Site icon Dainik Savera Punjab

Crime : ਅਮਰੀਕਾ ‘ਚ ਗੁਰਦੁਆਰੇ ਅੰਦਰੋਂ ਸਿੱਖ ਵਿਅਕਤੀ ਨੂੰ ਕੀਤਾ ਕਿਡਨੈਪ, ਸੀਸੀਟੀਵੀ ਫੁਟੇਜ ਆਈ ਸਾਹਮਣੇ

USA News : ਅਮਰੀਕਾ ਦੇ ਕੈਲੇਫੋਰਨੀਆ ‘ਚ ਟਰੇਸੀ ਸਿਟੀ ਦੇ ਗੁਰਦੁਆਰਾ ਕੰਪਲੈਕਸ ‘ਚੋਂ ਇਕ ਸਿੱਖ ਵਿਅਕਤੀ ਨੂੰ ਕਿਡਨੈਪ ਕਰ ਲਿਆ ਗਿਆ। ਅਵਤਾਰ ਸਿੰਘ ਦਾ ਅਪਹਰਣ ਉਸ ਸਮੇਂ ਹੋਇਆ ਜਦੋਂ ਉਹ ਗੁਰਦੁਆਰਾ ਕੰਪਲੈਕਸ ਚ ਸ਼ਾਮਿਲ ਸਨ। ਪੁਲਿਸ ਨੂੰ ਇਸ ਮਾਮਲੇ ‘ਚ ਇਕ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ‘ਚ ਤਿੰਨ ਅਣਜਾਣ ਲੋਕ ਦਿਖਾਈ ਦੇ ਰਹੇ ਹਨ ਅਤੇ ਇਕ ਚਿੱਟੇ ਰੰਗ ਦੀ ਐਕਸਯੂਵੀ ਕਾਰ ਦਿਖਾਈ ਦੇ ਰਹੀ ਹੈ।

ਪੰਜਾਬ ਦੇ ਲੁਧਿਆਣਾ ‘ਚ ਵਾਪਰਿਆ ਵੱਡਾ ਹਾਦਸਾ ; ਕਾਰ ਤੇ ਬਾਈਕ ਦੀ ਟੱਕਰ ‘ਚ 2 ਲੋਕਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਦੇ ਟਰੇਸੀ ਸਿਟੀ ਦੇ ਇਕ ਗੁਰਦੁਆਰਾ ਸਾਹਿਬ ਦੇ ਕੰਪਲੈਕਸ (Gurdwara Sahib Complex) ਵਿਚੋਂ ਜਿਸ ਸਿੱਖ ਵਿਅਕਤੀ ਨੂੰ ਅਗਵਾ (Kidnapping) ਕੀਤਾ ਗਿਆ ਹੈ, ਦਾ ਨਾਮ ਅਵਤਾਰ ਸਿੰਘ ਹੈ । ਅਗਵਾ ਕੀਤਾ ਗਿਆ ਵਿਅਕਤੀ ਅਵਤਾਰ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਹੈ ਪਰ ਉਸ ਦਾ ਪਰਿਵਾਰ ਕਈ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਰਹਿ ਰਿਹਾ ਹੈ। ਅਵਤਾਰ ਸਿੰਘ ਦੀ ਉਮਰ 57 ਸਾਲ ਦੱਸੀ ਜਾਂਦੀ ਹੈ ਅਤੇ ਉਹ ਲੰਬੇ ਸਮੇਂ ਤੋਂ ਟਰੇਸੀ ਦੇ ਗੁਰਦੁਆਰਾ ਸਾਹਿਬ ਵਿੱਚ ਰਸੋਈਏ ਵਜੋਂ ਕੰਮ ਕਰ ਰਿਹਾ ਸੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਵਿੱਚ ਰਹਿੰਦਾ ਸੀ।

BREAKING : ਮਸ਼ਹੂਰ ਨੂਰਾਂ ਸਿਸਟਰਜ਼ ਦੇ ਪਿਤਾ ਦੀ ਅਚਾਨਕ ਵਿਗੜੀ ਸਿਹਤ, ਦੋਵੇਂ ਕਿਡਨੀਆਂ ਫੇਲ੍ਹ, ਸਾਹ ਲੈਣ ‘ਚ ਹੋ ਰਹੀ ਤਕਲੀਫ

ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਚੋਂ ਅਗਵਾ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਪੁਲਸ ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਕੋਲ ਅਗਵਾ ਦੀ ਰਿਪੋਰਟ ਦਰਜ ਕਰਵਾਈ ਹੈ, ਜਿਸਨੂੰ ਆਧਾਰ ਮੰਨ ਕੇ ਜਿਥੇ ਪੁਲਿਸ (Police) ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਥੇ ਹੀ ਸਥਾਨਕ ਪੁਲਿਸ ਨੇ ਜਨਤਾ ਤੋਂ ਜਾਣਕਾਰੀ ਮੰਗਦਿਆਂ ਅਵਤਾਰ ਸਿੰਘ ਅਤੇ ਐਸ. ਯੂ. ਵੀ. ਦੀ ਇੱਕ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਅਪਲੋਡ ਕੀਤੀ ਹੈ।

Exit mobile version