Site icon Dainik Savera Punjab

ਹੈਰਾਨ ਕਰ ਦੇਣ ਵਾਲਾ ਮਾਮਲਾ: ਅਣਜਾਣ ਵਿਅਕਤੀ ਦੀ ਘਰ ‘ਚ ਐਟਰੀ ਪਈ ਮਹਿੰਗੀ,ਫਿਰ ਜੋ ਹੋਇਆ…

Shocking case: Unknown person's house was found to be expensive, then what happened...

Shocking case: Unknown person's house was found to be expensive, then what happened...

Ludhiana News: ਬਿਨਾਂ ਪੁਲਿਸ ਤਸਦੀਕ ਕਿਸੇ ਅਣਜਾਣ ਵਿਅਕਤੀ ਨੂੰ ਘਰ ਵਿੱਚ ਦਾਖਲ ਹੋਣ ਦੇ ਖ਼ਤਰੇ ਦੀ ਇੱਕ ਹੋਰ ਗੰਭੀਰ ਮਿਸਾਲ ਲੁਧਿਆਣਾ ਦੇ ਗੁਰਦੇਵ ਨਗਰ ਇਲਾਕੇ ਤੋਂ ਸਾਹਮਣੇ ਆਈ ਹੈ। ਇੱਥੇ ਖਾਣਾ ਬਣਾਉਣ ਦਾ “ਟਰਾਇਲ” ਦੇਣ ਆਇਆ ਇੱਕ ਨੌਕਰ ਘਰ ਦੇ ਮੰਦਰ ਵਿੱਚੋਂ ਕੀਮਤੀ ਚਾਂਦੀ ਦੀਆਂ ਵਸਤਾਂ ਚੋਰੀ ਕਰਕੇ ਫ਼ਰਾਰ ਹੋ ਗਿਆ। ਇਸ ਘਟਨਾ ਨੇ ਨਾ ਸਿਰਫ਼ ਪੀੜਤ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਹੈ, ਸਗੋਂ ਸ਼ਹਿਰ ਵਾਸੀਆਂ ਲਈ ਵੀ ਚੇਤਾਵਨੀ ਬਣ ਕੇ ਸਾਹਮਣੇ ਆਈ ਹੈ।

ਗੁਰਦੇਵ ਨਗਰ ਦੇ ਰਹਿਣ ਵਾਲੇ ਵਿਜੇ ਘਈ ਦੀ ਸ਼ਿਕਾਇਤ ’ਤੇ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਦੋਸ਼ੀ ਨੌਕਰ ਅਜੈ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਜਾਰੀ ਹੈ। ਸ਼ਿਕਾਇਤਕਰਤਾ ਮੁਤਾਬਕ, 16 ਜਨਵਰੀ ਨੂੰ ਸਨਾ ਖੁਰਾਨਾ ਨਾਮਕ ਵਿਅਕਤੀ ਨੇ ਅਜੈ ਕੁਮਾਰ ਨੂੰ ਰਸੋਈਏ ਵਜੋਂ ਉਨ੍ਹਾਂ ਦੇ ਘਰ ਭੇਜਿਆ ਸੀ।

ਅਗਲੇ ਦਿਨ 17 ਜਨਵਰੀ ਨੂੰ ਸਵੇਰੇ ਕਰੀਬ 11 ਵਜੇ ਅਜੈ ਕੁਮਾਰ ਟਰਾਇਲ ਲਈ ਘਰ ਪਹੁੰਚਿਆ। ਪਰਿਵਾਰ ਨੇ ਉਸਨੂੰ ਰਸੋਈ ਵਿੱਚ ਖਾਣਾ ਬਣਾਉਣ ਲਈ ਛੱਡ ਦਿੱਤਾ। ਇਸ ਦੌਰਾਨ ਅਜੈ ਦੀ ਨਜ਼ਰ ਰਸੋਈ ਦੀ ਬਜਾਏ ਘਰ ਦੇ ਮੰਦਰ ’ਤੇ ਟਿਕ ਗਈ। ਮੌਕਾ ਮਿਲਦੇ ਹੀ ਉਸਨੇ ਘਰ ਦੇ ਮੰਦਰ ਵਿੱਚੋਂ ਲਗਭਗ 950 ਗ੍ਰਾਮ ਚਾਂਦੀ ਦੀਆਂ ਕੀਮਤੀ ਵਸਤਾਂ ਚੋਰੀ ਕਰ ਲਈਆਂ।

