
ਲੱਦਾਖ ਨਿਊਜ : ਲੱਦਾਖ ਦੀ ਮੌਜੂਦਾ ਸਥਿਤੀ ਕਿਸ ਤਰ੍ਹਾਂ ਦੀ ਇਰ ਅਸੀ ਸਾਰੇ ਜਾਣਦੇ ਹੀ ਹਾਂ। ਲਦਾੱਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕਿ ਹੋਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਸ ਅੰਦੋਲਨ ਦੇ ਹੀਰੋ ਸੋਨਮ ਵਾਂਗਚੁਕ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿਸ ਤਹਿਤ ਸਰਕਾਰ ਨੇ ਸੋਨਮ ਵਾਂਗਚੁਕ ਤੇ NSA ਤਹਿਤ ਦੋਸ਼ ਲਗਾ ਕਿ ਕੇਂਦਰੀ ਜੇਲ੍ਹ ਜੋਧਪੁਰ ਭੇਜ ਦਿੱਤਾ ਸੀ। ਇਸ ਹਿੰਸਾ ਵਿੱਚ ਲੱਗਪਗ 3 ਲੋਕਾਂ ਦੀ ਮੌਤ ਹੋਈ ਸੀ।
Read Also: ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ:ਪੰਜਾਬ ਵਿਚ ਮੁੜ ਤੋਂ ਹੜ੍ਹਾਂ ਵਾਲੇ ਬਣੇ ਹਲਾਤ
ਗੀਤਾਂਜਲੀ ਅੰਗਮੋ, ਜੋ ਕਿ ਪ੍ਰਸਿੱਧ ਸਮਾਜ ਸੇਵੀ ਅਤੇ ਲੱਦਾਖੀ ਆੰਦੋਲਨਕਾਰੀ ਸੋਨਮ ਵਾਂਗਚੁਕ ਦੀ ਪਤਨੀ ਹਨ, ਉਨ੍ਹਾਂ ਨੇ ਲੱਦਾਖ ਵਿੱਚ ਚਲ ਰਹੀ ਹਾਲੀਆ ਹਿੰਸਾਤਮਕ ਘਟਨਾ ਅਤੇ ਸਰਕਾਰੀ ਰਵੱਈਏ ਖ਼ਿਲਾਫ਼ ਖੁਲ੍ਹ ਕੇ ਆਵਾਜ਼ ਉਠਾਈ ਹੈ। ਉਨ੍ਹਾਂ ਦੀ ਟਿੱਪਣੀ ਕਾਫੀ ਗੰਭੀਰ ਅਤੇ ਇਤਿਹਾਸਕ ਸੰਦਰਭਾਂ ਨਾਲ ਭਰੀ ਹੋਈ ਹੈ, ਜੋ ਲੱਦਾਖ ਵਿੱਚ ਲੋਕਤੰਤਰ ਅਤੇ ਨਿਆਂ ਪ੍ਰਣਾਲੀ ਉੱਤੇ ਉਠ ਰਹੇ ਸਵਾਲਾਂ ਨੂੰ ਉਜਾਗਰ ਕਰਦੀ ਹੈ।
