Site icon Dainik Savera Punjab

SHO Hardeep Singh ਨੂੰ ਸਸਪੈਂਡ ਕਰਨ ਦੀਆਂ ਬੇ-ਬੁਨਿਆਦ ਅਫਵਾਹਾਂ ਸਾਬਿਤ ਹੋਈਆ ਗਲਤ

Baseless rumors of suspending SHO Hardeep Singh

Baseless rumors of suspending SHO Hardeep Singh

ਖੰਨਾ ਨਿਊਜ਼ : ਪੁਲਿਸ ਜ਼ਿਲ੍ਹਾ ਖੰਨਾ ਦੇ ਡੀਐੱਸਪੀ (ਆਈ) ਮੋਹਿਤ ਸਿੰਗਲਾ ਨੇ ਸ਼ੁੱਕਰਵਾਰ ਸ਼ਾਮ ਨੂੰ ਵੀਡੀਓ ਮੈਸੇਜ ਰਾਹੀਂ ਸਪੱਸ਼ਟ ਕੀਤਾ ਕਿ ਸਿਟੀ ਥਾਣਾ-2 ਦੇ ਐੱਸਐੱਚਓ ਹਰਦੀਪ ਸਿੰਘ ਨੂੰ ਸਸਪੈਂਡ ਕਰਨ ਦੀਆਂ ਚਲ ਰਹੀਆਂ ਅਫਵਾਹਾਂ ਬਿਲਕੁਲ ਗਲਤ ਹਨ। ਉਨ੍ਹਾਂ ਨੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੀਆਂ ਗਲਤ ਖ਼ਬਰਾਂ ਨਾ ਸਾਂਝਾ ਕਰਨ ਦੀ ਅਪੀਲ ਕੀਤੀ।

ਡੀਐੱਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਖੰਨਾ ਜ਼ਿਲ੍ਹੇ ਦੇ 5 ਬਲਾਕਾਂ ਵਿੱਚ ਪੰਚਾਇਤੀ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸ਼ਾਂਤੀਪੂਰਕ ਢੰਗ ਨਾਲ ਹੋਈਆਂ। ਨਾਂਮਜ਼ਦਗੀ ਪੱਤਰ ਤੋਂ ਲੈ ਕੇ ਵੋਟ ਗਿਣਤੀ ਤੱਕ ਸਾਰੀ ਪ੍ਰਕਿਰਿਆ ਬਿਨਾਂ ਕਿਸੇ ਗੜਬੜੀ ਦੇ ਪੂਰੀ ਹੋਈ।

READ ALSO : ਪੰਜਾਬੀ ਲੋਕ ਗਾਇਕੀ ਦੀ ਅਮਿੱਟ ਛਾਪ: ਮਾਈ ਮੋਹਣੋ ਦੇ ਨਾਮ ਨਾਲ ਫੈਮਸ ਜਗਮੋਹਨ ਕੌਰ

ਸਿਰਫ਼ ਤਿੰਨ ਬਾਕਸ ਦੀ ਗਿਣਤੀ ਬਾਕੀ ਰਹਿਣ ਸਮੇਂ ਯਾਦਵਿੰਦਰ ਸਿੰਘ ਯਾਦੂ ਨੇ ਐੱਸਡੀਐੱਮ ਨਾਲ ਵਿਵਾਦ ਕੀਤਾ ਅਤੇ ਧਮਕੀਆਂ ਦਿੱਤੀਆਂ। ਇਸ ਦੇ ਬਾਅਦ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ। ਯਾਦੂ ਦੇ ਹਮਾਇਤੀਆਂ ਨੇ ਜੀਟੀ ਰੋਡ ਜਾਮ ਕਰ ਦਿੱਤਾ, ਜਿਸ ਕਾਰਨ ਐਂਬੂਲੈਂਸ ਵੀ ਫਸ ਗਈ। ਉਨ੍ਹਾਂ ਖ਼ਿਲਾਫ਼ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਡੀਐੱਸਪੀ ਮੋਹਿਤ ਸਿੰਗਲਾ ਨੇ ਇਹ ਵੀ ਕਿਹਾ ਕਿ ਯਾਦੂ ਖ਼ਿਲਾਫ਼ ਪਹਿਲਾਂ ਵੀ ਲਗਭਗ ਦਸ ਕੇਸ ਦਰਜ ਹਨ।

ਗੁਰਦਾਸਪੁਰ ‘ਚ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

Baseless rumors of suspending SHO Hardeep Singh
Exit mobile version