ਸਾਲ 2026 ਖਗੋਲ ਵਿਗਿਆਨ ਅਤੇ ਜੋਤਿਸ਼ ਦੋਹਾਂ ਲਈ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਸਾਲ ਦਾ ਦੂਜਾ ਸੂਰਜ ਗ੍ਰਹਿਣ 12 ਅਗਸਤ 2026 ਨੂੰ ਲੱਗਣ ਜਾ ਰਿਹਾ ਹੈ, ਜੋ ਵਿਗਿਆਨੀਆਂ ਲਈ ਵੀ ਇੱਕ ਵੱਡਾ ਅਧਿਐਨ ਮੌਕਾ ਮੰਨਿਆ ਜਾ ਰਿਹਾ ਹੈ।
ਸੂਰਜ ਗ੍ਰਹਿਣ 2026 ਦੀ ਤਾਰੀਖ ਅਤੇ ਸਮਾਂ
ਮਿਤੀ: 12 ਅਗਸਤ 2026
ਸ਼ੁਰੂ: ਰਾਤ 9:04 ਵਜੇ
ਸਮਾਪਤੀ: 13 ਅਗਸਤ ਸਵੇਰੇ 4:25 ਵਜੇ
ਇਹ ਗ੍ਰਹਿਣ ਰਾਤ ਦੇ ਸਮੇਂ ਹੋਣ ਕਰਕੇ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ।
ਕਿੱਥੇ ਦਿਖਾਈ ਦੇਵੇਗਾ ਗ੍ਰਹਿਣ?
ਇਹ ਸੂਰਜ ਗ੍ਰਹਿਣ ਮੁੱਖ ਤੌਰ ‘ਤੇ ਹੇਠਾਂ ਦਿੱਤੇ ਖੇਤਰਾਂ ਵਿੱਚ ਦਿਖਾਈ ਦੇਵੇਗਾ:
ਗ੍ਰੀਨਲੈਂਡ
ਆਈਸਲੈਂਡ
ਸਪੇਨ
ਰੂਸ ਅਤੇ ਪੁਰਤਗਾਲ ਦੇ ਕੁਝ ਹਿੱਸੇ (ਅੰਸ਼ਕ ਪ੍ਰਭਾਵ)
ਭਾਰਤ ‘ਤੇ ਪ੍ਰਭਾਵ
ਇਹ ਗ੍ਰਹਿਣ ਭਾਰਤ ਵਿੱਚ ਦਿੱਖਾਈ ਨਹੀਂ ਦੇਵੇਗਾ
ਇਸ ਲਈ ਸੂਤਕ ਕਾਲ ਲਾਗੂ ਨਹੀਂ ਹੋਵੇਗਾ
ਧਾਰਮਿਕ ਰਸਮਾਂ ਅਤੇ ਦਿਨਚਰੀਆ ‘ਤੇ ਕੋਈ ਰੋਕ ਨਹੀਂ
ਸਾਵਧਾਨੀਆਂ
ਨੰਗੀਆਂ ਅੱਖਾਂ ਨਾਲ ਸੂਰਜ ਵੱਲ ਨਾ ਦੇਖੋ
ਸਿਰਫ਼ ਸੂਰਜੀ ਫਿਲਟਰ ਜਾਂ ਗ੍ਰਹਿਣ ਐਨਕਾਂ ਵਰਤੋ
ਬੱਚਿਆਂ ਅਤੇ ਵੱਡਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਨਿਗਰਾਨੀ ਕਰਵਾਓ
ਵਿਗਿਆਨਕ ਮਹੱਤਤਾ
ਇਹ ਗ੍ਰਹਿਣ ਖਗੋਲ ਵਿਗਿਆਨੀਆਂ ਲਈ ਮਹੱਤਵਪੂਰਨ ਅਧਿਐਨ ਮੌਕਾ ਹੈ ਕਿਉਂਕਿ ਇਸ ਨਾਲ ਸੂਰਜ ਦੀ ਰੌਸ਼ਨੀ ਅਤੇ ਚੰਦਰਮਾ ਦੀ ਗਤੀਵਿਧੀ ਬਾਰੇ ਨਵੇਂ ਡਾਟਾ ਮਿਲ ਸਕਦੇ ਹਨ।