ਗੀਤਾਂਜਲੀ ਅੰਗਮੋ ਦੀਆਂ ਮੁੱਖ ਗੱਲਾਂ: ਉਨ੍ਹਾਂ ਨੇ ਭਾਰਤ ਦੀ ਮੌਜੂਦਾ ਹਾਲਤ ਦੀ ਤੁਲਨਾ 1857 ਦੇ ਬ੍ਰਿਟਿਸ਼ ਭਾਰਤ ਨਾਲ ਕੀਤੀ। ਕਿਹਾ ਕਿ ਜਿਵੇਂ 1857 ਵਿੱਚ ਬ੍ਰਿਟਿਸ਼ ਰਾਜ ਨੇ ਭਾਰਤੀਆਂ ਉੱਤੇ ਜ਼ੁਲਮ ਕਰਨ ਲਈ ਭਾਰਤੀ ਸੈਨਿਕਾਂ ਦੀ ਵਰਤੋਂ ਕੀਤੀ ਸੀ, ਓਸੇ ਤਰ੍ਹਾਂ ਅੱਜ ਗ੍ਰਹਿ ਮੰਤਰਾਲਾ ਲੱਦਾਖ ਪੁਲਿਸ ਦੀ ਵਰਤੋਂ ਆਪਣੇ ਹੀ ਲੋਕਾਂ ਉੱਤੇ ਕਰ ਰਿਹਾ ਹੈ।
“ਕੀ ਭਾਰਤ ਸੱਚਮੁੱਚ ਆਜ਼ਾਦ ਹੈ? 1857 ਵਿੱਚ, ਰਾਣੀ ਦੇ ਹੁਕਮਾਂ ‘ਤੇ 24,000 ਅੰਗਰੇਜ਼ਾਂ ਨੇ 300 ਮਿਲੀਅਨ ਭਾਰਤੀਆਂ ‘ਤੇ ਜ਼ੁਲਮ ਕਰਨ ਲਈ 135,000 ਭਾਰਤੀ ਸੈਨਿਕਾਂ ਦੀ ਵਰਤੋਂ ਕੀਤੀ।
ਅੱਜ, ਗ੍ਰਹਿ ਮੰਤਰਾਲੇ ਦੇ ਹੁਕਮਾਂ ‘ਤੇ ਇੱਕ ਦਰਜਨ ਪ੍ਰਸ਼ਾਸਕ 300,000 ਲੱਦਾਖੀਆਂ ‘ਤੇ ਜ਼ੁਲਮ ਕਰਨ ਲਈ 2,400 ਲੱਦਾਖੀ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ।”
ਇਹ ਸਿਰਫ ਇੱਕ ਵਿਅਕਤੀ ਦੀ ਰਾਏ ਨਹੀਂ, ਬਲਕਿ ਲੱਦਾਖ ਵਿੱਚ ਵਧ ਰਹੇ ਅਸੰਤੋਸ਼ ਦੀ ਅਗਵਾਈ ਕਰ ਰਹੇ ਪਰਿਵਾਰ ਦੀ ਆਵਾਜ਼ ਹੈ।ਉਨ੍ਹਾਂ ਦੀ ਟਿੱਪਣੀ ਲੋਕਤੰਤਰ, ਆਜ਼ਾਦੀ ਅਤੇ ਕੇਂਦਰ-ਰਾਜ ਸੰਬੰਧਾਂ ਨੂੰ ਲੈ ਕੇ ਵੱਡੇ ਮੁੱਦੇ ਚੁੱਕਦੀ ਹੈ।
ਇਸ ਨਾਲ ਕੇਂਦਰ ਸਰਕਾਰ ਦੀ ਨੀਤੀ ਉੱਤੇ ਸਵਾਲ ਖੜੇ ਹੋ ਰਹੇ ਹਨ, ਖਾਸ ਕਰਕੇ ਲੱਦਾਖ ਨੂੰ ਸੰਵਿਧਾਨਿਕ ਹੱਕ, 6ਵੀਂ ਸੂਚੀ, ਅਤੇ ਆਰਟੀਕਲ 370 ਦੇ ਖ਼ਤਮ ਹੋਣ ਤੋਂ ਬਾਅਦ ਦੀ ਸਥਿਤੀ ਨੂੰ ਲੈ ਕੇ ਕਿ ਉਹ ਲੋਕਾਂ ਦੇ ਹੱਕਾਂ ਦਾ ਖਿਆਲ ਕਿਉ ਨਹੀਂ ਰੱਖ ਰਹੀ।
video: Agricultural News : MLA Dalbir Singh Tong ਨੇ ਰਈਆ ਦਾਣਾ ਮੰਡੀ ‘ਚ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