ਨਵੀਂ ਦਿਲੀ: ਭਾਰਤ ਦੀ ਮਸ਼ਹੂਰ ਮਹਿਲਾ ਕ੍ਰਿਕੇਟਰ ਅਤੇ ਉਪਕਪਤਾਨ ਸਮ੍ਰਿਤੀ ਮੰਧਾਨਾ ਨੇ ਪਲਾਸ਼ ਮੁੱਛਲ ਨਾਲ ਆਪਣੀ ਸ਼ਾਦੀ ਰੱਦ ਹੋਣ ਬਾਰੇ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਇਹ ਸਵੀਕਾਰਿਆ ਕਿ ਸ਼ਾਦੀ ਹੁਣ ਨਹੀਂ ਹੋਵੇਗੀ।
ਦੋ ਸ਼ਾਦੀਆਂ ਟੁੱਟਣ ਤੋਂ ਬਾਅਦ ਆਮਿਰ ਨੂੰ ਮਿਲਿਆ ਨਵਾਂ ਪਿਆਰ: ਗੌਰੀ
ਮਹਿਲਾ ਉਪਕਪਤਾਨ ਨੇ ਆਪਣੇ ਪੋਸਟ ਵਿੱਚ ਅੱਗੇ ਲਿਖਿਆ ਕਿ ਉਹ ਇਸ ਮਾਮਲੇ ਨੂੰ ਇਥੇ ਹੀ ਖਤਮ ਕਰਨਾ ਚਾਹੁੰਦੇ ਹਨ ਅਤੇ ਸਭ ਤੋਂ ਬੇਨਤੀ ਕਰਦੇ ਹਨ ਕਿ ਦੋਨੋਂ ਪਰਿਵਾਰਾਂ ਦੀ ਪ੍ਰਾਈਵੇਸੀ ਦਾ ਆਦਰ ਕੀਤਾ ਜਾਵੇ।
BSF ਨੇ ਪੰਜਾਬ ਸਰਹੱਦ ’ਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ
ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਈ ਅਫ਼ਵਾਹਾਂ ਫੈਲੀਆਂ ਪਰ ਉਨ੍ਹਾਂ ਦੀ ਸੱਚਾਈ ਅਜੇ ਵੀ ਸਾਹਮਣੇ ਨਹੀਂ ਆਈ। ਪਲਾਸ਼ ਮੁੱਛਲ ਨੇ ਵੀ ਇਸ ਰਿਸ਼ਤੇ ਦੇ ਟੁੱਟਣ ’ਤੇ ਕੜੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਕੋਈ ਗਲਤ ਅਫ਼ਵਾਹਾਂ ਫੈਲਾਉਂਦਾ ਹੈ ਤਾਂ ਉਹ ਸਖ਼ਤ ਕਾਨੂੰਨੀ ਕਾਰਵਾਈ ਕਰਨਗੇ।

