ਅਮ੍ਰਿੰਤਸਰ : ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਅਤੇ ਦੁਨੀਆ ਭਰ ਵਿੱਚ ਜਾਣੇ ਜਾਂਦੇ ਗਾਇਕ ਮਲਕੀਤ ਸਿੰਘ ਅੱਜ ਅੰਮ੍ਰਿਤਸਰ ਪਹੁੰਚੇ ਜਿੱਥੇ ਉਹ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ, ਮਸ਼ਹੂਰ ਦਸਤਾਰ ਸਟੋਰ ‘ਸਰਦਾਰ ਐਕਸਲੂਜਿਵ ਪਗੜੀ’ ਤੇ ਦਸਤਾਰ ਲੈਣ ਆਏ। ਉਨ੍ਹਾਂ ਨੇ ਦਸਤਾਰ ਨੂੰ ਸਿਰਫ਼ ਸਜਾਵਟੀ ਵਸਤੂ ਨਹੀਂ, ਸਗੋਂ ਗੁਰੂ ਸਾਹਿਬ ਵੱਲੋਂ ਮਿਲੀ ਹੋਈ ਅਸਲੀ ਤਾਜਪੋਸ਼ੀ ਦੱਸਿਆ।ਮਲਕੀਤ ਸਿੰਘ ਨੇ ਕਿਹਾ, “ਜਦੋਂ ਵੀ ਇੰਡੀਆ ਆਉਂਦਾ ਹਾਂ, ਸਿੱਧਾ ਦਰਬਾਰ ਸਾਹਿਬ ਮੱਥਾ ਟੇਕਣ ਆਉਂਦਾ ਹਾਂ। ਦਸਤਾਰ ਲੈਣ ਦਾ ਤਜਰਬਾ ਇੱਥੇ ਹਰ ਵਾਰੀ ਨਵਾਂ ਹੁੰਦਾ ਹੈ।
” ਉਨ੍ਹਾਂ ਨੇ ਦਸਤਾਰ ਦੀ ਵਿਸ਼ੇਸ਼ਤਾ ਅਤੇ ਸ਼ਾਨ ਬਾਰੇ ਗੱਲ ਕਰਦਿਆਂ ਕਿਹਾ ਕਿ “ਪੱਗ ਬੰਨ ਕੇ ਗਾਇਆ ਹੈ, ਤੇ ਇਹੀ ਸਾਡੀ ਪਹਿਚਾਣ ਹੈ।”ਉਨ੍ਹਾਂ ਨੇ ਕਿਹਾ ਕਿ ਜਿਵੇਂ ਰਾਜਿਆਂ ਦੀ ਤਾਜਪੋਸ਼ੀ ਹੁੰਦੀ ਹੈ, ਓਸੇ ਤਰ੍ਹਾਂ ਹਰ ਸਿੰਘ ਦੀ ਰੋਜ਼ ਦਸਤਾਰ ਬੰਨਣੀ ਵੀ ਇਕ ਤਾਜਪੋਸ਼ੀ ਹੀ ਹੁੰਦੀ ਹੈ। ਉਨ੍ਹਾਂ ਆਖਿਆ ਕਿ ਪੱਗ ਸਿਰਫ਼ ਇੱਕ ਕਲਾਫ਼ ਨਹੀਂ, ਸਗੋਂ ਇਹ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਹੋਈ ਸ਼ਾਨ ਹੈ। “1699 ਦੀ ਵਿਸਾਖੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਬਣਾਇਆ ਸੀ, ਤਾਂ ਉਨ੍ਹਾਂ ਨੇ ਸਾਨੂੰ ਦਸਤਾਰ ਦਿੱਤੀ। ਇਹ ਸਾਡੀ ਪਛਾਣ, ਸਾਡੀ ਇਜ਼ਤ ਹੈ।”ਮਲਕੀਤ ਸਿੰਘ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ, “ਦਸਤਾਰ ਸਾਡੀ ਵਿਰਾਸਤ ਹੈ, ਇਸਨੂੰ ਮਾਣ ਨਾਲ ਸਾਂਭੋ।
