Site icon Dainik Savera Punjab

Spice Jet ਵਿੱਤੀ ਸੰਕਟ ਵਿੱਚ: ਸਰਕਾਰ ਕੋਲ ₹1500 ਕਰੋੜ ਕਰਜ਼ੇ ਦੀ ਮੰਗ, ਕਰਮਚਾਰੀਆਂ ਦੀਆਂ ਤਨਖ਼ਾਹਾਂ ਵੀ ਪ੍ਰਭਾਵਿਤ

SpiceJet in financial crisis: Government seeks ₹1500 crore loan, employees' salaries also affected

ਭਾਰਤ ਦੀ ਪ੍ਰਮੁੱਖ ਏਅਰਲਾਈਨ SpiceJet ਇਸ ਸਮੇਂ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਨਕਦੀ ਦੀ ਕਮੀ ਕਾਰਨ ਕੰਪਨੀ ਦੇ ਰੋਜ਼ਾਨਾ ਕੰਮਕਾਜ ਅਤੇ ਕਰਮਚਾਰੀਆਂ ਦੀਆਂ ਤਨਖ਼ਾਹਾਂ ‘ਤੇ ਅਸਰ ਪੈ ਰਿਹਾ ਹੈ। ਹਾਲਾਤਾਂ ਨਾਲ ਨਜਿੱਠਣ ਲਈ ਕੰਪਨੀ ਨੇ ਕੇਂਦਰ ਸਰਕਾਰ ਤੋਂ ‘ਇਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ’ (ECLGS) ਅਧੀਨ ਲਗਭਗ ₹1500 ਕਰੋੜ ਦੇ ਕਰਜ਼ੇ ਦੀ ਮੰਗ ਕੀਤੀ ਹੈ।

ਕੰਪਨੀ ਅਨੁਸਾਰ ਮੱਧ ਪੂਰਬ ਵਿੱਚ ਵਧੇ ਤਣਾਅ ਅਤੇ ਏਵੀਏਸ਼ਨ ਫਿਊਲ ਦੀਆਂ ਵਧਦੀਆਂ ਕੀਮਤਾਂ ਨੇ ਹਵਾਬਾਜ਼ੀ ਖੇਤਰ ਨੂੰ ਵੱਡਾ ਝਟਕਾ ਦਿੱਤਾ ਹੈ। ਵਧੇ ਖਰਚਿਆਂ ਕਾਰਨ ਕਈ ਉਡਾਣਾਂ ਘਾਟੇ ਵਿੱਚ ਚੱਲ ਰਹੀਆਂ ਹਨ, ਜਿਸ ਨਾਲ ਕੰਪਨੀ ਦਾ ਕੈਸ਼ ਫਲੋ ਪ੍ਰਭਾਵਿਤ ਹੋਇਆ ਹੈ। ਇਸ ਦਾ ਸਿੱਧਾ ਅਸਰ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਹੋਰ ਭੁਗਤਾਨਾਂ ‘ਤੇ ਪਿਆ ਹੈ।

ਸਿਮਰਨਜੀਤ ਸਿੰਘ ਕਤਲ ਕੇਸ ਵਿੱਚ ਜਾਂਚ ਨੇ ਫੜੀ ਰਫ਼ਤਾਰ,ਪੁਰਾਣੇ ਬਿਆਨ ਖੋਲ੍ਹ ਸਕਦੇ ਨੇ ਕਈ ਰਾਜ਼

ਕੁਝ ਪਾਇਲਟਾਂ ਅਤੇ ਕਰਮਚਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਕਈ ਮਹੀਨਿਆਂ ਤੋਂ ਸਮੇਂ ਸਿਰ ਤਨਖ਼ਾਹ ਨਹੀਂ ਮਿਲੀ। ਹਾਲਾਂਕਿ ਕੰਪਨੀ ਨੇ ਤਨਖ਼ਾਹਾਂ ਵਿੱਚ ਦੇਰੀ ਦੀ ਗੱਲ ਮੰਨਦੇ ਹੋਏ ਕਿਹਾ ਹੈ ਕਿ ਬਕਾਇਆ ਭੁਗਤਾਨ ਹੌਲੀ-ਹੌਲੀ ਕੀਤਾ ਜਾ ਰਿਹਾ ਹੈ।

ਇੱਕ ਸਮੇਂ ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਰਹੀ ਸਪਾਈਸਜੈੱਟ ਦੀ ਮਾਰਕੀਟ ਹਿੱਸੇਦਾਰੀ 15 ਫ਼ੀਸਦੀ ਤੋਂ ਘਟ ਕੇ 3.4 ਫ਼ੀਸਦੀ ਰਹਿ ਗਈ ਹੈ। ਇਸਦੇ ਨਾਲ ਹੀ ਕੰਪਨੀ ਦੇ ਸ਼ੇਅਰਾਂ ਵਿੱਚ ਵੀ ਇਸ ਸਾਲ ਕਰੀਬ 60 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਹਵਾਬਾਜ਼ੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਵੱਲੋਂ ਵਿੱਤੀ ਮਦਦ ਮਿਲ ਜਾਂਦੀ ਹੈ ਤਾਂ ਕੰਪਨੀ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਨਹੀਂ ਤਾਂ ਨਕਦੀ ਸੰਕਟ ਅਤੇ ਤਜਰਬੇਕਾਰ ਕਰਮਚਾਰੀਆਂ ਦੇ ਪਲਾਇਨ ਕਾਰਨ ਸਪਾਈਸਜੈੱਟ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

ਦਿੱਲੀ ਸਰਹੱਦਾਂ ‘ਤੇ ਵੱਡਾ ਬਦਲਾਅ: 154 ਐਂਟਰੀ ਪੁਆਇੰਟਾਂ ਤੋਂ ਟੋਲ ਬੈਰੀਅਰ ਹਟਾਉਣ ਦੀ ਤਿਆਰੀ

Exit mobile version