ਨੈਸ਼ਨਲ ਡੈਸਕ: ਸਰਵਿਸਿਜ਼ ਨੇ ਅਸਾਮ ਦੇ ਢਾਕੂਖਾਨਾ ਸਟੇਡੀਅਮ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਕੇਰਲਾ ਨੂੰ ਇੱਕ ਗੋਲ ਦੇ ਫਰਕ ਨਾਲ ਹਰਾਕੇ ਸੰਤੋਸ਼ ਟਰਾਫੀ ਦੀ 79ਵੀਂ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ। ਇਸ ਜਿੱਤ ਨਾਲ ਸਰਵਿਸਿਜ਼ ਨੇ ਸੰਤੋਸ਼ ਟਰਾਫੀ ਦਾ ਅੱਠਵਾਂ ਖਿਤਾਬ ਹਾਸਲ ਕੀਤਾ।
ਸੇਸ਼ੇਲਸ ਦੇ ਰਾਸ਼ਟਰਪਤੀ ਦੀ ਭਾਰਤ ਆਮਦ ਸਮੁੰਦਰੀ ਸੁਰੱਖਿਆ ਅਤੇ ਖੇਤਰੀ ਸਹਿਯੋਗ ‘ਤੇ ਹੋਵੇਗੀ ਵੱਡੀ ਚਰਚਾ
ਸਰਵਿਸਿਜ਼ ਕੀ ਹੈ?
ਸਰਵਿਸਿਜ਼ (Services) ਇੱਕ ਖੇਡ ਟੀਮ ਹੈ ਜੋ ਤਿੰਨ ਮੁੱਖ ਭਾਰਤੀ ਸੁਰੱਖਿਆ ਬਲਾਂ ਦੇ ਖਿਡਾਰੀਆਂ ਤੋਂ ਬਣਦੀ ਹੈ:
- ਭਾਰਤੀ ਫੌਜ (Indian Army)
- ਭਾਰਤੀ ਨੇਵੀ (Indian Navy)
- ਭਾਰਤੀ ਏਅਰ ਫੋਰਸ (Indian Air Force)
ਨਸ਼ੀਲੇ ਪਦਾਰਥਾਂ ਅਤੇ ਅੰਤਰਰਾਸ਼ਟਰੀ ਅਪਰਾਧਿਕ ਨੈਟਵਰਕਾਂ ਖ਼ਿਲਾਫ਼ ਭਾਰਤ, ਕੈਨੇਡਾ ਦੀ ਸਾਂਝੀ ਕਾਰਵਾਈ
ਮੈਚ ਦਾ ਇਕੱਲਾ ਗੋਲ ਵਾਧੂ ਸਮੇਂ ਦੇ 109ਵੇਂ ਮਿੰਟ ਵਿੱਚ ਬਣਿਆ ਜਦੋਂ ਅਭਿਸ਼ੇਕ ਪਵਾਰ ਨੇ ਸ਼ੁਭਮ ਰਾਣਾ ਦੇ ਸੁਚੋਖੇ ਕਰਾਸ ਨੂੰ ਗੋਲ ਵਿੱਚ ਬਦਲ ਦਿੱਤਾ। ਕੇਰਲਾ ਨੇ ਮੈਚ ਦੇ ਆਖਰੀ ਹਿੱਸੇ ਵਿੱਚ ਬਰਾਬਰੀ ਲਈ ਪੂਰਾ ਦਬਾਅ ਬਣਾਇਆ ਪਰ ਕਪਤਾਨ ਗਗਨਦੀਪ ਸਿੰਘ ਨੇ ਰੱਖਿਆ ਲਾਈਨ ਨੂੰ ਮਜ਼ਬੂਤੀ ਨਾਲ ਸੰਭਾਲਿਆ ਅਤੇ ਲੀਡ ਨੂੰ ਕਾਇਮ ਰੱਖਿਆ। ਸਰਵਿਸਿਜ਼ ਨੇ ਇਸ ਤੋਂ ਪਹਿਲਾਂ ਵੀ 2023-24 ਸੀਜ਼ਨ ਵਿੱਚ ਕੇਰਲਾ ਨੂੰ ਫਾਈਨਲ ਵਿੱਚ ਹਰਾਕੇ ਖਿਤਾਬ ਜਿੱਤਿਆ ਸੀ ਅਤੇ ਇਸ ਵਾਰ ਵੀ ਉਨ੍ਹਾਂ ਨੇ ਉਹੀ ਨਤੀਜਾ ਦੁਹਰਾਇਆ।