ਜਿਨ੍ਹਾਂ ਨੌਜਵਾਨਾਂ ਨੇ ਪੱਗ ਛੱਡੀ ਸੀ, ਉਹ ਹੁਣ ਮੁੜ ਬੰਨਣ ਲੱਗ ਪਏ ਨੇ। ਇਹ ਬਦਲਾਅ ਪਾਉਣ ਵਿੱਚ ਸਰਦਾਰ ਐਕਸਲੂਜਿਵ ਵਰਗੀਆਂ ਦੁਕਾਨਾਂ ਦੀ ਭੂਮਿਕਾ ਕਾਬਿਲੇ ਤਾਰੀਫ਼ ਹੈ।”ਸਰਦਾਰ ਐਕਸਲੂਜਿਵ ਦੁਕਾਨ ਦੇ ਮਾਲਕ ਹਰਕੀਰਤ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਸਾਬੀਤ ਕਰ ਰਹੇ ਹਨ ਕਿ ਪਗੜੀ ਸਿਰਫ਼ ਰਵਾਇਤੀ ਨਹੀਂ, ਸਗੋਂ ਫੈਸ਼ਨ ਅਤੇ ਪਹਿਚਾਣ ਦਾ ਹਿੱਸਾ ਵੀ ਬਣ ਚੁੱਕੀ ਹੈ। “ਉਹ ਸਿਰਫ਼ ਪੱਗ ਨਹੀਂ ਲੈ ਕੇ ਜਾਂਦੇ, ਉਹ ਹਰ ਵਾਰੀ ਕੁਝ ਨਵੇਂ ਕਲਰ, ਨਵੇਂ ਸਟਾਈਲਸ ਲੈ ਕੇ ਜਾਂਦੇ ਹਨ, ਜਿਸ ਕਾਰਨ ਬਹੁਤ ਸਾਰੇ ਨੌਜਵਾਨ ਉਨ੍ਹਾਂ ਨੂੰ ਫੋਲੋ ਕਰਦੇ ਨੇ,” ਉਨ੍ਹਾਂ ਕਿਹਾ।ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਨਵੇਂ ਕਲਰ ਦੀਆਂ ਪੱਗਾਂ ਇੱਥੋਂ ਚੁਣੀਆਂ ਹਨ ਜੋ ਕਿ ਅਜੋਕੇ ਨੌਜਵਾਨਾਂ ਵਿੱਚ ਹਾਈਲਾਈਟ ਹੋਣਗੀਆਂ। “ਮੈਨੂੰ ਇਨ੍ਹਾਂ ਰੰਗਾਂ ਵਿੱਚੋਂ ਕੁਝ ਐਸੇ ਵੀ ਮਿਲੇ ਜੋ ਮੈਂ ਪਹਿਲਾਂ ਕਦੇ ਨਹੀਂ ਵੇਖੇ,” ਉਨ੍ਹਾਂ ਖੁਸ਼ੀ ਦਿੱਲੀ ਇਸ ਮੌਕੇ ਤੇ ਉਨ੍ਹਾਂ ਦਾ ਗੀਤ “ਤੂਤਾਂ ਵਾਲੇ ਖੂਹ ਤੇ ਜਮਾਲ ਆ ਗਿਆ” ਵੀ ਉਨ੍ਹਾਂ ਦੀ ਕਲਚਰਲ ਕਮੀਟਮੈਂਟ ਨੂੰ ਦਰਸਾਉਂਦਾ ਹੈ। ਉਨ੍ਹਾਂ ਆਖ਼ਿਰ ਵਿਚ ਕਿਹਾ, “ਸਾਡਾ ਕਲਚਰ, ਸਾਡੀ ਦਸਤਾਰ, ਸਾਡੀ ਆਨ-ਬਾਨ-ਸ਼ਾਨ ਹੈ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਇਸਨੂੰ ਮਾਣ ਨਾਲ ਸਾਂਭੋ।”






