Site icon Dainik Savera Punjab

Big Breaking : ਹੁਣ ਸ਼ਿਫਟਾਂ ਦੇ ਹਿਸਾਬ ਨਾਲ ਖੁੱਲ੍ਹਣਗੇ ਸਕੂਲ, ਚੰਡੀਗੜ੍ਹ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ

ਚੰਡੀਗੜ੍ਹ : ਪੰਜਾਬ ਵਿਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਕ ਮਹੱਤਵਪੂਰਨ ਫ਼ੈਸਲਾ ਲਿਆ ਹੈ। ਯੂ. ਟੀ. ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਸਕੂਲ 19 ਜਨਵਰੀ ਭਾਵ ਕੱਲ੍ਹ ਤੋਂ ਦੁਬਾਰਾ ਖੁੱਲ੍ਹਣਗੇ। ਦੱਸ ਦੇਈਏ ਸਾਰੇ ਸਕੂਲਾਂ ਦਾ ਸਮਾਂ ਸ਼ਿਫਟਾਂ ਦੇ ਹਿਸਾਬ ਨਾਲ ਬਦਲਿਆ ਗਿਆ ਹੈ। ਇਹ ਨਵਾਂ ਸਮਾਂ 23 ਜਨਵਰੀ ਤੱਕ ਲਾਗੂ ਰਹੇਗਾ।

Basant Panchami 2026 Date : ਕਦੋਂ ਹੈ ਬਸੰਤ ਪੰਚਮੀ ਸਰਸਵਤੀ ਪੂਜਾ ? ਬਣ ਰਿਹੈ ਸ਼ੁਭ ਸੰਯੋਗ, ਜਾਣੋ ਮਹੂਰਤ ਸਮਾਂ

ਸਿੰਗਲ ਸ਼ਿਫਟ ਵਾਲੇ ਵਿਦਿਆਰਥੀ ਸਵੇਰੇ 9 ਵਜੇ ਤੋਂ ਦੁਪਹਿਰ ਬਾਅਦ 2.30 ਵਜੇ ਤਕ ਸਕੂਲ ’ਚ ਰਹਿਣਗੇ ਜਦੋਂ ਕਿ ਸਟਾਫ ਦਾ ਸਮਾਂ ਸਵੇਰੇ 8.45 ਤੋਂ ਦੁਪਹਿਰ 2.45 ਵਜੇ ਤਕ ਹੋਵੇਗਾ। ਡਬਲ ਸ਼ਿਫਟ ’ਚ ਵਿਦਿਆਰਥੀ ਸਵੇਰ ਦੀ ਸ਼ਿਫਟ ’ਚ (6ਵੀਂ ਤੋਂ ਉੱਪਰ ਵਾਲੀਆਂ ਕਲਾਸਾਂ) ਸਵੇਰੇ 9 ਵਜੇ ਤੋਂ ਦੁਪਹਿਰ 1.45 ਵਜੇ ਤਕ ਅਤੇ ਸਟਾਫ ਸਵੇਰੇ 8.45 ਤੋਂ ਦੁਪਹਿਰ 2.45 ਵਜੇ ਤਕ ਰਹੇਗਾ। ਸ਼ਾਮ ਦੀ ਸ਼ਿਫਟ ’ਚ ਪਹਿਲੀ ਤੋਂ 5 ਵੀਂ ਤੱਕ ਦੀਆਂ ਕਲਾਸਾਂ ਦੇ ਵਿਦਿਆਰਥੀ ਦੁਪਹਿਰ 1.15 ਤੋਂ ਸ਼ਾਮ 4.30 ਵਜੇ ਤਕ ਜਦੋਂਕਿ ਸਟਾਫ ਦਾ ਸਮਾਂ ਸਵੇਰੇ 10.40 ਤੋਂ ਸ਼ਾਮ 4.40 ਤਕ ਰਹੇਗਾ। ਇਹ ਹੁਕਮ 23 ਜਨਵਰੀ ਤਕ ਜਾਰੀ ਰਹਿਣਗੇ।

Exit mobile version