Site icon Dainik Savera Punjab

ਲੰਡਨ ਮੈਰਾਥਨ: ਵਰਲਡ ਰਿਕਾਰਡ ਤੋੜਦੇ ਹੋਏ, Sebastian Saway ਨੇ ਕੁਝ ਹੀ ਘੰਟਿਆ ‘ਚ ਜਿੱਤ ਹਾਸਿਲ ਕੀਤੀ

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): ਕੇਨਿਆ ਦਾ ਖਿਡਾਰੀ ਸਬਾਸਟਿਅਨ ਸਾਵੇ (Sebastian Saway) ਨੇ ਲੰਡਨ ਮੈਰਾਥਨ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਪਹਿਲੇ ਐਥਲੀਟ ਬਣੇ ਹਨ ਜਿਨ੍ਹਾਂ ਨੇ ਕਿਸੇ ਮੁਕਾਬਲੇ ਵਾਲੀ ਮੈਰਾਥਨ ਦੋ ਘੰਟਿਆਂ ਤੋਂ ਘੱਟ ਸਮੇਂ ਵਿੱਚ ਪੂਰੀ ਕੀਤੀ। ਸਾਵੇ ਨੇ 42.2 ਕਿਲੋਮੀਟਰ ਦੀ ਦੌੜ 1 ਘੰਟਾ 59 ਮਿੰਟ 30 ਸੈਕਿੰਡ ਵਿੱਚ ਪੂਰੀ ਕੀਤੀ। ਇਹ ਉਹ ਕਾਰਨਾਮਾ ਹੈ ਜੋ ਕਈ ਦਹਾਕਿਆਂ ਤੋਂ ਅਸੰਭਵ ਮੰਨਿਆ ਜਾਂਦਾ ਸੀ। ਕੇਨਿਆ ਇੱਕ ਅਫ਼ਰੀਕੀ ਦੇਸ਼ ਹੈ। ਇਹ ਪੂਰਬੀ ਅਫ਼ਰੀਕਾ ਵਿੱਚ ਸਥਿਤ ਹੈ।

ਮੁਅੱਤਲ DIG HS Bhullar ਦੇ ਵਿਚੋਲੇ Krishanu Sharda ਦੇ ਘਰ ਪਈ ED ਦੀ ਰੇਡ

 

ਇਥੋਪੀਆ ਦੇ ਯੋਮਿਫ ਕੇਜਲਚਾ ਨੇ ਵੀ ਦੋ ਘੰਟਿਆਂ ਤੋਂ ਘੱਟ ਸਮੇਂ ਵਿੱਚ ਦੌੜ ਪੂਰੀ ਕੀਤੀ। ਉਹ 1 ਘੰਟਾ 59 ਮਿੰਟ 41 ਸੈਕਿੰਡ ਨਾਲ ਦੂਜੇ ਸਥਾਨ ‘ਤੇ ਰਹੇ। ਇਸ ਤਰ੍ਹਾਂ ਦੋਵੇਂ ਦੌੜਾਂ ਦੇ ਖਿਡਾਰੀ “ਸਬ-ਟੂ-ਆਵਰ ਕਲੱਬ” ਵਿੱਚ ਸ਼ਾਮਲ ਹੋ ਗਏ। ਇਥੋਪੀਆ, ਅਫ਼ਰੀਕਾ ਮਹਾਦੀਪ ਵਿੱਚ ਸਥਿਤ ਦੇਸ਼ ਹੈ।

 

 

ਇਸ ਤੋਂ ਪਹਿਲਾਂ ਕਿਸੇ ਵੀ ਕਾਨੂੰਨੀ ਮੁਕਾਬਲੇ ਵਿੱਚ ਦੋ ਘੰਟਿਆਂ ਦੀ ਸੀਮਾ ਨਹੀਂ ਟੁੱਟੀ ਸੀ। ਸਾਵੇ ਨੇ 2023 ਵਿੱਚ ਕੇਲਵਿਨ ਕਿਪਟਮ ਦੁਆਰਾ ਬਣਾਇਆ 2:00:35 ਦਾ ਵਰਲਡ ਰਿਕਾਰਡ ਵੀ ਤੋੜ ਦਿੱਤਾ। ਤੀਜੇ ਸਥਾਨ ‘ਤੇ ਯੂਗਾਂਡਾ ਦੇ ਜੈਕਬ ਕਿਪਲੀਮੋ ਰਹੇ, ਜਿਨ੍ਹਾਂ ਨੇ 2:00:28 ਦਾ ਸਮਾਂ ਲਗਾਇਆ।

 

 

ਦੌੜ ਦੀ ਸ਼ੁਰੂਆਤ ਗ੍ਰੀਨਵਿਚ ਪਾਰਕ ਤੋਂ ਹੋਈ ਅਤੇ ਲੰਡਨ ਦੀਆਂ ਗਲੀਆਂ ਰਾਹੀਂ ਬੱਕਿੰਘਮ ਪੈਲੇਸ ਦੇ ਨੇੜੇ ਮਾਲ ‘ਤੇ ਖਤਮ ਹੋਈ।

 

ਜੁਨੈਦ ਦੀ ਫਿਲਮ ‘ਇੱਕ ਦਿਨ’ ਦੇ ਇਵੈਂਟ ਵਿੱਚ ਆਮਿਰ ਖਾਨ ਭਾਵੁਕ, ਕਮੀਜ਼ ਨਾਲ ਪੂੰਝੇ ਹੰਜੂ

ਇਸੇ ਮੈਰਾਥਨ ਵਿੱਚ ਮਹਿਲਾ ਸ਼੍ਰੇਣੀ ਵਿੱਚ ਵੀ ਇਤਿਹਾਸ ਬਣਿਆ। ਇਥੋਪੀਆ ਦੀ ਟਿਗਸਟ ਅਸੇਫਾ ਨੇ ਆਪਣਾ ਹੀ ਮਹਿਲਾ ਵਰਲਡ ਰਿਕਾਰਡ ਤੋੜਿਆ। ਉਸਨੇ 2:15:41 ਦੇ ਸਮੇਂ ਨਾਲ ਦੌੜ ਜਿੱਤੀ। ਕੇਨਿਆ ਦੀ ਹੈਲਨ ਓਬੀਰੀ 2:15:53 ਨਾਲ ਦੂਜੇ ਅਤੇ ਜੋਇਸਲਿਨ ਜੇਪਕੋਸਗੇਈ 2:15:55 ਨਾਲ ਤੀਜੇ ਸਥਾਨ ‘ਤੇ ਰਹੀਆਂ।

sebastian-sawe-wins-london-marathon-breaks-world-record

 

Exit mobile version