Sohana Building Collapse Case : ਦਸੰਬਰ 2024 ਵਿੱਚ ਮੁਹਾਲੀ (Mohali News) ਦੇ ਸੋਹਾਣਾ ‘ਚ 5 ਮੰਜਿਲਾ ਇਮਾਰਤ ਡਿੱਗਣ ਦੇ ਮਾਮਲੇ ‘ਚ ਇਮਾਰਤ ਦੇ ਮਾਲਕ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਮੁਹਾਲੀ ਅਦਾਲਤ ‘ਚ ਮਾਲਕ ਪਰਵਿੰਦਰ ਸਿੰਘ ਵਿਰੁੱਧ ਚੱਲ ਰਹੇ ਮੁਕੱਦਮੇ ‘ਤੇ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਇਮਾਰਤ ਡਿੱਗਣ ਦੇ ਇਸ ਮਾਮਲੇ ਵਿੱਚ ਮਾਲਕ ਪਰਵਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ।
*ਹੁਣ, ਸ਼ਿਮਲਾ ਤੋਂ ਚੰਡੀਗੜ੍ਹ 20 ਮਿੰਟਾਂ ‘ਚ… ਸੰਜੌਲੀ ਹੈਲੀਪੋਰਟ ਤੋਂ ਹੈਲੀ ਟੈਕਸੀ ਸੇਵਾ ਸ਼ੁਰੂ ; ਜਾਣੋ ਕਿਰਾਇਆ ਤੇ ਸਮਾਂ-ਸਾਰਣੀ*
ਜਾਣਕਾਰੀ ਅਨੁਸਾਰ, ਹੁਣ ਪਰਵਿੰਦਰ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਉਸਨੂੰ ਮੁਲਜ਼ਮ ਬਣਾਉਣਾ ਸਹੀ ਨਹੀਂ ਸੀ, ਕਿਉਂਕਿ ਉਸਨੇ ਪਹਿਲਾਂ ਹੀ ਨਗਰ ਨਿਗਮ ਅਧਿਕਾਰੀਆਂ ਨੂੰ ਸੀਵਰੇਜ ਅਤੇ ਹੋਰ ਮੁਰੰਮਤ ਬਾਰੇ ਸ਼ਿਕਾਇਤ ਕੀਤੀ ਸੀ। ਜਦੋਂ ਉਹ ਕੋਈ ਕਾਰਵਾਈ ਕਰਨ ਵਿੱਚ ਅਸਫਲ ਰਹੇ, ਤਾਂ ਪਟੀਸ਼ਨਕਰਤਾ ਨੇ ਖੁਦ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਉਪਰੰਤ ਜਦੋਂ ਇਮਾਰਤ ਦੀ ਬੇਸਮੈਂਟ ਦੀ ਖੁਦਾਈ ਕੀਤੀ ਗਈ ਤਾਂ ਬਿਲਡਿੰਗ ਅਚਾਨਕ ਢਹਿ ਗਈ।
BREAKING : ਪੰਜਾਬ ‘ਚ ਵੱਡਾ ਪ੍ਰਸ਼ਾਸਕੀ ਫੇਰਬਦਲ : 20 IAS ਤੇ 6 PCS ਅਧਿਕਾਰੀਆਂ ਦੇ ਤਬਾਦਲੇ, ਵੇਖੋ ਪੂਰੀ ਲਿਸਟ
ਵੈਸੇ ਵੀ ਕਿਸੇ ਨੂੰ ਆਪਣੀ ਇਮਾਰਤ ਦੇ ਢਹਿਣ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਉਸ ‘ਤੇ ਗੈਰ-ਇਰਾਦਾ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ, ਜੋ ਕਿ ਗਲਤ ਹੈ। ਇਹ ਇੱਕ ਹਾਦਸਾ ਸੀ। ਇਸ ਮਾਮਲੇ ਵਿੱਚ ਪਟੀਸ਼ਨਕਰਤਾ ਵਿਰੁੱਧ ਪਿਛਲੇ ਸਾਲ ਮਈ ਵਿੱਚ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਸੀ। ਹਾਈਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਮੁਹਾਲੀ ਵਿੱਚ ਚੱਲ ਰਹੇ ਮੁਕੱਦਮੇ ‘ਤੇ 12 ਮਈ ਤਕ ਰੋਕ ਲਗਾ ਦਿੱਤੀ ਹੈ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਇਸ ਇਮਾਰਤ ਦੇ ਢਹਿਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ।


