Site icon Dainik Savera Punjab

ਆਡੀਓ ਕਲਿੱਪ ਵਿੱਚ ਸ਼ਹਿਜ਼ਾਦ ਭੱਟੀ ਦਾ ਗੈਂਗਸਟਰਾਂ ਨੂੰ ਖੁੱਲ੍ਹਾ ਚੈਲੈਂਜ, ਹੈਰੀ ਬਾਕਸਰ ਤੇ ਮਲਿਕ ‘ਤੇ ਤਿੱਖੇ ਹਮਲੇ

In the audio clip, Shahzad Bhatti openly challenges gangsters, attacks Harry Boxer and Malik

In the audio clip, Shahzad Bhatti openly challenges gangsters, attacks Harry Boxer and Malik

ਇੱਕ ਆਡੀਓ ਕਲਿੱਪ ਵਿੱਚ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਗੈਂਗਸਟਰ ਹਰੀ ਬਾਕਸਰ ਅਤੇ ਮਲਿਕ ‘ਤੇ ਤਿੱਖੇ ਹਮਲੇ ਕਰਦੇ ਹੋਏ ਉਨ੍ਹਾਂ ਨੂੰ ਖੁੱਲ੍ਹਾ ਚੈਲੈਂਜ ਦਿੱਤਾ ਹੈ। ਭੱਟੀ ਨੇ ਦੋਵਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਦੂਜਿਆਂ ਦੇ ਇਸ਼ਾਰਿਆਂ ‘ਤੇ ਕੰਮ ਕਰਦੇ ਹਨ ਅਤੇ ਬਿਨਾਂ ਵਜ੍ਹਾ ਉਸਦਾ ਨਾਮ ਲੈ ਰਹੇ ਹਨ।

ਭੱਟੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਉਹ ਉਸਨੂੰ ਮਾਰ ਦੇਣਗੇ, ਪਰ ਉਹ ਸਾਫ਼ ਕਰਨਾ ਚਾਹੁੰਦਾ ਹੈ ਕਿ ਜਿਸ ਵਿੱਚ ਹਿੰਮਤ ਹੈ ਉਹ ਸਾਹਮਣੇ ਆ ਕੇ ਗੱਲ ਕਰੇ। ਉਸਨੇ ਕਿਹਾ ਕਿ ਉਹ ਦੋਵਾਂ ਨੂੰ ਠੀਕ ਤਰ੍ਹਾਂ ਜਾਣਦਾ ਵੀ ਨਹੀਂ ਅਤੇ ਜੇਕਰ ਉਹ ਸੱਚਮੁੱਚ ਕਿਸੇ ਵੱਡੇ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕਰਦੇ ਹਨ ਤਾਂ ਪਹਿਲਾਂ ਆਪਣੇ ਦਾਵਿਆਂ ਨੂੰ ਸਾਬਤ ਕਰਨ।

READ ALSO : Breaking News: ਫਾਜ਼ਿਲਕਾ ਵਿੱਚ ਹਨੀਟ੍ਰੈਪ ਰੈਕੇਟ ਦਾ ਪਰਦਾਫਾਸ਼, ਸਾਬਕਾ ਸਰਪੰਚ ਤੇ ਮਹਿਲਾ ਸਾਥੀ ਗ੍ਰਿਫ਼ਤਾਰ

