Site icon Dainik Savera Punjab

‘ਮੈਂ ਤਿੰਨ ਵਾਰੀ ਮਰੀ… ਪਰ ਹਰ ਵਾਰੀ ਵਾਪਸ ਆ ਗਈ!’— ਔਰਤ ਨੇ ਖੋਲ੍ਹੇ ਪਰਲੋਕ ਦੇ ਰਾਜ

woman-near-death-experience-secrets-afterlife

woman-near-death-experience-secrets-afterlife

ਨੈਸ਼ਨਲ ਡੈਸਕ: ਮੌਤ ਸਦੀਓਂ ਤੋਂ ਮਨੁੱਖਤਾ ਲਈ ਇੱਕ ਅਣਸੁਲਝਿਆ ਭੇਤ ਰਹੀ ਹੈ। ਕੀ ਮੌਤ ਤੋਂ ਬਾਅਦ ਵੀ ਕੋਈ ਹੋਰ ਜ਼ਿੰਦਗੀ ਹੁੰਦੀ ਹੈ? ਕੀ ਆਤਮਾ ਅਮਰ ਹੈ? ਇਹ ਸਵਾਲ ਅਕਸਰ ਉਨ੍ਹਾਂ ਲੋਕਾਂ ਦੇ ਤਜਰਬਿਆਂ ਰਾਹੀਂ ਉਭਰਦੇ ਹਨ, ਜਿਨ੍ਹਾਂ ਨੇ ਮੌਤ ਦੇ ਬਹੁਤ ਨੇੜੇ ਦਾ ਅਨੁਭਵ ਕੀਤਾ ਹੋਵੇ।

ਅਮਰੀਕਾ ਦੇ ਮੈਰੀਲੈਂਡ ਦੀ 80 ਸਾਲਾ ਨੌਰਮਾ ਐਡਵਰਡਸ ਦੀ ਕਹਾਣੀ ਵੀ ਕੁਝ ਐਸੇ ਹੀ ਅਨੋਖੇ ਅਨੁਭਵਾਂ ਨਾਲ ਭਰੀ ਹੋਈ ਹੈ। ਨੌਰਮਾ ਦੱਸਦੀ ਹੈ ਕਿ ਉਹ ਤਿੰਨ ਵਾਰ ਕਲੀਨਿਕਲੀ ਮਰੀ ਹੋਈ, ਪਰ ਹਰ ਵਾਰੀ ਉਹ ਮੁੜ ਜ਼ਿੰਦਗੀ ਵੱਲ ਵਾਪਸ ਆ ਗਈ।

ਇੰਡੋਨੇਸ਼ੀਆ ਮਾਸਟਰਜ਼ ‘ਚ ਸਿੰਧੂ ਦੀ ਧਮਾਕੇਦਾਰ ਜਿੱਤ, ਕਵਾਰਟਰ ਫਾਈਨਲ ‘ਚ ਦਾਖਲਾ!

ਉਹ ਦੱਸਦੀ ਹੈ ਕਿ ਮੌਤ ਦੇ ਪਲਾਂ ਦੌਰਾਨ ਉਸਨੇ ਇੱਕ ਅਜਿਹੀ ਦੁਨੀਆਂ ਦੇ ਦਰਸ਼ਨ ਕੀਤੇ ਜੋ ਆਮ ਤੌਰ ‘ਤੇ ਸਿਰਫ ਕਲਪਨਾ ਵਿੱਚ ਹੀ ਆਉਂਦੀ ਹੈ। ਨੌਰਮਾ ਅਨੁਭਵ ਕਰਦੀ ਹੈ ਕਿ ਮੌਤ ਤੋਂ ਬਾਅਦ ਉਸਦੀ ਪੂਰੀ ਜ਼ਿੰਦਗੀ ਉਸਦੇ ਸਾਹਮਣੇ ਇੱਕ ਫਿਲਮ ਵਾਂਗ ਚੱਲੀ, ਜਿਵੇਂ ਇਹ ਸਭ ਕੁਝ ਪਹਿਲਾਂ ਤੋਂ ਹੀ ਲਿਖਿਆ ਹੋਇਆ ਹੋਵੇ।

ਇਹ ਕਹਾਣੀ ਸਿਰਫ ਹੈਰਾਨੀਜਨਕ ਨਹੀਂ, ਸਗੋਂ ਮੌਤ ਅਤੇ ਆਤਮਿਕਤਾ ਬਾਰੇ ਸੋਚਣ ਲਈ ਨਵੀਂ ਦਿਸ਼ਾ ਵੀ ਦਿੰਦੀ ਹੈ।

“ਮੈਂ ਤਿੰਨ ਵਾਰੀ ਮਰੀ ਤੇ ਮੁੜ ਆ ਗਈ“: ਨੌਰਮਾ ਐਡਵਰਡਸ ਨੇ ਦੱਸਿਆ ਮੌਤ ਤੋਂ ਬਾਅਦ ਦਾ ਅਨੁਭਵ

ਅਮਰੀਕਾ ਦੀ ਮੈਰੀਲੈਂਡ ਰਾਜ ਦੀ ਨੌਰਮਾ ਐਡਵਰਡਸ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਤਿੰਨ ਵਾਰੀ ਮਰੀ ਤੇ ਮੁੜ ਜਿੰਦਾ ਹੋਈ ਹੈ। ਉਨ੍ਹਾਂ ਦੇ ਇਹ ਅਨੁਭਵ ਇਨ੍ਹਾਂ ਦਿਨੀਂ ਕਾਫੀ ਚਰਚਾ ਵਿੱਚ ਹਨ।

