Punjab News
Punjab News

SGPC Meeting : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਆਰਟੀਫੀਸ਼ਲ ਇੰਟੈਲੀਜੈਂਸ (AI) ਦੀ ਗਲਤ ਵਰਤੋਂ ਕਰਕੇ ਸਿੱਖ ਧਰਮ ਦੀ ਮਰਯਾਦਾ ਨੂੰ ਪਹੁੰਚ ਰਹੇ ਨੁਕਸਾਨ ‘ਤੇ ਗਹਿਰੀ ਚਿੰਤਾ ਜਤਾਈ ਹੈ। ਇਸ ਸਬੰਧ ਵਿੱਚ SGPC ਵੱਲੋਂ 1 ਅਕਤੂਬਰ 2025 ਨੂੰ ਦੁਪਹਿਰ 12:30 ਵਜੇ, ਸ੍ਰੀ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ। ਇਸ ਵਿਚ ਏਆਈ ਖੇਤਰ ਦੇ ਮਾਹਿਰਾਂ, ਸਿੱਖ ਵਿਦਵਾਨਾਂ ਅਤੇ ਵੱਖ-ਵੱਖ ਸੰਸਥਾਵਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ।