Site icon Dainik Savera Punjab

ਰਾਸ਼ਟਰਪਤੀ ਦੇ ਦੌਰੇ ਦੌਰਾਨ ਸੁਰੱਖਿਆ ਵਿੱਚ ਚੂਕ, ਐਨਆਈਟੀ ਕਾਲਜ ਨੇੜੇ ਡਿਗਰੀ ਲੈਣ ਆਏ ਵਿਦਿਆਰਥੀਆਂ ਨਾਲ ਲੁੱਟ

Security lapse during President’s visit, students who came to get degrees robbed near NIT College

Security lapse during President’s visit, students who came to get degrees robbed near NIT College

ਰਾਸ਼ਟਰਪਤੀ ਦੇ ਦੌਰੇ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਐਨਆਈਟੀ ਕਾਲਜ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਪਿਛਲੇ ਕਈ ਦਿਨਾਂ ਤੋਂ ਪੂਰੀ ਤਰ੍ਹਾਂ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਹੋਇਆ ਸੀ। ਇਸ ਦੇ ਬਾਵਜੂਦ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰਦੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿੱਥੇ ਐਨਆਈਟੀ ਕਾਲਜ ਵਿੱਚ ਆਪਣੀਆਂ ਡਿਗਰੀਆਂ ਲੈਣ ਆਏ ਇੱਕ ਲੜਕੇ ਅਤੇ ਲੜਕੀ ਨੂੰ ਹਥਿਆਰਾਂ ਦੇ ਜ਼ੋਰ ‘ਤੇ ਲੁੱਟ ਲਿਆ ਗਿਆ।

ਪੀੜਤਾਂ ਦੀ ਪਛਾਣ ਗਾਜ਼ੀਆਬਾਦ ਵਾਸੀ ਦਵਿੰਦਰ ਸਿੰਘ ਦੇ ਪੁੱਤਰ ਤੁਸ਼ਾਰ ਅਤੇ ਰਾਜਸਥਾਨ ਵਾਸੀ ਸੁਨੀਲ ਕੁਮਾਰ ਦੀ ਧੀ ਇਸ਼ੀਕਾ ਵਜੋਂ ਹੋਈ ਹੈ। ਦੋਵੇਂ ਵਿਦਿਆਰਥੀ ਐਨਆਈਟੀ ਕਾਲਜ ਡਿਗਰੀ ਲੈਣ ਲਈ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਕਾਲਜ ਦੇ ਮੁੱਖ ਗੇਟ ਦੇ ਸਾਹਮਣੇ ਸਥਿਤ ਫਲਾਈਓਵਰ ‘ਤੇ ਸੜਕ ਪਾਰ ਕਰ ਰਹੇ ਸਨ, ਤਦ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ।

ਲੁਟੇਰੇ ਲੋਹੇ ਦੀਆਂ ਰਾਡਾਂ ਅਤੇ ਪਿਸਤੌਲਾਂ ਨਾਲ ਲੈਸ ਸਨ। ਦੋਸ਼ੀਆਂ ਨੇ ਤੁਸ਼ਾਰ ਦੇ ਪੇਟ ‘ਤੇ ਪਿਸਤੌਲ ਤਾਣ ਕੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਕੋਲ ਮੌਜੂਦ ਸਮਾਨ ਨਾ ਦਿੱਤਾ ਗਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਡਰ ਦੇ ਮਾਹੌਲ ਵਿਚ ਲੁਟੇਰੇ ਤੁਸ਼ਾਰ ਕੋਲੋਂ ਮਹਿੰਗਾ ਆਈਫੋਨ, ਇੱਕ ਚਾਂਦੀ ਦੀ ਅੰਗੂਠੀ ਅਤੇ ਇੱਕ ਚਾਂਦੀ ਦਾ ਬਰੇਸਲੇਟ ਲੁੱਟ ਕੇ ਲੈ ਗਏ। ਇਸ ਦੇ ਨਾਲ ਹੀ ਵਿਦਿਆਰਥਣ ਇਸ਼ੀਕਾ ਦੇ ਪਰਸ ਵਿਚੋਂ 5 ਤੋਂ 6 ਹਜ਼ਾਰ ਰੁਪਏ ਨਕਦ, ਕੰਨਾਂ ਦੀਆਂ ਵਾਲੀਆਂ, ਇੱਕ ਮੋਬਾਈਲ ਫੋਨ ਅਤੇ ਇੱਕ ਸੋਨੇ ਦੀ ਚੇਨ ਵੀ ਲੁੱਟ ਲਈ ਗਈ। ਲੁੱਟਮਾਰ ਤੋਂ ਬਾਅਦ ਤਿੰਨੋਂ ਦੋਸ਼ੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।

READ ALSO : ਲੁਧਿਆਣਾ ਪੁਲਿਸ ਦੇ ASI ਕਸ਼ਮੀਰ ਸਿੰਘ ਢਿੱਲੋਂ ਦੀ ਗੋਲੀ ਲੱਗਣ ਨਾਲ ਮੌਤ, ਪੁਲਿਸ ਵਿਭਾਗ ਵਿੱਚ ਸੋਗ

ਪੁਲਿਸ ਸਟੇਸ਼ਨ ਵਿੱਚ ਵੀ ਨਹੀਂ ਮਿਲਿਆ ਡਿਊਟੀ ਅਫਸਰ

ਪੀੜਤਾਂ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਹ ਮਕਸੂਦਾਂ ਪੁਲਿਸ ਸਟੇਸ਼ਨ ਗਏ, ਪਰ ਉੱਥੇ ਉਨ੍ਹਾਂ ਦੀ ਸ਼ਿਕਾਇਤ ਲੈਣ ਲਈ ਕੋਈ ਵੀ ਡਿਊਟੀ ਅਫਸਰ ਮੌਜੂਦ ਨਹੀਂ ਸੀ। ਤੁਸ਼ਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਮਾਮਲੇ ਬਾਰੇ ਡੀਨ ਸਚਦੇਵਾ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਦੇ ਦੌਰੇ ਕਾਰਨ ਪੁਲਿਸ ਫੋਰਸ ਡਿਊਟੀ ਵਿੱਚ ਰੁੱਝੀ ਹੋਈ ਹੈ।

ਪੁਲਿਸ ਦਾ ਕਹਿਣਾ: ਮਾਮਲਾ ਜਾਂਚ ਅਧੀਨ

ਮਕਸੂਦਾਂ ਪੁਲਿਸ ਸਟੇਸ਼ਨ ਦੇ ਵਧੀਕ ਐਸ.ਐਚ.ਓ. ਰਾਜਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਮੁਤਾਬਕ ਪਹਿਲਾਂ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਹੋਈ ਸੀ, ਪਰ ਪੀੜਤ ਵਿਦਿਆਰਥੀ ਅਤੇ ਵਿਦਿਆਰਥਣ ਨਾਲ ਫੋਨ ਰਾਹੀਂ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ ਆਪਣੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ। ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਨੇ ਰਾਸ਼ਟਰਪਤੀ ਦੇ ਦੌਰੇ ਦੌਰਾਨ ਕੀਤੇ ਗਏ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

ਗੁਰਦੁਆਰੇ ਦੇ ਲੰਗਰ ਤੋਂ ਬਾਅਦ 50 ਲੋਕ ਬਿਮਾਰ, ਸਿਹਤ ਵਿਭਾਗ ਨੇ ਜਾਂਚ ਕੀਤੀ ਸ਼ੁਰੂ

Security lapse during President’s visit, students who came to get degrees robbed near NIT College
Exit mobile version