Site icon Dainik Savera Punjab

ਰਾਜਸਥਾਨ ‘ਚ ਸਨਸਨੀ! ਚਿਤਾ ਤੋਂ ਬੱਚੇ ਦੀਆਂ ਅਸਥੀਆਂ ਲਾਪਤਾ, ਪੁਲਿਸ ਜਾਂਚ ‘ਚ ਜੁਟੀ

Sensation in Rajasthan! Ashes of child missing from pyre, police involved in investigation

ਰਾਜਸਥਾਨ ਦੇ ਬੁੰਦੀ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਡਬਲਾਣਾ ਥਾਣਾ ਖੇਤਰ ਵਿੱਚ 11 ਸਾਲਾ ਬੱਚੇ ਦੇ ਅੰਤਿਮ ਸੰਸਕਾਰ ਤੋਂ ਦੋ ਦਿਨ ਬਾਅਦ ਜਦੋਂ ਪਰਿਵਾਰ ਅਸਥੀਆਂ ਇਕੱਠੀਆਂ ਕਰਨ ਅਤੇ ਤਿਆ ਦੀ ਰਸਮ ਲਈ ਸ਼ਮਸ਼ਾਨਘਾਟ ਪਹੁੰਚਿਆ ਤਾਂ ਉੱਥੇ ਨਾ ਰਾਖ ਮਿਲੀ ਅਤੇ ਨਾ ਹੀ ਹੱਡੀਆਂ।

ਜਾਣਕਾਰੀ ਮੁਤਾਬਕ ਅਮਹਾਲਾ ਖੇਤਰ ਦੇ ਰਹਿਣ ਵਾਲੇ ਕਿਸ਼ਨ ਬੰਜਾਰਾ ਦੇ ਪੁੱਤਰ ਅਮਲੇਸ਼ ਬੰਜਾਰਾ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਪੂਰੇ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਸੀ। ਪਰ ਦੋ ਦਿਨ ਬਾਅਦ ਸ਼ਮਸ਼ਾਨਘਾਟ ਦਾ ਦ੍ਰਿਸ਼ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ।

BIG NEWS: ਬਿਆਸ ਦਰਿਆ ਦਾ ਕਹਿਰ, ਸੁਲਤਾਨਪੁਰ ਲੋਧੀ ‘ਚ ਕਟਾਅ ਨਾਲ ਘਰ ਢਹੇ

ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਕੁਝ ਲੋਕਾਂ ਨੇ ਸਰਕਾਰੀ ਸ਼ਮਸ਼ਾਨਘਾਟ ‘ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਜਾਣਬੁੱਝ ਕੇ ਚਿਤਾ ਦੀ ਰਾਖ ਅਤੇ ਅਸਥੀਆਂ ਹਟਾਈਆਂ ਗਈਆਂ। ਵਿਰੋਧ ਕਰਨ ‘ਤੇ ਧਮਕਾਉਣ ਦੇ ਵੀ ਦੋਸ਼ ਲਗਾਏ ਗਏ ਹਨ।

ਮਾਮਲੇ ਤੋਂ ਬਾਅਦ ਪੀੜਤ ਪਰਿਵਾਰ ਨੇ ਡਬਲਾਣਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਤੱਥਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਚੂਹਾ ਕੱਟ ਲਵੇ ਤਾਂ ਤੁਰੰਤ ਕਰੋ ਇਹ ਕੰਮ, ਜਾਣੋ ਬਚਾਅ ਅਤੇ ਚੂਹੇ ਭਜਾਉਣ ਦੇ ਆਸਾਨ ਤਰੀਕੇ

Exit mobile version