ਸੁਪਰੀਮ ਕੋਰਟ ਨੇ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ।ਪਵਨ ਬਿਸ਼ਨੋਈ ‘ਤੇ ਇਹ ਇਲਜ਼ਾਮ ਹੈ ਕਿ ਉਸਨੇ ਮੁੱਖ ਮੁਲਜ਼ਮਾਂ ਦੀ ਮਦਦ ਕੀਤੀ। ਪੁਲਿਸ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉਸਦੇ ਰਿਸ਼ਤੇਦਾਰ ਦੇ ਹੱਥੋਂ ਲਾਰੈਂਸ ਬਿਸ਼ਨੋਈ ਦੇ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਇਸ ਤਣਾਅ ਵਿੱਚ ਲਾਰੈਂਸ ਬਿਸ਼ਨੋਈ ਨੇ ਕਥਿਤ ਤੌਰ ‘ਤੇ ਪਵਨ ਨੂੰ ਕਿਹਾ ਕਿ “ਤੂੰ ਸਾਡੀ ਮਦਦ ਕਰ, ਮੈਂ ਤੇਰੇ ਨਾਲ ਸਮਝੌਤਾ ਕਰ ਲਵਾਂਗਾ।”
ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਗੈਰ-ਹਿੰਦੂਆਂ ਦੇ ਦਾਖਲੇ ’ਤੇ ਪਾਬੰਦੀ ਨੂੰ ਮਨਜ਼ੂਰੀ, ਜਾਣੋ ਕਿਉਂ
ਸੁਣਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਵਨ ਬਿਸ਼ਨੋਈ ਨੇ ਆਪਣੇ ਇੱਕ ਦੋਸਤ ਨੂੰ ਗੱਡੀ ਬੋਲੈਰੋ ਲਿਆਉਣ ਲਈ ਕਿਹਾ ਸੀ ਅਤੇ ਇਸ ਗੱਡੀ ਨੂੰ ਘਰ ਰੱਖ ਕੇ ਸ਼ੂਟਰਾਂ ਨੂੰ ਵਾਰਦਾਤ ਕਰਨ ਲਈ ਦਿੱਤਾ।
ਸੁਣਵਾਈ ਕਰਨ ਵਾਲੀ ਬੈਂਚ ਵਿੱਚ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਤਾ ਸ਼ਾਮਲ ਸਨ।

