Site icon Dainik Savera Punjab

ਹਿੰਦੀ ਬੋਲਣ ‘ਤੇ ਮਾਂ ਦਾ ਖੌਫਨਾਕ ਕਦਮ: 6 ਸਾਲਾ ਧੀ ਦੀ ਹਤਿਆ…!

mother-allegedly-kills-6-year-old-daughte

mother-allegedly-kills-6-year-old-daughte

ਨਵੀਂ ਦਿਲੀ: ਮਹਾਰਾਸ਼ਟਰ ਦੇ ਨਵੀ ਮੁੰਬਈ ਦੇ ਕਲੰਬੋਲੀ ਇਲਾਕੇ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੇ ਇਕ 30 ਸਾਲ ਦੀ ਮਹਿਲਾ ਨੇ ਆਪਣੀ ਛੇ ਸਾਲ ਦੀ ਧੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਦੇ ਅਨੁਸਾਰ ਇਹ ਘਟਨਾ 24 ਦਸੰਬਰ ਨੂੰ ਵਾਪਰੀ ਜਦੋਂ ਘਰ ਵਿੱਚ ਹੋਰ ਕੋਈ ਮੌਜੂਦ ਨਹੀਂ ਸੀ।

ਧੀ ਦਾ ਪਿਤਾ ਜਦੋਂ ਘਰ ਆਇਆ ਤਾਂ ਉਸਨੇ ਬੱਚੀ ਨੂੰ ਬੇਹੋਸ਼ ਹਾਲਤ ਵਿੱਚ ਪਾਇਆ ਅਤੇ ਤੁਰੰਤ ਹਸਪਤਾਲ ਲੈ ਗਿਆ। ਮਾਂ ਨੇ ਪਹਿਲਾਂ ਇਸ ਮੌਤ ਨੂੰ ਦਿਲ ਦੇ ਦੌਰੇ ਨਾਲ ਜੋੜ ਕੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਅਧਿਕਾਰੀ ਰਾਜਿੰਦਰ ਕੋਟੇ ਨੂੰ ਮਾਮਲਾ ਸ਼ੱਕੀ ਲੱਗਾ। ਉਸਨੇ ਵਿਸ਼ੇਸ਼ ਪੋਸਟਮਾਰਟਮ ਦੀ ਮੰਗ ਕੀਤੀ ਜਿਸ ਤੋਂ ਬਾਅਦ ਸੱਚਾਈ ਸਾਹਮਣੇ ਆਈ। ਲਗਭਗ ਛੇ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਮਹਿਲਾ ਨੇ ਆਪਣੀ ਧੀ ਦੀ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ।

ਪੇਟ ਦਰਦ ਤੋਂ ਖੁਲਿਆ ਖੌਫਨਾਕ ਰਾਜ – ਜੈਪੁਰ ਹਸਪਤਾਲ ਵਿੱਚ ਆਪਰੇਸ਼ਨ ਨੇ ਸਭ ਨੂੰ ਚੌਕਾਇਆ

ਪੁਲਿਸ ਦੇ ਅਨੁਸਾਰ ਮਹਿਲਾ ਆਪਣੀ ਧੀ ਦੇ ਮਰਾਠੀ ਨਾ ਬੋਲਣ ਕਾਰਨ ਗੁੱਸੇ ਵਿੱਚ ਰਹਿੰਦੀ ਸੀ। ਇਸ ਤੋਂ ਇਲਾਵਾ ਉਹ ਇਸ ਗੱਲ ਨਾਲ ਵੀ ਨਾਰਾਜ਼ ਸੀ ਕਿ ਉਸਨੂੰ ਪੁੱਤਰ ਨਹੀਂ ਹੋਇਆ। ਮਹਿਲਾ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਅਤੇ ਉਸਦਾ ਇਲਾਜ ਵੀ ਚੱਲ ਰਿਹਾ ਸੀ।

ਜਾਣਕਾਰੀ ਅਨੁਸਾਰ ਮਹਿਲਾ ਨੇ 2017 ਵਿੱਚ ਵਿਆਹ ਕੀਤਾ ਸੀ। ਉਸਦਾ ਪਤੀ ਆਈਟੀ ਇੰਜੀਨੀਅਰ ਹੈ ਅਤੇ ਉਹ ਖੁਦ ਸਾਇੰਸ ਵਿੱਚ ਗ੍ਰੈਜੂਏਟ ਹੈ। ਵਿਆਹ ਤੋਂ ਦੋ ਸਾਲ ਬਾਅਦ ਉਹਨਾਂ ਨੂੰ ਧੀ ਹੋਈ। ਬਚਪਨ ਤੋਂ ਹੀ ਧੀ ਨੂੰ ਬੋਲਣ ਵਿੱਚ ਮੁਸ਼ਕਲ ਆਉਂਦੀ ਸੀ ਜਿਸ ਕਾਰਨ ਮਾਂ ਅਕਸਰ ਉਸ ਨਾਲ ਨਾਰਾਜ਼ ਰਹਿੰਦੀ ਸੀ।

WATCH VIDEO: सुम्बल में काम न करने वाले फव्वारों को लेकर जनता में रोष

ਇਸ ਘਟਨਾ ਨੇ ਨਾ ਸਿਰਫ਼ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਸਗੋਂ ਇਹ ਵੀ ਦਰਸਾਇਆ ਹੈ ਕਿ ਮਾਨਸਿਕ ਪਰੇਸ਼ਾਨੀ ਅਤੇ ਸਮਾਜਿਕ ਦਬਾਅ ਕਿਸ ਤਰ੍ਹਾਂ ਇਕ ਪਰਿਵਾਰ ਲਈ ਖਤਰਨਾਕ ਨਤੀਜੇ ਲਿਆ ਸਕਦੇ ਹਨ।

mother-allegedly-kills-6-year-old-daughte
Exit mobile version