ਮਲਿਕ ਨੂੰ ਚੁਣੌਤੀ ਦਿੰਦਿਆਂ ਭੱਟੀ ਨੇ ਕਿਹਾ ਕਿ ਉਸਦੇ ਖ਼ਿਲਾਫ਼ ਗੋਲੀਬਾਰੀ ਦੇ ਹੁਕਮ ਦੇਣ ਦੀਆਂ ਗੱਲਾਂ ਸਿਰਫ਼ ਦਾਅਵੇ ਹਨ। ਜੇਕਰ ਇਹ ਗੱਲ ਸੱਚ ਹੈ ਤਾਂ ਸਹੁੰ ਖਾ ਕੇ ਦੱਸਣ ਕਿ ਕੀ ਉਹ ਜਾਂ ਉਸਦੇ ਸਾਥੀਆਂ ਨੇ ਕਦੇ ਉਸ ‘ਤੇ ਹਮਲਾ ਕੀਤਾ ਹੈ। ਭੱਟੀ ਨੇ ਕਿਹਾ ਕਿ ਝੂਠੀਆਂ ਗੱਲਾਂ ਫੈਲਾ ਕੇ ਲੋਕਾਂ ਨੂੰ ਭੜਕਾਉਣਾ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਉਹ ਆਪਣੇ ਬਲ ‘ਤੇ ਖੜ੍ਹਾ ਹੈ, ਕਿਸੇ ਹੋਰ ਦੇ ਨਾਮ ‘ਤੇ ਨਹੀਂ।

ਚਿਹਰਾ ਦਿਖਾ ਕੇ ਵੀਡੀਓ ਬਣਾਉਣ ਦੀ ਚੁਣੌਤੀ

ਹਰੀ ਬਾਕਸਰ ‘ਤੇ ਨਿਸ਼ਾਨਾ ਸਾਧਦਿਆਂ ਭੱਟੀ ਨੇ ਕਿਹਾ ਕਿ ਦੋ ਪਿਸਤੌਲ ਫੜ ਕੇ ਵੀਡੀਓ ਬਣਾਉਣਾ ਅਤੇ ਵੱਡੀਆਂ-ਵੱਡੀਆਂ ਗੱਲਾਂ ਕਰਨਾ ਆਸਾਨ ਹੁੰਦਾ ਹੈ। ਉਸਨੇ ਚੈਲੈਂਜ ਦਿੰਦਿਆਂ ਕਿਹਾ ਕਿ ਜੇਕਰ ਉਹ ਸੱਚਮੁੱਚ ਗੈਂਗਸਟਰ ਹੈ ਤਾਂ ਆਪਣਾ ਚਿਹਰਾ ਦਿਖਾ ਕੇ ਵੀਡੀਓ ਬਣਾਏ ਅਤੇ ਆਪਣੇ ਘਰ ਦੇ ਸਾਹਮਣੇ ਖੜ੍ਹ ਕੇ ਉਸਨੂੰ ਸਮਾਂ ਦੱਸੇ।ਭੱਟੀ ਨੇ ਕਿਹਾ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਉਹ ਦੱਸੇਗਾ ਕਿ ਅਸਲ ਵਿੱਚ ਖੇਡ ਕੀ ਹੁੰਦੀ ਹੈ।

ਅੰਤ ਵਿੱਚ ਦਿੱਤੀ ਤਿੱਖੀ ਚੇਤਾਵਨੀ

ਆਪਣੇ ਸੰਦੇਸ਼ ਦੇ ਅੰਤ ਵਿੱਚ ਭੱਟੀ ਨੇ ਕਿਹਾ ਕਿ ਉਹਨਾਂ ਨੂੰ ਜੋ ਕਰਨਾ ਹੈ ਕਰ ਲੈਣ, ਉਸਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਜਿਸ ਦਿਨ ਉਹ ਮੈਦਾਨ ਵਿੱਚ ਉਤਰਿਆ, ਉਸ ਦਿਨ ਉਨ੍ਹਾਂ ਨੂੰ ਆਪਣੇ ਕੀਤੇ ਦੀ ਕਿਮਤ ਚੁਕਾਉਣੀ ਪਵੇਗੀ।

ਹੋਲੀ ਮੌਕੇ ਹੁਲੜਬਾਜ਼ੀ ‘ਤੇ ਸ਼ਿਕੰਜਾ ਕੱਸਣ ਲਈ Khanna Police ਨੇ ਲਗਾਇਆ ਹਾਈਟੈਕ ਨਾਕਾ

Exit mobile version