ਨਵੀਂ ਦਿੱਲੀ : ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿੱਚ ਇੱਕ ਦੁਕਾਨ ਤੋਂ ਬਿਸਕੁਟ ਪੈਕੇਟਾਂ ਦੇ ਨਾਲ ਮਿਲੇ ਗੁਬਾਰਿਆਂ ‘ਤੇ ਪਾਕਿਸਤਾਨੀ ਝੰਡਾ ਅਤੇ “14 ਅਗਸਤ” ਛਪਿਆ ਹੋਣ ਦੀ ਖ਼ਬਰ ਨੇ ਦੋ ਰਾਜਾਂ ਦੀ ਪੁਲਿਸ ਨੂੰ ਚੌਕਸ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਲਈ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਪੁਲਿਸ ਨੇ ਕਈ ਵਪਾਰੀਆਂ ਤੋਂ ਪੁੱਛਗਿੱਛ ਕੀਤੀ ਹੈ। ਰਤਲਾਮ ਦੇ ਵਧੀਕ ਪੁਲਿਸ ਸੁਪਰਡੈਂਟ ਵਿਵੇਕ ਕੁਮਾਰ ਨੇ ਦੱਸਿਆ ਕਿ ਇਹ ਗੁਬਾਰੇ ਝਾਲਾਵਾੜ ਦੇ ਇੱਕ ਦੁਕਾਨਦਾਰ ਨੂੰ ਰਤਲਾਮ ਜ਼ਿਲ੍ਹੇ ਦੇ ਅਲੋਟ ਤੋਂ ਸਪਲਾਈ ਕੀਤੇ ਗਏ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਅਲੋਟ ਦਾ ਵਪਾਰੀ ਇਹ ਗੁਬਾਰੇ ਇੰਦੌਰ ਦੇ ਇੱਕ ਹੋਰ ਵਪਾਰੀ ਤੋਂ ਲੈ ਕੇ ਆਇਆ ਸੀ। ਹੁਣ ਇੰਦੌਰ ਵਿੱਚ ਵੀ ਪੁਲਿਸ ਜਾਂਚ ਚਲਾ ਰਹੀ ਹੈ।
ਪਰਪਲੈਕਸਿਟੀ ਏਆਈ ਦੇ ਸੀਈਓ ਨੇ ਬਣਾਈ 21,190 ਕਰੋੜ ਦੀ ਜਾਇਦਾਦ
ਇੰਦੌਰ ਦੇ ਸੈਂਟਰਲ ਕੋਤਵਾਲੀ ਪੁਲਿਸ ਸਟੇਸ਼ਨ ਦੇ ਇੰਚਾਰਜ ਰਵਿੰਦਰ ਪਰਾਸ਼ਰ ਨੇ ਕਿਹਾ ਕਿ ਇੰਦੌਰ ਦੇ ਵਪਾਰੀ ਨੇ ਦਿੱਲੀ, ਮੁੰਬਈ ਅਤੇ ਮੇਰਠ ਤੋਂ ਗੁਬਾਰਿਆਂ ਦੀ ਖੇਪ ਮੰਗਵਾਈ ਸੀ, ਪਰ ਉਹ ਇਹ ਨਹੀਂ ਪਛਾਣ ਸਕਿਆ ਕਿ ਵਿਵਾਦਪੂਰਨ ਗੁਬਾਰੇ ਕਿਸ ਸ਼ਹਿਰ ਤੋਂ ਆਏ। ਜਾਂਚ ਅਜੇ ਚੱਲ ਰਹੀ ਹੈ ਅਤੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਪਾਰੀ ਬਿਸਕੁਟ ਅਤੇ ਗੁਬਾਰੇ ਵੱਖ-ਵੱਖ ਖਰੀਦ ਕੇ ਉਨ੍ਹਾਂ ਨੂੰ ਜੋੜ ਕੇ ਪੇਂਡੂ ਖੇਤਰਾਂ ਵਿੱਚ ਸਪਲਾਈ ਕਰਦਾ ਹੈ, ਜਿੱਥੇ ਬੱਚੇ ਮੁਫ਼ਤ ਗੁਬਾਰਿਆਂ ਦੇ ਆਕਰਸ਼ਣ ਕਾਰਨ ਬਿਸਕੁਟ ਖਰੀਦਦੇ ਹਨ।
ਮੌਸਮ ਲਵੇਗਾ ਨਵਾਂ ਰੁਖ: ਪੰਜਾਬ ‘ਚ ਮੁੜ ਛਮ-ਛਮ ਦੀ ਉਮੀਦ
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਝਾਲਾਵਾੜ ਵਿੱਚ ਇੱਕ ਬੱਚੇ ਨੇ ਬਿਸਕੁਟ ਪੈਕੇਟ ਨਾਲ ਆਏ ਗੁਬਾਰੇ ਨੂੰ ਫੁੱਲਾਇਆ ਅਤੇ ਉਸ ‘ਤੇ ਪਾਕਿਸਤਾਨੀ ਝੰਡਾ ਅਤੇ “ਜਸ਼ਨ-ਏ-ਆਜ਼ਾਦੀ – 14 ਅਗਸਤ” ਛਪਿਆ ਹੋਇਆ ਮਿਲਿਆ। ਸਥਾਨਕ ਨਿਵਾਸੀਆਂ ਨੇ ਤੁਰੰਤ ਰੋਸ ਪ੍ਰਗਟ ਕਰਦੇ ਹੋਏ ਪੁਲਿਸ ਨੂੰ ਸੂਚਿਤ ਕੀਤਾ। ਇਹ ਘਟਨਾ ਨੇ ਸਥਾਨਕ ਪੱਧਰ ‘ਤੇ ਚਿੰਤਾ ਪੈਦਾ ਕਰ ਦਿੱਤੀ ਹੈ ਅਤੇ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਮੱਗਰੀ ਕਿਵੇਂ ਅਤੇ ਕਿੱਥੋਂ ਆਈ।