READ ALSO : ਜਲੰਧਰ ‘ਚ ਪੁਲਿਸ ਤੇ ਆਬਕਾਰੀ ਵਿਭਾਗ ਦੀ ਛਾਪੇਮਾਰੀ, ਮਚ ਗਈ ਹਾਹਾਕਾਰ

ਚੋਰੀ ਕੀਤੀਆਂ ਗਈਆਂ ਵਸਤਾਂ ਵਿੱਚ ਚਾਂਦੀ ਦੇ ਭਾਂਡੇ, ਇੱਕ ਚਾਂਦੀ ਦਾ ਝੂਲਾ, ਸਿੱਕੇ ਅਤੇ ਇੱਕ ਚਾਂਦੀ ਦੀ ਟ੍ਰੇ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਕੁਝ ਸਮੇਂ ਤੱਕ ਅਜੈ ਨਜ਼ਰ ਨਾ ਆਉਣ ਅਤੇ ਮੰਦਰ ਵਿੱਚੋਂ ਸਾਮਾਨ ਗਾਇਬ ਮਿਲਣ ’ਤੇ ਪਰਿਵਾਰ ਨੂੰ ਘਟਨਾ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਇਹ ਘਟਨਾ ਸ਼ਹਿਰ ਵਿੱਚ ਨੌਕਰਾਂ ਵੱਲੋਂ ਕੀਤੀਆਂ ਚੋਰੀਆਂ ਦੀ ਕੋਈ ਪਹਿਲੀ ਵਾਰਦਾਤ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਚੇਤਾਵਨੀਆਂ ਦੇਣ ਦੇ ਬਾਵਜੂਦ ਲੋਕ ਅਜੇ ਵੀ ਨੌਕਰਾਂ ਨੂੰ ਬਿਨਾਂ ਪੁਲਿਸ ਤਸਦੀਕ ਦੇ ਘਰ ਵਿੱਚ ਦਾਖਲ ਹੋਣ ਦੇ ਰਹੇ ਹਨ। ਪਿਛਲੇ ਸਮੇਂ ਵਿੱਚ ਨੌਕਰਾਂ ਵੱਲੋਂ ਕਈ ਵੱਡੀਆਂ ਚੋਰੀਆਂ, ਡਕੈਤੀਆਂ ਅਤੇ ਕਤਲ ਤੱਕ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਪਰ ਇਸਦੇ ਬਾਵਜੂਦ ਲੋਕ ਸੁਰੱਖਿਆ ਪ੍ਰਤੀ ਲਾਪਰਵਾਹੀ ਵਰਤ ਰਹੇ ਹਨ।

ਅਜਨਬੀਆਂ ’ਤੇ ਅੰਨ੍ਹੇਵਾਹ ਭਰੋਸਾ ਕਰਨਾ ਨਾ ਸਿਰਫ਼ ਆਪਣੀ ਸੰਪਤੀ ਲਈ, ਸਗੋਂ ਜਾਨੀ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਬਣ ਸਕਦਾ ਹੈ। ਇਹ ਮਾਮਲਾ ਸ਼ਹਿਰ ਵਾਸੀਆਂ ਲਈ ਇੱਕ ਵੱਡਾ ਸਬਕ ਅਤੇ ਚੇਤਾਵਨੀ ਹੈ ਕਿ ਘਰੇਲੂ ਨੌਕਰ ਰੱਖਣ ਤੋਂ ਪਹਿਲਾਂ ਪੁਲਿਸ ਤਸਦੀਕ ਕਰਵਾਉਣਾ ਕਿੰਨਾ ਜ਼ਰੂਰੀ ਹੈ।

ਪੂਰੇ ਜ਼ਿਲ੍ਹੇ ‘ਚ ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ! ਮਾੜੇ ਅਨਸਰਾਂ ਦੀ ਨਹੀਂ ਹੁਣ ਖੈਰ, ਸੁਣੋ Live

Exit mobile version