Site icon Dainik Savera Punjab

ਜਿੱਤ ਦੇ ਬਾਵਜੂਦ ਗਿੱਲ ਨੂੰ ਵੱਡਾ ਝਟਕਾ, IPL ਨੇ ਲਾਇਆ ਭਾਰੀ ਜੁਰਮਾਨਾ

ਨਵੀਂ ਦਿੱਲੀ (ਦੈਨਿਕ ਸਵੇਰਾ): ਦਿੱਲੀ ਕੈਪੀਟਲਸ ਖ਼ਿਲਾਫ਼ (Against Delhi Capitals) ਰੋਮਾਂਚਕ ਜਿੱਤ ਦੇ ਬਾਵਜੂਦ ਗੁਜਰਾਤ ਟਾਈਟਨਸ (Gujarat Titans) ਦੇ ਕਪਤਾਨ ਸ਼ੁਭਮਨ ਗਿੱਲ ਲਈ ਇੱਕ ਮਾੜੀ ਖ਼ਬਰ ਵੀ ਸਾਹਮਣੇ ਆ ਗਈ ਹੈ।

ਪੰਜਾਬ ਦੇ ਮੌਸਮ ’ਚ ਵੱਡਾ ਬਦਲਾਅ, ਕਿਸਾਨਾਂ ਲਈ ਆਈ ਰਾਹਤ ਭਰੀ ਖ਼ਬਰ

ਆਈਪੀਐਲ ਅਧਿਕਾਰੀਆਂ ਨੇ ਸਲੋ ਓਵਰ ਰੇਟ—ਅਰਥਾਤ ਨਿਰਧਾਰਿਤ ਸਮੇਂ ਵਿੱਚ ਓਵਰ ਪੂਰੇ ਨਾ ਕਰਨ—ਦੀ ਉਲੰਘਣਾ ਲਈ ਸ਼ੁਭਮਨ ਗਿੱਲ ’ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿੱਚ ਹੋਏ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੇ ਦਿੱਲੀ ਕੈਪੀਟਲਸ ਨੂੰ ਆਖ਼ਰੀ ਗੇਂਦ ’ਤੇ ਕੇਵਲ 1 ਦੌੜ ਨਾਲ ਹਰਾਕੇ ਸੀਜ਼ਨ ਦੀ ਪਹਿਲੀ ਜਿੱਤ ਆਪਣੇ ਨਾਮ ਕੀਤੀ।

 

ਮੈਚ ਦੌਰਾਨ ਓਵਰ ਪੂਰੇ ਕਰਨ ਵਿੱਚ ਹੋਈ ਦੇਰੀ ਗਿੱਲ ਲਈ ਭਾਰੀ ਪੈ ਗਈ। ਆਈਪੀਐਲ ਦੇ ਮੈਚ ਨੰਬਰ 14 ਵਿੱਚ ਦਿੱਲੀ ਕੈਪੀਟਲਸ ਖ਼ਿਲਾਫ਼ ਗੁਜਰਾਤ ਟਾਈਟਨਸ ਤੈਅ ਸਮੇਂ ਨਾਲੋਂ ਹੌਲੀ ਗਤੀ ਨਾਲ ਓਵਰ ਸੁੱਟਦੇ ਨਜ਼ਰ ਆਏ।

shubman-gill-fined-after

Exit mobile version