤੀਆਂ ਸ਼ਾਮਲ ਹਨ।
ਇਸ ਸਾਲ ਪੈਨਲ ਵਿੱਚ ਭਾਰਤ ਦੀ ਮਿਤਾਲੀ ਰਾਜ ਅਤੇ ਅੰਜੁਮ ਚੋਪੜਾ, ਪਾਕਿਸਤਾਨ ਦੀ ਸਨਾ ਮੀਰ, ਇੰਗਲੈਂਡ ਦੇ ਨਾਸਿਰ ਹੁਸੈਨ, ਆਸਟ੍ਰੇਲੀਆ ਦੇ ਆਰੋਨ ਫਿੰਚ, ਵੈਸਟਇੰਡੀਜ਼ ਦੇ ਕਾਰਲੋਸ ਬ੍ਰੈਥਵੇਟ, ਨਿਊਜ਼ੀਲੈਂਡ ਦੀ ਕੇਟੀ ਮਾਰਟਿਨ ਅਤੇ ਭਾਰਤ ਦੇ ਦਿਨੇਸ਼ ਕਾਰਤਿਕ ਵਰਗੇ ਤਜਰਬੇਕਾਰ ਖਿਡਾਰੀ ਸ਼ਾਮਲ ਹਨ।
ਕੁਮੈਂਟਰੀ ਪੈਨਲ ਵਿੱਚ ਵਿਸ਼ਵ ਕੱਪ ਜੇਤੂ ਮੇਲ ਜੋਨਸ, ਈਸਾ ਗੁਹਾ, ਸਟੇਸੀ-ਐਨ ਕਿੰਗ ਅਤੇ ਪ੍ਰਸਿੱਧ ਪ੍ਰਸਾਰਕ ਨੈਟਲੀ ਜਰਮਨੋਸ, ਐਲਨ ਵਿਲਕਿੰਸ, ਕੈਸ ਨਾਇਡੂ, ਰੌਣਕ ਕਪੂਰ ਅਤੇ ਜਤਿਨ ਸਪਰੂ ਵੀ ਸ਼ਾਮਲ ਹੋਣਗੇ।
ਮਿਤਾਲੀ ਰਾਜ ਨੇ ਦਿੱਤਾ ਸੰਦੇਸ਼
ਮਿਤਾਲੀ ਰਾਜ ਨੇ ਆਪਣੀ ਨਿਯੁਕਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, “ਇਹ ਸਿਰਫ਼ ਮੈਚਾਂ ਦੀ ਕੁਮੈਂਟਰੀ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਦਾ ਮੌਕਾ ਹੈ।”
ਵਿਸ਼ਵ ਪੱਧਰ ‘ਤੇ ਉਤਸ਼ਾਹ
ਨਾਸਿਰ ਹੁਸੈਨ ਨੇ ਕਿਹਾ, “ਵਿਸ਼ਵ ਕੱਪ ਸਿਰਫ਼ ਖੇਡ ਨਹੀਂ, ਸਗੋਂ ਯਾਤਰਾ, ਮੁਕਾਬਲੇ ਅਤੇ ਯਾਦਾਂ ਬਣਾਉਣ ਬਾਰੇ ਹੁੰਦਾ ਹੈ।”
ਸਨਾ ਮੀਰ ਨੇ ਵੀ ਟੂਰਨਾਮੈਂਟ ਨੂੰ “ਨਵੀਆਂ ਉਚਾਈਆਂ ‘ਤੇ ਲਿਜਾਣ ਵਾਲਾ” ਦੱਸਦਿਆਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ






