Site icon Dainik Savera Punjab

ਸਾਊਥ ਡਾਇਰੈਕਟਰ ਦਾ ਕੇਤਨ ਅਗਰਵਾਲ ਕੇਸ ‘ਚ ਗਰਲਫ੍ਰੈਂਡ ਤੇ ਵਿਵਾਦਿਤ ਵਿਆਨ

ਨਵੀਂ ਦਿੱਲੀ: ਕੇਤਨ ਅਗਰਵਾਲ ਕਤਲ ਮਾਮਲਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਿਸ ਮੁਤਾਬਕ, ਕੇਤਨ ਦਾ ਕਤਲ ਉਸ ਦੀ ਮੰਗੇਤਰ ਸੀਆ ਗੋਇਲ ਅਤੇ ਉਸ ਦੇ ਕਥਿਤ ਪ੍ਰੇਮੀ ਚੇਤਨ ਬਾਬੂਲਾਲ ਚੌਧਰੀ ਨੇ ਮਿਲ ਕੇ ਕੀਤਾ। ਦੋਵਾਂ ਨੇ ਕਥਿਤ ਤੌਰ ‘ਤੇ ਉਸ ਨੂੰ ਮਹਾਰਾਸ਼ਟਰ ਦੇ ਲੋਹਗੜ ਕਿਲ੍ਹੇ ਨੇੜੇ ਖੱਡ ਵਿੱਚ ਧੱਕ ਦਿੱਤਾ। ਸ਼ੁਰੂ ਵਿੱਚ ਇਸ ਨੂੰ ਟ੍ਰੈਕਿੰਗ ਦੌਰਾਨ ਹੋਇਆ ਹਾਦਸਾ ਦੱਸਿਆ ਗਿਆ ਸੀ, ਪਰ ਜਾਂਚ ਦੌਰਾਨ ਸ਼ੱਕ ਸੀਆ ਗੋਇਲ ‘ਤੇ ਜਾ ਟਿਕਿਆ।

ਇਸ ਮਾਮਲੇ ਵਿਚਕਾਰ ਤੇਲਗੂ ਫਿਲਮ ‘ਦ ਗਰਲਫ੍ਰੈਂਡ’ ਵੀ ਚਰਚਾ ਵਿੱਚ ਆ ਗਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਯੂਜ਼ਰ ਨੇ ਫਿਲਮ ਦਾ ਇੱਕ ਦ੍ਰਿਸ਼ ਸਾਂਝਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਫਿਲਮਾਂ ਔਰਤਾਂ ਦੇ ਨਜ਼ਰੀਏ ਨੂੰ ਤਾਂ ਦਿਖਾਉਂਦੀਆਂ ਹਨ, ਪਰ ਪੁਣੇ ਕਤਲ ਕਾਂਡ ਵਰਗੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਦੀਆਂ ਹਨ। ਇੱਕ ਹੋਰ ਯੂਜ਼ਰ ਨੇ ਨਿਰਦੇਸ਼ਕ ਰਾਹੁਲ ਰਵਿੰਦਰਨ ਨੂੰ ਮਰਦਾਂ ਨਾਲ ਹੋਣ ਵਾਲੇ ਅੱਤਿਆਚਾਰਾਂ ‘ਤੇ ਵੀ ਫਿਲਮ ਬਣਾਉਣ ਦੀ ਅਪੀਲ ਕੀਤੀ।

 

ਇਹ ਵੀ ਜ਼ਰੂਰ ਪੜ੍ਹੋ:

ਖਤਰੋਂ ਕੇ ਖਿਲਾੜੀ 15 ਦੀ ਪ੍ਰੀਮੀਅਰ ਤਾਰੀਖ ਆਈ ਸਾਹਮਣੇ, ਕਦੋਂ ਤੇ ਕਿੱਥੇ ਦੇਖ਼ੀਏ ਜਾਣੋ

ਇਸ ‘ਤੇ ਰਾਹੁਲ ਰਵਿੰਦਰਨ ਨੇ ਲੰਬੀ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਮਰਦਾਂ ਖ਼ਿਲਾਫ਼ ਔਰਤਾਂ ਦੇ ਅੱਤਿਆਚਾਰਾਂ ਨੂੰ ਸਮਾਜਕ ਪ੍ਰਣਾਲੀ ਵਜੋਂ ਨਹੀਂ ਦੇਖਦੇ। ਉਨ੍ਹਾਂ ਮੁਤਾਬਕ ਕੁਝ ਔਰਤਾਂ ਵੀ ਗੰਭੀਰ ਅਪਰਾਧ ਕਰ ਸਕਦੀਆਂ ਹਨ, ਪਰ ਇਹ ਪੂਰੇ ਸਮਾਜ ਦੀ ਹਕੀਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫਿਲਮ ਦਾ ਮਕਸਦ ਸਦੀਆਂ ਤੋਂ ਔਰਤਾਂ ਨਾਲ ਹੋ ਰਹੇ ਸਮਾਜਿਕ ਭੇਦਭਾਵ ਅਤੇ ਦਬਾਅ ਨੂੰ ਦਰਸਾਉਣਾ ਹੈ।

ਰਵਿੰਦਰਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਹਾਲੇ ਕੇਤਨ ਅਗਰਵਾਲ ਕੇਸ ਦੇ ਸਾਰੇ ਤੱਥ ਨਹੀਂ ਪੜ੍ਹੇ। ਜੇਕਰ ਉਨ੍ਹਾਂ ਨੂੰ ਇਸ ਵਿਸ਼ੇ ਵਿੱਚ ਕੋਈ ਦਿਲਚਸਪ ਕਹਾਣੀ ਨਜ਼ਰ ਆਈ ਤਾਂ ਉਹ ਇਸ ‘ਤੇ ਵੀ ਫਿਲਮ ਬਣਾ ਸਕਦੇ ਹਨ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਨੂੰ “ਔਰਤਾਂ ਵੱਲੋਂ ਮਰਦਾਂ ‘ਤੇ ਅਪਰਾਧ” ਨਹੀਂ, ਸਗੋਂ ਇੱਕ ਵਿਅਕਤੀ ਵੱਲੋਂ ਕੀਤੇ ਗਏ ਅਪਰਾਧ ਵਜੋਂ ਦੇਖਦੇ ਹਨ।

FIFA World Cup 2026: 48 ਟੀਮਾਂ ਵਾਲਾ ਸਭ ਤੋਂ ਵੱਡਾ ਵਿਸ਼ਵ ਕੱਪ ਤੇ ਰਾਊਂਡ ਆਫ 32 ਦੀ ਸਾਫ਼ ਤਸਵੀਰ

ਆਪਣੀ ਫਿਲਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ‘ਦ ਗਰਲਫ੍ਰੈਂਡ’ ਦਾ ਮੁੱਖ ਕਿਰਦਾਰ ਵਿਕਰਮ ਨਾ ਤਾਂ ਕਾਤਲ ਹੈ ਅਤੇ ਨਾ ਹੀ ਉਹ ਸਰੀਰਕ ਸ਼ੋਸ਼ਣ ਕਰਦਾ ਹੈ। ਫਿਲਮ ਦਾ ਮਕਸਦ ਰਿਸ਼ਤਿਆਂ ਅਤੇ ਸਮਾਜ ਵਿੱਚ ਮੌਜੂਦ ਸੂਖਮ ਅਸਮਾਨਤਾਵਾਂ ਨੂੰ ਦਰਸਾਉਣਾ ਹੈ।

‘ਦ ਗਰਲਫ੍ਰੈਂਡ’ ਦਾ ਨਿਰਦੇਸ਼ਨ ਰਾਹੁਲ ਰਵਿੰਦਰਨ ਨੇ ਕੀਤਾ ਹੈ। ਫਿਲਮ ਵਿੱਚ ਰਸ਼ਮਿਕਾ ਮੰਦਾਨਾ ਅਤੇ ਢੀਕਸ਼ਿਤ ਸ਼ੈੱਟੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਦਾ ਨਿਰਮਾਣ ਧੀਰਜ ਮੋਗਿਲੀਨੇਨੀ ਅਤੇ ਵਿਦਿਆ ਕੋਪੀਨੀਦੀ ਨੇ ਗੀਤਾ ਆਰਟਸ ਦੇ ਬੈਨਰ ਹੇਠ ਕੀਤਾ ਹੈ, ਜਦਕਿ ਅੱਲੂ ਅਰਵਿੰਦ ਇਸ ਦੇ ਪ੍ਰਸਤੁਤਕਰਤਾ ਹਨ। ਫਿਲਮ ਦਾ ਸੰਗੀਤ ਹਿਸ਼ਮ ਅਬਦੁਲ ਵਹਾਬ ਨੇ ਦਿੱਤਾ ਹੈ।

south-director-controversial-statement-the-girlfriend-ketan-agarwal-case

 

Exit mobile version