ਪਹਿਲੀ ਵਾਰੀ ਮੌਤ ਦਾ ਅਨੁਭਵ

ਨੌਰਮਾ ਦੱਸਦੀ ਹੈ ਕਿ ਪਹਿਲੀ ਵਾਰੀ ਉਹ 20 ਸਾਲ ਦੀ ਉਮਰ ਵਿੱਚ ਕੰਮ ‘ਤੇ ਜਾਂਦੇ ਹੋਏ ਅਚਾਨਕ ਬੇਹੋਸ਼ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਸ਼ਰੀਰ ਵਿੱਚ ਇੱਕ ਮਰੇ ਹੋਏ ਭ੍ਰੂਣ ਦੀ ਵਜ੍ਹਾ ਨਾਲ ਜ਼ਹਿਰ ਫੈਲ ਰਿਹਾ ਸੀ। ਬੇਹੋਸ਼ੀ ਦੌਰਾਨ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਛੱਤ ਵਰਗੀ ਥਾਂ ‘ਤੇ ਮਹਿਸੂਸ ਕੀਤਾ, ਜਿੱਥੋਂ ਉਹ ਆਪਣਾ ਸ਼ਰੀਰ ਓਪਰੇਸ਼ਨ ਟੇਬਲ ‘ਤੇ ਪਿਆ ਹੋਇਆ ਦੇਖ ਰਹੀ ਸੀ। ਉਹ ਬੋਲਣਾ ਚਾਹੁੰਦੀ ਸੀ, ਪਰ ਕੋਈ ਸੁਣ ਨਹੀਂ ਰਿਹਾ ਸੀ।

ਦੂਜੀ ਵਾਰੀ ਮੌਤ

ਨਵੰਬਰ 2024 ਵਿੱਚ ਨੌਰਮਾ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਹਸਪਤਾਲ ‘ਚ ਦਮ ਤੋੜ ਗਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਔਰਤ ਨਜ਼ਰ ਆਈ ਜੋ ਉਨ੍ਹਾਂ ਲਈ ਇੱਕ ਫਰਿਸ਼ਤਾ ਸੀ। ਉਹ ਕਹਿੰਦੀ ਹੈ ਕਿ ਉਹ ਸਵਰਗ ਵਰਗੀ ਥਾਂ ਦੇ ਬਹੁਤ ਨੇੜੇ ਸੀ, ਪਰ ਉਨ੍ਹਾਂ ਨੂੰ ਮੁੜ ਵਾਪਸ ਭੇਜ ਦਿੱਤਾ ਗਿਆ।

ਸਾਇਨਾ ਨੇਹਵਾਲ ਦੇ ਸਨਿਆਸ ਤੇ ਕੋਹਲੀ ਨੇ ਦਿੱਤੀ ਸ਼ਲਾਘਾ..

ਹੁਣ ਮੌਤ ਤੋਂ ਨਹੀਂ ਡਰਦੀਆਂ

ਨੌਰਮਾ ਹੁਣ ਬੁਜ਼ੁਰਗ ਲੋਕਾਂ ਨਾਲ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਆਤਮਿਕ ਤਾਕਤ ਦਿੰਦੀਆਂ ਹਨ। ਉਹ ਕਹਿੰਦੀ ਹੈ ਕਿ ਮੌਤ ਸਿਰਫ਼ ਸਰੀਰ ਦੀ ਹੁੰਦੀ ਹੈ, ਆਤਮਾ ਅਮਰ ਹੁੰਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਜੀਵਨ ਮਿਸ਼ਨ ਅਜੇ ਪੂਰਾ ਨਹੀਂ ਹੋਇਆ। ਉਹ ਲੋਕਾਂ ਨੂੰ ਮੌਤ ਦੇ ਡਰ ਤੋਂ ਮੁਕਤ ਕਰਨਾ ਚਾਹੁੰਦੀ ਹਨ, ਤਾਂ ਜੋ ਉਹ ਆਤਮਿਕ ਯਾਤਰਾ ਨੂੰ ਸਮਝ ਸਕਣ ਅਤੇ ਸ਼ਾਂਤ ਮਨ ਨਾਲ ਅੱਗੇ ਵਧ ਸਕਣ।

ਇਹ ਕਹਾਣੀ ਮਿਰਰ ਦੀ ਰਿਪੋਰਟ ‘ਚ ਆਈ ਹੈ, ਜਿਸ ਵਿੱਚ ਨੌਰਮਾ ਦੇ ਅਨੁਭਵਾਂ ਨੂੰ ਦਰਸਾਇਆ ਗਿਆ ਹੈ।

woman-near-death-experience-secrets-afterlife
Exit mobile version